ਸੋਨੂੰ ਸੂਦ ਨੇ ਫ਼ੌਜੀ ਬਣ ਕੇ ਪੰਜਾਬੀ ਗੀਤ ’ਚ ਮਾਰੀ ਐਂਟਰੀ, ਸੁਨੰਦਾ ਸ਼ਰਮਾ ਨਾਲ ਕੀਤਾ ਫੀਚਰ (ਵੀਡੀਓ)

01/15/2021 1:12:05 PM

ਚੰਡੀਗੜ੍ਹ (ਬਿਊਰੋ)– ਅੱਜ ਦੇਸ਼ ਭਰ ’ਚ ਫ਼ੌਜ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਵੱਖ-ਵੱਖ ਕਲਾਕਾਰਾਂ ਵਲੋਂ ਦੇਸ਼ ਦੇ ਜਵਾਨਾਂ ਦੀ ਹੌਸਲਾ-ਅਫਜ਼ਾਈ ਕੀਤੀ ਜਾ ਰਹੀ ਹੈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਆਪਣੇ ਅੰਦਾਜ਼ ’ਚ ਫ਼ੌਜ ਦਿਹਾੜੇ ਨੂੰ ਸਮਰਪਿਤ ਗੀਤ ਕੱਢਿਆ ਹੈ।

ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਦੇ ਇਸ ਗੀਤ ਦਾ ਨਾਂ ਹੈ ‘ਪਾਗਲ ਨਹੀਂ ਹੋਣਾ’। ਇਸ ਗੀਤ ’ਚ ਸੋਨੂੰ ਸੂਦ ਦੀ ਭਾਰਤੀ ਫ਼ੌਜ ’ਚ ਚੋਣ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਅਫਸਰ ਬਣਨ ਤਕ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਗੀਤ ’ਚ ਭਾਰਤੀ ਫ਼ੌਜੀ ਦੇ ਕਿਰਦਾਰ ’ਚ ਸੋਨੂੰ ਸੂਦ ਸ਼ਾਨਦਾਰ ਲੱਗ ਰਹੇ ਹਨ। ਉਂਝ ਗੀਤ ਦੇ ਬੋਲ ਰੋਮਾਂਟਿਕ ਟੱਚ ਵਾਲੇ ਹਨ।

ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਦੀ ਕੈਮਿਸਟਰੀ ਵੀ ਗੀਤ ’ਚ ਲੋਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਉਂਝ ਲੌਕਡਾਊਨ ’ਚ ਲੋੜਵੰਦਾਂ ਲਈ ਮਸੀਹਾ ਬਣੇ ਸੋਨੂੰ ਸੂਦ ਦਾ ਇਹ ਪਹਿਲਾ ਪੰਜਾਬੀ ਗੀਤ ਹੈ।

ਇਸ ਗੀਤ ਨੂੰ ਸੁਨੰਦਾ ਸ਼ਰਮਾ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਤੇ ਕੰਪੋਜ਼ੀਸ਼ਨ ਜਾਨੀ ਦੀ ਹੈ, ਜਦਕਿ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ। ਵੀਡੀਓ ਬੀ2ਗੈਦਰ ਪ੍ਰੋਸ ਨੇ ਬਣਾਈ ਹੈ। ਯੂਟਿਊਬ ’ਤੇ ਇਹ ਗੀਤ ਮੈਡ 4 ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ਨੂੰ ਪਿੰਕੀ ਧਾਲੀਵਾਲ ਨੇ ਪ੍ਰੋਡਿਊਸ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News