ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਬਿਹਾਰ ਸਰਕਾਰ ਨੇ ਸੁਪਰੀਮ ਕੋਰਟ ''ਚ ਦਾਖ਼ਲ ਕੀਤਾ ਹਲਫ਼ਨਾਮਾ

Friday, Aug 07, 2020 - 12:03 PM (IST)

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਬਿਹਾਰ ਸਰਕਾਰ ਨੇ ਸੁਪਰੀਮ ਕੋਰਟ ''ਚ ਦਾਖ਼ਲ ਕੀਤਾ ਹਲਫ਼ਨਾਮਾ

ਮੁੰਬਈ (ਬਿਊਰੋ) — ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫਨਾਮਾ, ਜਿਸ 'ਚ ਕਿਹਾ ਗਿਆ ਕਿ ਅਦਾਕਾਰਾ ਰਿਆ ਚੱਕਰਵਰਤੀ ਤੇ ਉਸ ਦੇ ਪਰਿਵਾਰ ਦੇ ਮੈਂਬਰ ਸੁਸ਼ਾਂਤ ਸਿੰਘ ਰਾਜਪੂਤ ਦੇ ਸੰਪਰਕ 'ਚ ਉਸ ਦੇ ਪੈਸੇ ਹੱੜਪਣ ਲਈ ਹੀ ਆਏ ਸਨ ਅਤੇ ਕਿਹਾ ਕਿ ਬਾਅਦ 'ਚ ਉਨ੍ਹਾਂ ਸੁਸ਼ਾਂਤ ਦੀ ਮਾਨਸਿਕ ਬਿਮਾਰੀ ਦੀ ਝੂਠੀ ਅਫ਼ਵਾਹ ਤਿਆਰ ਕੀਤੀ। ਸੁਸ਼ਾਂਤ ਫ਼ਿਲਮ ਉਦਯੋਗ ਛੱਡਣਾ ਤੇ ਜੈਵਿਕ ਖ਼ੇਤੀ ਕਰਨਾ ਚਾਹੁੰਦਾ ਸੀ ਪਰ ਰਿਆ ਨੇ ਸੁਸ਼ਾਂਤ ਨੂੰ ਇਹ ਕਹਿੰਦੇ ਹੋਏ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਸੁਸ਼ਾਂਤ ਦੀ ਮੈਡੀਕਲ ਰਿਪੋਰਟ ਮੀਡੀਆ ਨੂੰ ਸੌਂਪ ਦੇਵੇਗੀ ਤੇ ਉਸ ਨੂੰ ਪਾਗਲ ਸਾਬਿਤ ਕਰੇਗੀ। ਫ਼ਿਰ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਮਿਲੇਗਾ।

8 ਜੂਨ ਨੂੰ ਸੁਸ਼ਾਂਤ ਨੂੰ ਇਕੱਲਾ ਘਰ 'ਚ ਛੱਡ ਚਲੀ ਗਈ ਰਿਆ ਚੱਕਰਵਰਤੀ
08.06.2020 ਨੂੰ ਰਿਆ ਨੇ ਆਪਣੇ ਨਕਦੀ, ਲੈਪਟੋਪ, ਕ੍ਰੇਡਿਟ ਕਾਰਡ ਦੇ ਮਹੱਤਵਪੂਰਨ ਦਸਤਾਵੇਜ ਖੋਹ ਲਏ ਤੇ ਸੁਸ਼ਾਂਤ ਦੇ ਘਰੋਂ ਚਲੀ ਗਈ। ਇਹ ਜਾਣਕਾਰੀ ਸੁਸ਼ਾਂਤ ਨੇ ਆਪਣੀ ਭੈਣ ਨੂੰ ਦਿੱਤੀ ਤੇ ਕਿਹਾ ਜੇਕਰ ਮੈਂ ਰਿਆ ਨੂੰ ਹੋਰ ਪੈਸੇ ਨਾ ਦਿੱਤੇ ਤਾਂ ਉਹ ਮੈਨੂੰ ਬੁਰੀ ਤਰ੍ਹਾਂ ਫਸਾ ਦੇਵੇਗੀ।

14 ਜੂਨ ਨੂੰ ਸੁਸ਼ਾਂਤ ਨੇ ਕੀਤੀ ਖ਼ੁਦਕੁਸ਼ੀ
14.06.2020 ਨੂੰ ਸੁਸ਼ਾਂਤ ਨੇ ਰਿਆ ਦੀਆਂ ਇਨ੍ਹਾਂ ਹਰਕਤਾਂ ਕਾਰਨ ਖ਼ੁਦਕੁਸ਼ੀ ਕਰ ਲਈ। ਇਹ ਵੀ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਇਲਾਜ ਕਰਵਾਉਣ ਵਾਲੇ ਡਾਕਟਰ ਵੀ ਯਾਚਿਕਾ ਕਰਤਾ ਨਾਲ ਸਾਜਿਸ਼ 'ਚ ਸ਼ਾਮਲ ਸੀ। ਇਹ ਵੀ ਦੱਸਿਆ ਗਿਆ ਕਿ ਇੱਕ ਸਾਲ ਪਹਿਲਾਂ ਸੁਸ਼ਾਂਤ ਦੇ ਕੋਟਕ ਬੈਂਕ ਖ਼ਾਤੇ 'ਚ 17 ਕਰੋੜ ਸਨ। ਇਹਨਾਂ ਵਿੱਚੋਂ 15 ਕਰੋੜ ਰੁਪਏ ਉਹਨਾਂ ਲੋਕਾਂ ਦੇ ਖ਼ਾਤਿਆਂ ਵਿਚ ਟ੍ਰਾਂਸਫਰ ਕੀਤੇ ਗਏ ਸਨ, ਜਿਹੜੇ ਸੁਸ਼ਾਂਤ ਨੂੰ ਨਹੀਂ ਜਾਣਦੇ ਸਨ।  

