ਸੰਨੀ ਲਿਓਨ ਨੇ ਜਾਨਵਰਾਂ ''ਤੇ ਹੋ ਰਹੇ ਜ਼ੁਲਮਾਂ ''ਤੇ ਖੋਲ੍ਹਿਆ ਮੋਰਚਾ, ਸਰਕਾਰ ਤੋਂ ਸਖ਼ਤ ਕਾਨੂੰਨ ਦੀ ਕੀਤੀ ਮੰਗ
Wednesday, May 29, 2024 - 10:03 AM (IST)
ਮੁੰਬਈ(ਬਿਊਰੋ): ਸੰਨੀ ਲਿਓਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾਂ 'ਚੋਂ ਇਕ ਹੋਣ ਦੇ ਨਾਲ-ਨਾਲ ਬਹੁਤ ਹੀ ਦਿਆਲੂ ਇਨਸਾਨ ਵੀ ਹੈ। ਉਸ ਨੂੰ ਕਈ ਵਾਰ ਲੋਕਾਂ ਦੀ ਭਲਾਈ ਅਤੇ ਹੱਕਾਂ ਲਈ ਆਵਾਜ਼ ਉਠਾਉਂਦੇ ਦੇਖਿਆ ਗਿਆ ਹੈ। ਹੁਣ ਹਾਲ ਹੀ 'ਚ ਸੰਨੀ ਨੇ ਜਾਨਵਰਾਂ 'ਤੇ ਹੋ ਰਹੇ ਜ਼ੁਲਮਾਂ 'ਤੇ ਮੋਰਚਾ ਖੋਲ੍ਹਿਆ ਹੈ। ਅਦਾਕਾਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਨਵਰਾਂ ਦੇ ਸ਼ੋਸ਼ਣ ਦੇ ਖਿਲਾਫ ਕਾਨੂੰਨ ਨੂੰ ਸਖ਼ਤ ਕੀਤਾ ਜਾਵੇ।
ਹਾਲ ਹੀ 'ਚ ਸੰਨੀ ਲਿਓਨ ਨੇ ਕਿਹਾ, "ਸਰਕਾਰ ਨੂੰ ਕਾਨੂੰਨ ਨੂੰ ਹੋਰ ਸਖ਼ਤ ਬਣਾਉਣਾ ਚਾਹੀਦਾ ਹੈ। ਸਾਡੇ 'ਚੋਂ ਹਰ ਕੋਈ ਜਾਨਵਰਾਂ ਵਿਰੁੱਧ ਬੇਰਹਿਮੀ ਦੇ ਮਾਮਲੇ ਦੀ ਪੁਲਸ ਨੂੰ ਰਿਪੋਰਟ ਕਰ ਸਕਦਾ ਹੈ। ਬੱਚਿਆਂ ਨੂੰ ਜਾਨਵਰਾਂ ਪ੍ਰਤੀ ਦਿਆਲੂ ਹੋਣਾ ਸਿਖਾਉਣਾ ਚਾਹੀਦਾ ਹੈ, ਤਾਂ ਜੋ ਬਾਲਗ ਹੋਣ 'ਤੇ ਉਨ੍ਹਾਂ ਦੇ ਮਨਾਂ ਵਿਚ ਦਇਆ ਦੀ ਭਾਵਨਾ ਬਣੀ ਰਹੇ। "ਮਿਲ ਕੇ, ਅਸੀਂ ਇੱਕ ਅਜਿਹੀ ਦੁਨੀਆਂ ਬਣਾ ਸਕਦੇ ਹਾਂ ਜਿੱਥੇ ਹਰ ਕੋਈ ਜਾਨਵਰ ਨਾਲ ਉਹ ਸਨਮਾਨ ਦਵੇ ਜਿਸਦਾ ਉਹ ਹੱਕਦਾਰ ਹੈ।"
ਕੰਮ ਦੀ ਗੱਲ ਕਰੀਏ ਤਾਂ ਸੰਨੀ ਲਿਓਨ ਕੋਲ 'ਅਨਾਮਿਕਾ' ਅਤੇ 'ਓ ਮਾਈ ਗੋਸਟ' ਵਰਗੀਆਂ ਆਉਣ ਵਾਲੀਆਂ ਫਿਲਮਾਂ ਹਨ।