ਸ਼ਾਹਰੁਖ਼ ਨੂੰ ਧੀ ਸੁਹਾਨਾ ਖ਼ਾਨ ਨੇ ਇੰਝ ਕੀਤਾ ਸੀ ਬਰਥਡੇ ਵਿਸ਼, ਬਣਿਆ ਚਰਚਾ ''ਚ
Sunday, Nov 03, 2024 - 03:21 PM (IST)
ਮੁੰਬਈ (ਬਿਊਰੋ) : ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਬੀਤੇ ਦਿਨੀਂ ਆਪਣਾ 59ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੀ ਧੀ ਸੁਹਾਨਾ ਖ਼ਾਨ ਨੇ ਵੀ ਆਪਣੇ ਪਿਤਾ ਨੂੰ ਖਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਸੁਹਾਨਾ ਨੇ ਇੰਸਟਾਗ੍ਰਾਮ ’ਤੇ ਆਪਣੇ ਪਿਤਾ ਸ਼ਾਹਰੁਖ਼ ਅਤੇ ਭਰਾ ਆਰਿਅਨ ਖ਼ਾਨ ਦੀਆਂ ਪੁਰਾਣੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ ਹੈ। ਉਸ ਨੇ ਇਸ ਦੇ ਨਾਲ ਹੀ ਲਿਖਿਆ, ‘‘ਜਨਮਦਿਨ ਮੁਬਾਰਕ, ਤੁਹਾਨੂੰ ਦੁਨੀਆਂ 'ਚ ਸਭ ਤੋਂ ਵੱਧ ਪਿਆਰ ਕਰਦੀ ਹਾਂ।’’
ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ

ਸ਼ਾਹਰੁਖ਼ ਖ਼ਾਨ ਦੀ ਜਾਦੂਈ ਸ਼ਖ਼ਸੀਅਤ ਉਨ੍ਹਾਂ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਤੋਂ ਝਲਕਦੀ ਹੈ। ਬਾਲੀਵੁੱਡ ਦੇ ਬਾਦਸ਼ਾਹ ਵਜੋਂ ਮਕਬੂਲ ਸ਼ਾਹਰੁਖ਼ ਖ਼ਾਨ ਦੇ ਕਰੀਅਰ ਦੀ ਸ਼ੁਰੂਆਤ ਨਵੀਂ ਦਿੱਲੀ ਤੋਂ ਹੋਈ, ਜਿੱਥੇ ਉਨ੍ਹਾਂ ਨੇ 1989 'ਚ ਟੀਵੀ ਸੀਰੀਜ਼ ‘ਫੌਜੀ’ ਨਾਲ ਸਾਰਿਆਂ ਦਾ ਧਿਆਨ ਖਿੱਚਿਆ। ‘ਦੀਵਾਨਾ’, ‘ਡਰ’ ਤੇ ‘ਬਾਜ਼ੀਗਰ’ ਵਰਗੀਆਂ ਹਿੱਟ ਫ਼ਿਲਮ ਉਨ੍ਹਾਂ ਦੇ ਕਰੀਅਰ ਨੂੰ ਬੁਲੰਦੀ ’ਤੇ ਲੈ ਗਈਆਂ ਜਦੋਂਕਿ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਨੇ ਉਨ੍ਹਾਂ ਨੂੰ ਸਹੀ ਮਾਅਨਿਆਂ 'ਚ ਸੁਪਰਸਟਾਰ ਵਜੋਂ ਬਣਾ ਦਿੱਤਾ।
![]()
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ
ਸ਼ਾਹਰੁਖ਼ ਨੇ ਲੰਮੇ ਸਮੇਂ ਮਗਰੋਂ ‘ਪਠਾਨ’, ‘ਜਵਾਨ’ ਅਤੇ ‘ਡੰਕੀ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਨਾਲ ਬਾਲੀਵੁੱਡ 'ਚ ਜਬਰਦਸਤ ਵਾਪਸੀ ਕੀਤੀ ਹੈ। ਸੁਹਾਨਾ ਖ਼ਾਨ ਦੇ ਕਰੀਅਰ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਸ਼ਾਹਰੁਖ਼ ਨਾਲ ‘ਕਿੰਗ’ ਫ਼ਿਲਮ 'ਚ ਨਜ਼ਰ ਆ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Related News
ਸਮ੍ਰਿਤੀ ਤੇ ਪਲਾਸ਼ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਕੀਤਾ ਅਨਫਾਲੋ, ਵਿਆਹ ਕੈਂਸਲ ਹੋਣ ਮਗਰੋਂ ਟੁੱਟਾ 6 ਸਾਲ ਦਾ ਰਿਸ਼ਤਾ