ਰਿਆ ਚੱਕਰਵਰਤੀ ਦੀ ਯਾਚਿਕਾ 'ਤੇ ਬਿਹਾਰ ਨੇ ਜਵਾਬ ਦਾਖ਼ਲ ਕੀਤਾ ਹੈ, ਜਿਸ 'ਚ ਹੇਠ ਲਿਖਿਆ ਗੱਲਾਂ ਆਖੀਆਂ ਗਈਆਂ ਹਨ -
1. ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਸ਼ਿਕਾਇਤ ਦਿੱਤੀ ਕੀ ਰਿਆ ਨੇ ਬੈਂਕ ਖ਼ਾਤੇ 'ਚੋਂ 15 ਕਰੋੜ ਰੁਪਏ ਕਢਵਾਏ। ਸੁਸ਼ਾਂਤ ਅਦਾਕਾਰੀ ਛੱਡ ਕੇ ਜੈਵਿਕ ਖ਼ੇਤੀ ਕਰਨਾ ਚਾਹੁੰਦਾ ਸੀ ਪਰ ਰਿਆ ਨੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੀ ਸੀ। ਸੁਸ਼ਾਂਤ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ।
2. ਗੰਭੀਰ ਅਪਰਾਧ ਦੀ ਜਾਣਕਾਰੀ ਮਿਲਣ 'ਤੇ ਐੱਫ. ਆਈ. ਆਰ, ਦਰਜ ਕਰਨਾ ਪੁਲਸ ਦੀ ਜਿੰਮੇਦਾਰੀ ਹੈ।
3. ਜਾਂਚ ਲਈ ਗਈ ਬਿਹਾਰ ਪੁਲਸ ਤੋਂ ਕੋਈ ਸਹਿਯੋਗ ਨਹੀਂ ਮਿਲਿਆ। ਆਈ. ਪੀ. ਐੱਸ. ਵਿਨੈ ਤਿਵਾੜੀ ਨੂੰ ਜਬਰਨ ਕੁਵਾਰੰਟੀਨ ਕਰ ਦਿੱਤਾ ਗਿਆ।
4. ਬਿਹਾਰ ਪੁਲਸ ਦਾ ਫੈਸਲਾ ਹੈ ਕਿ ਘਟਨਾ ਦੇ ਪਹਿਲੂ ਕਈ ਥਾਵਾਂ ਨਾਲ ਜੁੜੇ ਹਨ। ਇਸ ਲਈ ਸੀ. ਬੀ. ਆਈ ਜਾਂਚ ਦੀ ਸਿਫ਼ਾਰਿਸ਼ ਕੀਤੀ।
5. ਹੁਣ ਸੀ. ਬੀ. ਆਈ. ਨੇ ਕੇਸ ਆਪਣੇ ਹੱਥ 'ਚ ਲੈ ਲਿਆ ਹੈ।
6. ਰਿਆ ਚੱਕਰਵਰਤੀ ਦੀ ਯਾਚਿਕਾ 'ਤੇ ਸੁਣਵਾਈ ਦੀ ਲੋੜ ਨਹੀਂ।
7. ਪਟਨਾ 'ਚ ਦਰਜ ਐੱਫ. ਆਈ. ਆਰ. ਕਾਨੂੰਨੀ ਤੌਰ 'ਤੇ ਸਹੀ ਸੀ। ਅਪਰਾਧ ਦਾ ਸਿੱਧਾ ਅਸਰ ਸੁਸ਼ਾਂਤ ਦੇ ਪਿਤਾ 'ਤੇ ਪਿਆ, ਜੋ ਪਟਨਾ 'ਚ ਰਹਿੰਦਾ ਹੈ। ਜਾਂਚ ਦੀ ਸ਼ੁਰੂਆਤ 'ਚ ਹੀ ਰਿਆ ਚੱਕਰਵਰਤੀ ਵਲੋਂ ਟ੍ਰਾਂਸਫਰ ਦੀ ਮੰਗ ਵਿਚਾਰਯੋਗ ਨਹੀਂ। ਯਾਚਿਕਾ ਖਾਰਜ ਕੀਤੀ ਜਾਵੇ।


author

sunita

Content Editor

Related News