ਸਾਰਾ ਅਲੀ ਖਾਨ ਨਾਲ ਵੀ ਰਿਲੇਸ਼ਨਸ਼ਿਪ 'ਚ ਸੀ ਸੁਸ਼ਾਂਤ, ਦੋਸਤ ਨੇ ਦੱਸਿਆ ਬ੍ਰੇਕਅੱਪ ਦਾ ਕਾਰਨ

08/21/2020 10:17:16 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖ਼ੁਦਕੁਸ਼ੀ ਮਾਮਲੇ 'ਚ ਹੁਣ ਉਸ ਦੇ ਦੋਸਤ ਸੈਮੁਅਲ ਹੋਕਿਪ ਨੇ ਸੁਸ਼ਾਂਤ ਦੀ ਰਿਲੇਸ਼ਨਸ਼ਿਪ ਨੂੰ ਲੈ ਕੇ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ। ਹਾਲ ਹੀ 'ਚ ਸੁਸ਼ਾਂਤ ਦੇ ਦੋਸਤ ਸੈਮੂਅਲ ਹੋਕਿਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਉਨ੍ਹਾਂ ਦੇ ਰਿਸ਼ਤੇ ਬਾਰੇ ਖ਼ੁਲਾਸਾ ਕੀਤਾ ਹੈ। ਹੋਕਿਪ ਨੇ ਲਿਖਿਆ ਹੈ, 'ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸੁਸ਼ਾਂਤ ਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੂੰ ਫ਼ਿਲਮ 'ਕੇਦਾਰਨਾਥ' ਦੇ ਸਮੇਂ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਉਸ ਦੌਰਾਨ ਦੋਵਾਂ ਨੂੰ ਵੱਖ ਕਰਨਾ ਮੁਸ਼ਕਲ ਲੱਗ ਰਿਹਾ ਸੀ। ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਦੋਵੇਂ ਬਹੁਤ ਮਾਸੂਮ ਸਨ। ਦੋਵੇਂ ਇੱਕ-ਦੂਜੇ ਦਾ ਬਹੁਤ ਸਤਿਕਾਰ ਕਰਦੇ ਸਨ, ਜੋ ਅੱਜਕੱਲ੍ਹ ਦੇ ਰਿਸ਼ਤਿਆਂ 'ਚ ਘੱਟ ਹੀ ਦੇਖਣ ਨੂੰ ਮਿਲਦਾ ਹੈ।'

 
 
 
 
 
 
 
 
 
 
 
 
 
 

