ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਸੋਸ਼ਲ ਮੀਡੀਆ ''ਤੇ ਉੱਡੀਆਂ ਮੁੰਬਈ ਪੁਲਸ ਦੀਆਂ ਧੱਜੀਆਂ, ਲੋਕਾਂ ਨੇ ਇੰਝ ਕੱਢੀ ਭੜਾਸ

07/31/2020 12:06:48 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਡੇਢ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਅਜਿਹੇ 'ਚ ਹੁਣ ਮੁੰਬਈ ਪੁਲਸ ਦੇ ਕਈ ਲੋਕ ਸ਼ੱਕ ਦੇ ਘੇਰੇ 'ਚ ਆ ਗਏ ਹਨ। ਇੰਨਾਂ ਹੀ ਨਹੀਂ ਸੁਸ਼ਾਂਤ ਦੇ ਪਿਤਾ ਦੇ ਬਿਆਨ ਨੇ ਪੁਲਸ ਦੀ ਕਾਰਜਪ੍ਰਣਾਲੀ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ। ਸੁਸ਼ਾਂਤ ਦੇ ਪਿਤਾ ਕ੍ਰਿਸ਼ਣਾ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦੇ ਦਿਹਾਂਤ ਦੇ 40 ਦਿਨ ਬਾਅਦ ਵੀ ਮੁੰਬਈ ਪੁਲਸ ਕੁਝ ਖ਼ਾਸ ਹਾਸਲ ਨਹੀਂ ਕਰ ਸਕੀ, ਇਸ ਨਾਲ ਕੀਤੇ ਨਾ ਕੀਤੇ ਇਹ ਸੰਦੇਹ (ਸ਼ੱਕ) ਜਤਾਇਆ ਜਾ ਰਿਹਾ ਹੈ ਕਿ ਉਹ ਜਾਣ ਬੁੱਝ ਕੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ।ਪਿਛਲੇ ਕਈ ਘੰਟਿਆਂ ਤੋਂ ਸੋਸ਼ਲ ਮੀਡੀਆ 'ਤੇ ਮੁੰਬਈ ਪੁਲਸ ਦੀ ਧੱਜੀਆਂ ਉੱਡ ਰਹੀਆਂ ਹਨ। ਟਵਿੱਟਰ 'ਤੇ ਹੈਸ਼ਟੈਗ  #ShameOnMumbaiPolice ਟਰੈਂਡ ਕਰ ਰਿਹਾ ਹੈ ਤੇ ਹੁਣ ਤੱਕ ਕਈ ਲੋਕ ਇਸ ਅਭਿਆਨ 'ਚ ਸ਼ਾਮਲ ਹੋ ਚੁੱਕੇ ਹਨ।

PunjabKesari
ਸੋਸ਼ਲ ਮੀਡੀਆ 'ਤੇ ਲੋਕ ਲਗਾਤਾਰ ਮੁੰਬਈ ਪੁਲਸ ਨੂੰ ਨਿਸ਼ਾਨਾ ਬਣਾ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਪੁਲਸ ਬਾਲੀਵੁੱਡ ਮਾਫ਼ੀਆ ਅੱਗੇ ਸਰੈਂਡਰ ਹੋ ਗਈ ਹੈ, ਇਸ ਲਈ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ।

-: ਸੁਸ਼ਾਂਤ ਦੇ ਚਾਚਾ ਨੇ ਮੁੰਬਈ ਪੁਲਸ 'ਤੇ ਲਾਏ ਇਹ ਗੰਭੀਰ ਦੋਸ਼
ਉਥੇ ਹੀ ਇਸ ਪੂਰੇ ਮਾਮਲੇ 'ਤੇ ਸੁਸ਼ਾਂਤ ਦੇ ਚਾਚਾ ਦੇਵ ਕਿਸ਼ੋਰ ਨੇ ਕਈ ਗੱਲ੍ਹਾਂ ਦਾ ਖ਼ੁਲਾਸਾ ਕੀਤਾ ਹੈ। ਮੁੰਬਈ ਪੁਲਸ ਤੋਂ ਨਾਖ਼ੁਸ਼ ਦੇਵ ਕਿਸ਼ੋਰ ਨੇ ਕਿਹਾ 'ਹੁਣ ਤੱਕ ਅਸੀਂ ਉਨ੍ਹਾਂ ਦੀ ਜਾਂਚ 'ਤੇ ਨਿਰਭਰ ਸੀ ਪਰ ਮੁੰਬਈ ਪੁਲਸ ਸਿਰਫ਼ ਖਾਨਾ ਪੂਰਤੀ ਕਰ ਰਹੀ ਹੈ। ਹੁਣ ਸਾਨੂੰ ਮੁੰਬਈ ਪੁਲਸ 'ਤੇ ਕੋਈ ਭਰੋਸਾ ਨਹੀਂ ਹੈ। ਸੁਸ਼ਾਂਤ ਦੇ ਚਾਚਾ ਨੇ ਅੱਗੇ ਇਹ ਵੀ ਕਿਹਾ ਹੈ ਕਿ 'ਮੁੰਬਈ ਪੁਲਸ ਤਾਂ ਆਪਣਾ ਕੰਮ ਕਰ ਰਹੀ ਹੈ ਪਰ ਹੁਣ ਪਟਨਾ ਪੁਲਸ ਵੀ ਇਸ ਕੇਸ ਦੀ ਜਾਂਚ ਪੜਤਾਲ ਕਰੇਗੀ ਕਿਉਂਕਿ ਸਿਰਫ਼ ਸੁਸ਼ਾਂਤ ਦੇ ਪਰਿਵਾਰ ਵਾਲੇ ਹੀ ਨਹੀਂ ਸਗੋਂ ਪੂਰਾ ਬਿਹਾਰ ਜਾਣਨਾ ਚਾਹੁੰਦਾ ਹੈ ਕਿ ਸੱਚਾਈ ਕੀ ਹੈ।
PunjabKesari
ਇਹ ਵੀ ਪੜ੍ਹੋ : ਮੁੜ ਸਦਮੇ 'ਚ ਫ਼ਿਲਮੀ ਸਿਤਾਰੇ, ਹੁਣ ਇਸ ਅਦਾਕਾਰ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ

