ਸੁਨੀਲ ਸ਼ੈੱਟੀ ਨੇ ਪਤਨੀ ਮਾਨਾ ਸ਼ੈੱਟੀ ਨੂੰ ਖ਼ਾਸ ਤਰੀਕੇ ਨਾਲ ਦਿੱਤੀ ਵਧਾਈ

Thursday, Aug 22, 2024 - 03:23 PM (IST)

ਸੁਨੀਲ ਸ਼ੈੱਟੀ ਨੇ ਪਤਨੀ ਮਾਨਾ ਸ਼ੈੱਟੀ ਨੂੰ ਖ਼ਾਸ ਤਰੀਕੇ ਨਾਲ ਦਿੱਤੀ ਵਧਾਈ

ਮੁੰਬਈ- ਸੁਨੀਲ ਸ਼ੈੱਟੀ ਦੀ ਪਤਨੀ ਮਾਨਾ ਸ਼ੈੱਟੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਅਦਾਕਾਰ ਨੇ ਉਨ੍ਹਾਂ ਨੂੰ ਖਾਸ ਅੰਦਾਜ਼ 'ਚ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਮਾਨਾ ਲਈ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ। ਸ਼ੇਅਰ ਕੀਤੀ ਗਈ ਬਲੈਕ ਐਂਡ ਵ੍ਹਾਈਟ ਤਸਵੀਰ 'ਚ ਦੋਵੇਂ ਪਿਆਰ ਨਾਲ ਇਕ ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ।ਤਸਵੀਰ ਦੇ ਨਾਲ, ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਜਨਮ ਦਿਨ ਮੁਬਾਰਕ ਮੇਰੇ ਸਾਥੀ, ਮੇਰਾ ਸਭ ਤੋਂ ਵਧੀਆ ਦੋਸਤ।" ਇਸ ਪੋਸਟ 'ਤੇ ਕਈ ਸਿਤਾਰਿਆਂ ਨੇ ਕੁਮੈਂਟ ਵੀ ਕੀਤੇ ਹਨ। ਟਾਈਗਰ ਸ਼ਰਾਫ ਨੇ ਲਿਖਿਆ, "ਜਨਮਦਿਨ ਮੁਬਾਰਕ ਮਾਨਾ ਆਂਟੀ।" ਰਿਤੇਸ਼ ਦੇਸ਼ਮੁਖ ਨੇ ਲਿਖਿਆ, "ਜਨਮਦਿਨ ਮੁਬਾਰਕ ਮਾਨਾ...ਬਹੁਤ ਸਾਰਾ ਪਿਆਰ।" ਭਾਗਿਆਸ਼੍ਰੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਅਗਲੇ ਪ੍ਰੋਜੈਕਟ ਲਈ ਸ਼ੁਭਕਾਮਨਾਵਾਂ ਦਿੱਤੀਆਂ।

PunjabKesari

ਇਸ ਤੋਂ ਇਲਾਵਾ ਕਈ ਹੋਰ ਯੂਜ਼ਰਸ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਸੰਦੇਸ਼ ਭੇਜੇ ਹਨ।ਸੁਨੀਲ ਅਤੇ ਮਾਨਾ ਦਾ ਵਿਆਹ 25 ਦਸੰਬਰ 1991 ਨੂੰ ਹੋਇਆ ਸੀ। ਇਸ ਜੋੜੇ ਨੇ 1992 'ਚ ਬੇਟੀ ਆਥੀਆ ਅਤੇ 1996 'ਚ ਉਨ੍ਹਾਂ ਦੇ ਦੂਜੇ ਬੱਚੇ ਅਹਾਨ ਦਾ ਸੁਆਗਤ ਕੀਤਾ। ਦੋਵੇਂ ਐਕਟਰ ਦੇ ਬੱਚੇ ਵੀ ਆਪਣੇ ਪਿਤਾ ਦੀ ਤਰ੍ਹਾਂ ਫਿਲਮੀ ਦੁਨੀਆ 'ਚ ਸਰਗਰਮ ਹਨ।

ਇਹ ਖ਼ਬਰ ਵੀ ਪੜ੍ਹੋ - ਆਇਸ਼ਾ ਟਾਕੀਆ ਦਾ ਨਵਾਂ ਲੁੱਕ ਦੇਖ ਕੇ ਭੜਕੇ ਯੂਜ਼ਰਸ, ਕੀਤਾ ਟਰੋਲ

ਕੰਮ ਦੀ ਗੱਲ ਕਰੀਏ ਤਾਂ ਸੁਨੀਲ ਇਨ੍ਹੀਂ ਦਿਨੀਂ ਕਈ ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਉਹ ਜਲਦੀ ਹੀ 'ਵੈਲਕਮ ਟੂ ਦ ਜੰਗਲ' 'ਚ ਨਜ਼ਰ ਆਵੇਗਾ। ਇਸ ਫਿਲਮ 'ਚ ਉਹ ਕਾਮੇਡੀ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ 'ਹੇਰਾ ਫੇਰੀ 3 ' ਅਤੇ  'ਦਿ ਲੀਜੈਂਡ ਆਫ ਸੋਮਨਾਥ ' ਵੀ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News