We accept the love we think we deserve -Stephen Chbosky

A post shared by Samuel Haokip (@jamlenpao) on Aug 19, 2020 at 9:21pm PDT

ਇਸ ਤੋਂ ਇਲਾਵਾ, ਹੋਕਿਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀ ਲਿਖਿਆ ਕਿ, 'ਸੁਸ਼ਾਂਤ ਨਾਲ ਸਾਰਾ ਅਲੀ ਖਾਨ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਸਟਾਫ਼ ਦਾ ਸਨਮਾਨ ਵੀ ਕਰਦੀ ਸੀ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਸਾਰਾ ਨੇ ਬਾਕਸ ਆਫਿਸ 'ਤੇ ਫ਼ਿਲਮ 'ਸੋਨ ਚੀੜੀਆ' ਦੇ ਪ੍ਰਦਰਸ਼ਨ ਤੋਂ ਬਾਅਦ ਸੁਸ਼ਾਂਤ ਨਾਲ ਰਿਸ਼ਤਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਕੀ ਇਹ ਸਭ ਬਾਲੀਵੁੱਡ ਮਾਫ਼ੀਆ ਦੇ ਦਬਾਅ ਕਾਰਨ ਸੀ?
PunjabKesari
ਅੰਤਰਰਾਸ਼ਟਰੀ ਲਿੰਕ ਹੋਣ ਦੀ ਚਰਚਾ ਰਹੀ ਹੈ ਫੈਲ 
ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਸੀ. ਬੀ. ਆਈ. ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਰਦਾਤ ਦੇ ਅੰਤਰਰਾਸ਼ਟਰੀ ਲਿੰਕ ਹੋਣ ਦੀ ਚਰਚਾ ਫੈਲ ਗਈ ਹੈ। ਭਾਜਪਾ ਤੋਂ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਮਾਮਲੇ ਦੇ ਤਾਰ ਹੋਰਨਾਂ ਦੇਸ਼ਾਂ ਨਾਲ ਜੁੜੇ ਹੋਣ ਦਾ ਖ਼ਦਸ਼ਾ ਪ੍ਰਗਟਾਉਂਦੇ ਹੋਏ ਜਾਂਚ ਵਿਚ ਇਜ਼ਰਾਈਲੀ ਖ਼ੁਫ਼ੀਆ ਸੰਗਠਨ ਮੋਸਾਦ ਅਤੇ ਸੁਰੱਖਿਆ ਏਜੰਸੀ ਸ਼ਿਨ ਬੇਟ ਦਾ ਸਹਿਯੋਗ ਲੈਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਭਿਨੇਤਰੀ ਸ਼੍ਰੀਦੇਵੀ ਅਤੇ ਸੁਨੰਦਾ ਪੁਸ਼ਕਰ ਦੀ ਮੌਤ ਦੀ ਵੀ ਜਾਂਚ ਦੀ ਮੰਗ ਕੀਤੀ ਹੈ। ਹਾਲ ਹੀ ਵਿਚ ਅਦਾਕਾਰ ਆਮਿਰ ਖ਼ਾਨ ਦੀ ਮੁਲਾਕਾਤ ਤੁਰਕੀ ਵਿਚ ਰਾਸ਼ਟਰਪਤੀ ਤੈਯਪ ਅਰਦੋਗਨ ਦੀ ਪਤਨੀ ਅਮੀਨ ਅਰਦੋਗਨ ਨਾਲ ਹੋਈ ਹੈ। ਮਣੀ ਨੇ ਸਵਾਲ ਉਠਾਇਆ ਹੈ ਕਿ ਮਾਮਲੇ ਦਾ ਦੁਬਈ ਨਾਲ ਕੀ ਸਬੰਧ ਹੈ। ਇਹ ਵੀ ਪਤਾ ਕੀਤਾ ਜਾਣਾ ਚਾਹੀਦਾ ਹੈ ਕਿ ਬਾਲੀਵੁੱਡ ਦਾ ਮਾਫ਼ੀਆ ਨਾਲ ਕੀ ਰਿਸ਼ਤਾ ਹੈ। ਬਾਲੀਵੁੱਡ ਦਾ ਅਪਰਾਧੀਆਂ ਨਾਲ ਕੀ ਰਿਸ਼ਤਾ ਹੈ।
PunjabKesari

ਸਾਬਕਾ ਆਈ. ਏ. ਐੱਸ. ਅਧਿਕਾਰੀ ਦਾ ਦਾਅਵਾ
ਸਾਬਕਾ ਆਈ. ਏ. ਐੱਸ. ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਵਾਰਦਾਤ ਦੇ ਤਾਰ ਮੁੰਬਈ ਦੇ ਪੁਲਿਸ ਕਮਿਸ਼ਨਰ ਨਾਲ ਜੁੜੇ ਹੋਏ ਹਨ। ਅਜਿਹੀ ਜਾਣਕਾਰੀ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਹੈ। ਮਣੀ ਨੇ ਕਿਹਾ, ਮਹਾਰਾਸ਼ਟਰ ਵਿਚ ਨਵੀਂ ਸਰਕਾਰ ਆਉਂਦੀ ਹੈ ਅਤੇ ਆਉਂਦੇ ਹੀ ਉਸ ਨੇ ਮੁੰਬਈ ਦਾ ਪੁਲਿਸ ਕਮਿਸ਼ਨਰ ਬਦਲਿਆ। ਮਾਮਲੇ ਦੀ ਤਹਿ ਤਕ ਪਹੁੰਚਣ ਵਿਚ ਸੀ. ਬੀ. ਆਈ. ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ।

ਦੱਸਣਯੋਗ ਹੈ ਕਿ 14 ਜੂਨ ਨੂੰ ਫਲੈਟ ਵਿਚ ਸੁਸ਼ਾਂਤ ਦੀ ਲਾਸ਼ ਮਿਲਦੀ ਹੈ। ਪੋਸਟਮਾਰਟਮ ਰਿਪੋਰਟ ਵਿਚ ਦੱਸਿਆ ਜਾਂਦਾ ਹੈ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਪਟਨਾ ਵਿਚ ਐੱਫ. ਆਈ. ਆਰ. ਦਰਜ ਕਰਵਾ ਕੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਦੇ ਬੇਟੇ ਨਾਲ ਸਾਜ਼ਿਸ਼ ਹੋਈ ਹੈ, ਜਿਸ ਵਿਚ ਅਦਾਕਾਰਾ ਰਿਆ ਚੱਕਰਵਰਤੀ ਸਮੇਤ 6 ਲੋਕ ਸ਼ਾਮਲ ਹਨ। ਸਾਜ਼ਿਸ਼ ਵਿਚ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਗਿਆ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦਾ ਆਦੇਸ਼ ਦਿੱਤਾ ਹੈ।


sunita

Content Editor

Related News