-: ਰਿਆ ਚੱਕਰਵਰਤੀ ਨੇ ਸੁਪਰੀਮ ਕੋਰਟ 'ਚ ਦਰਜ ਕਰਵਾਈ ਯਾਚਿਕਾ
ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਸੁਪਰੀਮ ਕੋਰਟ 'ਚ ਇੱਕ ਯਾਚਿਕਾ ਦਾਇਰ ਕਰਵਾਈ ਹੈ। ਇਸ 'ਚ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਨੂੰ ਮੁੰਬਈ ਟਰਾਂਸਫਰ ਕਰਵਾਇਆ ਜਾਵੇ।
PunjabKesari
-: ਸੁਸ਼ਾਂਤ ਨੂੰ ਦਿੱਤੀ ਗਈ ਸੀ ਦਵਾਈਆਂ ਦੀ ਓਵਰਡੋਜ਼
ਇੰਨਾ ਹੀ ਨਹੀਂ, ਐੱਫ. ਆਈ. ਆਰ. 'ਚ ਇਹ ਕਿਹਾ ਗਿਆ ਸੀ ਕਿ ਰਿਆ, ਸੁਸ਼ਾਂਤ ਨੂੰ ਪਾਗਲ ਖਾਣੇ ਭੇਜਣ ਦੀ ਤਿਆਰੀ ਕਰ ਰਹੀ ਸੀ। ਰਿਆ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਦਵਾਈ ਦੇਣੀ ਸ਼ੁਰੂ ਕਰ ਦਿੱਤੀ। ਬਾਅਦ 'ਚ ਦਵਾਈਆਂ ਦੀ ਜ਼ਿਆਦਾ ਮਾਤਰਾ 'ਚ ਉਸ ਦੀ ਮਾਨਸਿਕ ਸਥਿਤੀ ਵਿਗੜ ਗਈ।

ਇਹ ਵੀ ਪੜ੍ਹੋ : ਅੰਕਿਤਾ ਲੋਖੰਡੇ ਨੇ ਰਿਆ ਚੱਕਰਵਰਤੀ ਨੂੰ ਲੈ ਕੇ ਖੋਲ੍ਹੇ ਕਈ ਅਹਿਮ ਰਾਜ਼, ਬਿਹਾਰ ਪੁਲਸ ਅੱਗੇ ਕੀਤਾ ਖ਼ੁਲਾਸਾ

PunjabKesari

-: ਰਿਆ ਨੇ ਸੁਸ਼ਾਂਤ ਨੂੰ ਕੀਤਾ ਪਰਿਵਾਰ ਤੋਂ ਦੂਰ
ਸੁਸ਼ਾਂਤ ਦੀ ਭੈਣ ਦੇ ਬੱਚੇ ਛੋਟੇ ਹਨ, ਇਸ ਲਈ ਉਹ ਕਈ ਦਿਨ ਰਹਿ ਕੇ ਚਲੀ ਗਈ ਅਤੇ ਸੁਸ਼ਾਂਤ ਨੂੰ ਸਮਝਾਇਆ ਕਿ ਕੁਝ ਨਹੀਂ ਹੋਵੇਗਾ। ਜਦੋਂਕਿ ਰਿਆ ਸੁਸ਼ਾਂਤ ਦੇ ਸਾਰੇ ਕਾਗਜ਼ਾਤ ਅਤੇ ਪੈਸੇ ਰੱਖ ਕੇ ਲਗਾਤਾਰ ਮੀਡੀਆ 'ਚ ਜਾਣ ਦੀ ਧਮਕੀ ਦੇ ਕੇ ਉਕਸਾਉਂਦੀ ਰਹੀ ਕਿ ਉਹ ਖ਼ੁਦਕੁਸ਼ੀ ਕਰ ਲਵੇ। ਸੁਸ਼ਾਂਤ ਨੇ ਰਿਆ ਦੇ ਘਰ ਛੱਡਣ ਤੋਂ ਬਾਅਦ ਵੀ ਉਸ ਨੂੰ ਫੋਨ ਕੀਤਾ ਕਿਉਂਕਿ ਉਹ ਧਮਕੀ ਦੇ ਕੇ ਗਈ ਸੀ ਪਰ ਰਿਆ ਨੇ ਸੁਸ਼ਾਂਤ ਦਾ ਨੰਬਰ ਬਲਾਕ ਕਰ ਦਿੱਤਾ ਸੀ।


sunita

Content Editor

Related News