ਨੇਕ ਪਹਿਲ: ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਏ ਸੁਸ਼ਾਂਤ ਦੇ ਪ੍ਰਸ਼ੰਸਕ, ਭੈਣ ਸ਼ਵੇਤਾ ਨੇ ਦਿੱਤੀ ਜਾਣਕਾਰੀ

04/30/2021 11:43:51 AM

ਨਵੀਂ ਦਿੱਲੀ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ 10 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ। ਇਨੀਂ ਦਿਨੀਂ ਕੋਰੋਨਾ ਮਹਾਮਾਰੀ ਦੇ ਦੌਰ ’ਚ ਸੁਸ਼ਾਂਤ ਦੇ ਪ੍ਰਸ਼ੰਸਕ ਨੇ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਰਾਹੀਂ ਉਹ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਅਤੇ ਬੈੱਡ ਮੁਹੱਈਆ ਕਰਵਾਉਣਗੇ।

PunjabKesari
ਇਸ ਗੱਲ ਦੀ ਜਾਣਕਾਰੀ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਨੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। 
ਸ਼ਵੇੇਤਾ ਨੇ ਆਪਣੇ ਇੰਸਟਾਗ੍ਰਾਮ ਪੋਸਟ ’ਚ ਲਿਖਿਆ ਕਿ SSRians ਵੱਲੋਂ ਇਕ ਮਹਾਨ ਪਹਿਲ, ਕ੍ਰਿਪਾ ਹਾਟਲਾਈਨ ਨੰਬਰ ’ਤੇ ਕਾਲ ਕਰਨ ਲਈ ਸੁਤੰਤਰ ਮਹਿਸੂਸ ਕਰੇ ਜੋ ਵੀ ਕੋਵਿਡ ਦੀ ਸਥਿਤੀ ਦੇ ਨਾਲ ਮਦਦ ਕੀਤੀ ਹੈ। ਪ੍ਰਮਾਤਮਾ ਦਾ ਆਸ਼ੀਰਵਾਦ ਸਾਡੇ ’ਤੇ ਹੋਵੇਗਾ। ਇਸ ਖ਼ਬਰ ਦੇ ਤਹਿਤ ਸੁਸ਼ਾਂਤ ਦੇ ਪ੍ਰਸੰਸਕ ਨੇ ਹੈੈਲਪਲਾਈਨ ਨੰਬਰ ਜਾਰੀ ਕੀਤਾ ਤਾਂ ਜੋ ਇਸ ਕੋਵਿਡ ਕਾਲ ’ਚ ਕਿਸੇ ਨੂੰ ਪਰੇਸ਼ਾਨੀਆਂ ਨਾ ਹੋਣ। ਆਕਸੀਜਨ ਅਤੇ ਬੈੱਡਸ ਮੁਹੱਈਆ ਕਰਵਾਉਣ ’ਚ ਮਦਦ ਦਾ ਬੀੜਾ ਉਨ੍ਹਾਂ ਨੇ ਉਠਾਇਆ ਹੈ। 

PunjabKesari
ਪੋਸਟ ’ਚ ਸ਼ਵੇਤਾ ਨੇ ਜੋ ਟੈਂਪਲੇਟ ਸਾਂਝਾ ਕੀਤਾ ਹੈ ਉਸ ’ਚ ਲਿਖਿਆ ਹੈ ਕਿ ਕੋਵਿਡ ਨਾਲ ਸਬੰਧਤ ਕੰਮ ਸੁਸ਼ਾਂਤ ਦੇ ਨਾਮ। ਇਸ ਦੇ ਨਾਲ ਹੀ ਉਨ੍ਹਾਂ ਨੇ ਆਕਸੀਜਨ ਅਤੇ ਬੈੱਡ ਮੁਹੱਈਆ ਕਰਵਾਉਣ ਦੀ ਵੀ ਜਾਣਕਾਰੀ ਦਿੱਤੀ ਹੈ। ਨਾਲ ਹੀ ਮਦਦ ਲਈ ਮੋਬਾਇਲ ਨੰਬਰ ਵੀ ਸਾਂਝਾ ਕੀਤਾ ਹੈ’। 


ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਹਮੇਸ਼ਾ ਸੁਸ਼ਾਤ ਨੂੰ ਯਾਦ ਕਰਦੀ ਰਹਿੰਦੀ ਹੈ ਅਤੇ ਹਮੇਸ਼ਾ ਉਨ੍ਹਾਂ ਦੀ ਯਾਦ ’ਚ ਕੋਈ ਨਾ ਕੋਈ ਪੋਸਟ ਸਾਂਝੀ ਕਰਦੀ ਰਹਿੰਦੀ ਹੈ। ਵਰਣਨਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ ਸਾਲ 14 ਜੂਨ ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਹ ਆਪਣੇ ਬ੍ਰਾਂਦਰਾ ਸਥਿਤ ਫਲੈਟ ’ਚ ਸ਼ੱਕੀ ਹਾਲਾਤ ’ਚ ਮਿ੍ਰਤਕ ਪਾਏ ਗਏ ਸਨ ਜਿਸ ਤੋਂ ਬਾਅਦ ਸੀ.ਬੀ.ਆਈ., ਈ.ਡੀ., ਐੱਨ.ਸੀ.ਬੀ. ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਹੈ।


Aarti dhillon

Content Editor

Related News