ਆਪਣੇ ਵਿਆਹ ਮੌਕੇ ਸੁਗੰਧਾ ਤੇ ਸੰਕੇਤ ਨੇ ਢੋਲ ’ਤੇ ਪਾਇਆ ਰੱਜ ਕੇ ਭੰਗੜਾ, ਵਾਇਰਲ ਹੋਈ ਵੀਡੀਓ
Thursday, Apr 29, 2021 - 02:40 PM (IST)
ਜਲੰਧਰ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਫੇਮ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝੇ ਹਨ। ਦੋਵਾਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ, ਜੋ ਬਹੁਤ ਵਾਇਰਲ ਹੋਈਆਂ। ਇਕ ਵੀਡੀਓ ਮੁੜ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਦੀ ਸਾਹਮਣੇ ਆਈ ਹੈ, ਜਿਸ ’ਚ ਦੋਵੇਂ ਸਿਤਾਰੇ ਹਲਦੀ ਦੀ ਰਸਮ ਦੌਰਾਨ ਢੋਲ ’ਤੇ ਰੱਜ ਕੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਭਾਰਤ ਲਈ ਪ੍ਰਿਅੰਕਾ ਨੇ ਮੰਗੀ ਮਦਦ, ਕਿਹਾ- ‘ਭਾਰਤ ਮੇਰਾ ਘਰ, ਉਥੇ ਲੋਕ ਮਰ ਰਹੇ ਨੇ’
ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਦੀ ਇਸ ਵੀਡੀਓ ਦਾ ਪ੍ਰਸ਼ੰਸਕ ਖੂਬ ਆਨੰਦ ਲੈ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕ ਉਸ ਦੀ ਨਵੀਂ ਪਾਰੀ ਲਈ ਉਸ ਨੂੰ ਬਹੁਤ ਵਧਾਈ ਦੇ ਰਹੇ ਹਨ। ਵੀਡੀਓ ’ਚ ਇਹ ਦੇਖਿਆ ਜਾ ਸਕਦਾ ਹੈ ਕਿ ਸੁਗੰਧਾ ਮਿਸ਼ਰਾ ਆਪਣੇ ਪਾਰਟਨਰ ਸੰਕੇਤ ਭੋਸਲੇ ਨਾਲ ਭੰਗੜਾ ਪਾ ਰਹੀ ਹੈ। ਵੀਡੀਓ ’ਚ ਸੁਗੰਧਾ ਪੀਲੇ ਰੰਗ ਦੀ ਸਾੜ੍ਹੀ ਦੇ ਨਾਲ ਖੂਬਸੂਰਤ ਗਹਿਣਿਆਂ ’ਚ ਦਿਖਾਈ ਦੇ ਰਹੀ ਹੈ, ਜਦਕਿ ਚਿੱਟੇ ਰੰਗ ਦੇ ਕੁਰੜੇ ’ਚ ਸੰਕੇਤ ਕਾਫੀ ਜਚ ਰਿਹਾ ਹੈ।
ਪਿਛਲੇ ਦਿਨੀਂ ਇਕ ਇੰਟਰਵਿਊ ਦੌਰਾਨ ਸੁਗੰਧਾ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਆਹ ਦੀ ਸ਼ਾਪਿੰਗ ਆਨਲਾਈਨ ਕੀਤੀ ਹੈ। ਉਨ੍ਹਾਂ ਨੇ ਦਸੰਬਰ ਤੋਂ ਹੀ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।
ਉਸ ਨੇ ਇਹ ਵੀ ਕਿਹਾ ਕਿ ਉਹ ਹਮੇਸ਼ਾ ਤੋਂ 10 ਕਿੱਲੋ ਦਾ ਲਹਿੰਗਾ ਪਹਿਨਣਾ ਚਾਹੁੰਦੀ ਸੀ। ਭਾਵੇਂ ਉਹ ਆਨਲਾਈਨ ਸ਼ਾਪਿੰਗ ਕਰੇਗੀ ਪਰ ਲਹਿੰਗਾ ਉਹ 10 ਕਿੱਲੋ ਦਾ ਹੀ ਪਹਿਨੇਗੀ। ਸੁਗੰਧਾ ਤੇ ਸੰਕੇਤ ਨੇ 17 ਅਪ੍ਰੈਲ ਨੂੰ ਆਪਣੇ ਵਿਆਹ ਦਾ ਐਲਾਨ ਕੀਤਾ ਸੀ।
ਨੋਟ– ਸੁਗੰਧਾ ਤੇ ਸੰਕੇਤ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।