‘ਵੈਲਕਮ 3’ ’ਚ ਸੁਨੀਲ ਸ਼ੈੱਟੀ ਦੀ ਐਂਟਰੀ? ਇਸ ਕਿਰਦਾਰ ’ਚ ਆਉਣਗੇ ਨਜ਼ਰ

08/16/2023 4:27:03 PM

ਮੁੰਬਈ (ਬਿਊਰੋ)– ਫ਼ਿਲਮ ‘ਵੈਲਕਮ 3’ ਦਾ ਦਰਸ਼ਕਾਂ ’ਚ ਜ਼ਬਰਦਸਤ ਕ੍ਰੇਜ਼ ਹੈ। ਹੁਣ ਇਸ ਫ਼ਿਲਮ ਨਾਲ ਜੁੜੀ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ। ਫ਼ਿਲਮ ’ਚ ਅਕਸ਼ੇ ਕੁਮਾਰ, ਸੰਜੇ ਦੱਤ ਤੇ ਅਰਸ਼ਦ ਵਾਰਸੀ ਨਜ਼ਰ ਆਉਣਗੇ, ਇਹ ਸਾਫ ਹੋ ਗਿਆ ਹੈ। ਹੁਣ ਇਸ ਫ੍ਰੈਂਚਾਇਜ਼ੀ ’ਚ ਇਕ ਹੋਰ ਸਟਾਰ ਦੇ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ ’ਚ ਸੁਨੀਲ ਸ਼ੈੱਟੀ ਦੀ ਵੀ ਐਂਟਰੀ ਕੀਤੀ ਗਈ ਹੈ।

ਕਿਹਾ ਜਾ ਰਿਹਾ ਹੈ ਕਿ ‘ਵੈਲਕਮ 3’ ’ਚ ਸੁਨੀਲ ਸ਼ੈੱਟੀ ਇਕ ਦਮਦਾਰ ਤੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਸੁਨੀਲ ਸ਼ੈੱਟੀ ਦੀ ਫਿਰੋਜ਼ ਨਾਡਿਆਡਵਾਲਾ ਤੇ ਅਕਸ਼ੇ ਕੁਮਾਰ ਨਾਲ ਕਾਫੀ ਚੰਗੀ ਬਾਂਡਿੰਗ ਹੈ। ਜਦੋਂ ਉਨ੍ਹਾਂ ਨੂੰ ‘ਵੈਲਕਮ 3’ ’ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਤੁਰੰਤ ਮੰਨ ਗਏ। ਇਸ ਨੂੰ ਲੈ ਕੇ ਸੁਨੀਲ ਸ਼ੈੱਟੀ ਕਾਫੀ ਉਤਸ਼ਾਹਿਤ ਹਨ। ਉਹ ਇਸ ਫ਼ਿਲਮ ’ਚ ਅਜਿਹੀ ਭੂਮਿਕਾ ਨਿਭਾਉਣਗੇ, ਜੋ ਇਸ ਫਰੈਂਚਾਇਜ਼ੀ ’ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਲਈ ਤਰਸੇਮ ਜੱਸੜ ਨੇ ਕੀ-ਕੀ ਤਿਆਗਿਆ? ਜਾਣੋ ਵੀਡੀਓ ’ਚ

ਸੁਨੀਲ ਸ਼ੈੱਟੀ ਇਕ ਕਾਮਿਕ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਦਾ ਕਿਰਦਾਰ ਨਵੇਂ ਰੰਗ ਦਾ ਹੋਵੇਗਾ। ਸੂਤਰਾਂ ਮੁਤਾਬਕ ‘ਵੈਲਕਮ 3’ ਦਾ ਪ੍ਰੀ-ਪ੍ਰੋਡਕਸ਼ਨ ਕੰਮ ਸ਼ੁਰੂ ਹੋ ਗਿਆ ਹੈ। ਟੀਮ ਨੇ ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਵੀ ਫਾਈਨਲ ਕਰ ਲਈ ਹੈ ਤੇ ਜਲਦ ਹੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਟੀਮ ਫਿਲਹਾਲ ਐਕਸ਼ਨ ਸੀਨਜ਼ ਤੇ ਕਿਰਦਾਰ ਦੇ ਲੁੱਕ ’ਤੇ ਕੰਮ ਕਰ ਰਹੀ ਹੈ।

ਦੱਸ ਦੇਈਏ ਕਿ ਇਸ ਫ੍ਰੈਂਚਾਇਜ਼ੀ ਦੀ ਪਹਿਲੀ ਫ਼ਿਲਮ ‘ਵੈਲਕਮ’ ’ਚ ਸੁਨੀਲ ਸ਼ੈੱਟੀ ਵੀ ਖ਼ਾਸ ਭੂਮਿਕਾ ’ਚ ਨਜ਼ਰ ਆਏ ਸਨ। ‘ਵੈਲਕਮ 3’ ਦੀ ਗੱਲ ਕਰੀਏ ਤਾਂ ਇਸ ਨੂੰ ਅਹਿਮਦ ਖ਼ਾਨ ਡਾਇਰੈਕਟ ਕਰਨ ਜਾ ਰਹੇ ਹਨ। ਇਸ ਨੂੰ ਐਡਵੈਂਚਰ ਕਾਮੇਡੀ ਫ਼ਿਲਮ ਦੱਸਿਆ ਜਾ ਰਿਹਾ ਹੈ। ਫ਼ਿਲਮ ਦਾ ਟਾਈਟਲ ‘ਵੈਲਕਮ ਟੂ ਦਿ ਜੰਗਲ’ ਹੈ। ਇਹ ਫ਼ਿਲਮ ਅਗਲੇ ਸਾਲ ਕ੍ਰਿਸਮਸ ਦੇ ਮੌਕੇ ’ਤੇ ਰਿਲੀਜ਼ ਹੋਣ ਵਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News