ਤਾਂ ਇਸ ਕਰਕੇ ਜਸਵਿੰਦਰ ਬਰਾੜ ਰੋਜ਼ਾਨਾ ਚੈੱਕ ਕਰਦੇ ਨੇ ਸੁਨੰਦਾ ਸ਼ਰਮਾ ਦਾ ਸੋਸ਼ਲ ਮੀਡੀਆ ਅਕਾਊਂਟ

6/26/2020 4:39:59 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਸੁਨੰਦਾ ਸ਼ਰਮਾ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਸ ਨੇ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਦੇ ਇੱਕ ਇੰਟਰਵਿਊ ਦੀ ਛੋਟੀ ਜਿਹੀ ਕਲਿੱਪ ਸ਼ਾਂਝੀ ਕੀਤੀ ਸੀ, ਜਿਸ 'ਚ ਜਸਵਿੰਦਰ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਨੰਦਾ ਸ਼ਰਮਾ ਬਹੁਤ ਪਿਆਰੀ ਲੱਗਦੀ ਹੈ। ਉਹ ਦਿਨ 'ਚ ਇੱਕ ਵਾਰ ਸੁਨੰਦਾ ਸ਼ਰਮਾ ਦਾ ਸੋਸ਼ਲ ਮੀਡੀਆ ਜ਼ਰੂਰ ਦੇਖਦੀ ਹਾਂ ਕਿ ਅੱਜ ਨਵਾਂ ਕੀ ਪਾਇਆ ਹੈ। ਉਨ੍ਹਾਂ ਨੂੰ ਸੁਨੰਦਾ ਸ਼ਰਮਾ ਦਾ ਕਿਊਟ ਅਤੇ ਚੁਲਬੁਲਾ ਅੰਦਾਜ਼ ਬਹੁਤ ਪਸੰਦ ਆਉਂਦਾ ਹੈ। ਉਨ੍ਹਾਂ ਨੇ ਨਾਲ ਹੀ ਸੁਨੰਦਾ ਸ਼ਰਮਾ ਦੀ ਗਾਇਕੀ ਦੀ ਵੀ ਤਾਰੀਫ਼ ਕੀਤੀ ਹੈ। ਸੁਨੰਦਾ ਸ਼ਰਮਾ ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਪੰਜਾਬੀ ਸੰਗੀਤ ਜਗਤ ਦੀ ਨਾਮੀ ਗਾਇਕਾ ਜਸਵਿੰਦਰ ਬਰਾੜ ਦਾ ਧੰਨਵਾਦ ਕੀਤਾ ਹੈ।

 
 
 
 
 
 
 
 
 
 
 
 
 
 

ਦਿਲੋਂ ਪਿਆਰ ‘ਤੇ ਸਤਿਕਾਰ ਤੁਹਾਡੇ ਲਈ ❤️🙏🏻@jaswinderbrarofficial ji ਜਦੋਂ ਮਾਂਵਾ ਬੱਚਿਆਂ ਦੀ ਤਾਰੀਫ ਕਰਦੀਆਂ ਨੇ, ‘ਤਾਂ ਬੱਚਿਆਂ ਦਾ ਮਨੋਬੱਲ ਹੋਰ ਵੱਧ ਜਾਂਦਾ ਐ😊 ਕਦਰ ਪੈ ਜਾਂਦੀ ਐ❤️ . . #legend

A post shared by Sunanda Sharma (@sunanda_ss) on Jun 19, 2020 at 8:55am PDT

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਵਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ 'ਜਾਵੇ ਮੋਰਨੀ', 'ਜਾਨੀ ਤੇਰਾ ਨਾਂ', 'ਸੈਂਡਲ', 'ਬੈਨ', 'ਪਟਾਕੇ', 'ਕੋਕੇ', 'ਦੂਜੀ ਵਾਰ ਪਿਆਰ' ਵਰਗੇ ਕਈ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੀ ਹੈ। ਸੁਨੰਦਾ ਅਦਾਕਾਰੀ ਖੇਤਰ 'ਚ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ 'ਰੰਗਰੂਟ' 'ਚ ਸਿਲਵਰ ਸਕ੍ਰੀਨ ਸਾਂਝੀ ਕਰ ਚੁੱਕੀ ਹੈ।
PunjabKesari


sunita

Content Editor sunita