''ਕਲਕੀ'' ''ਚ ਪ੍ਰਭਾਸ ਦੀ ਭੂਮਿਕਾ ''ਤੇ ਟਿੱਪਣੀ ਨੂੰ ਲੈ ਕੇ ਸੁਧੀਰ ਬਾਬੂ, ਅਜੈ ਭੂਪਤੀ ਨੇ ਕੀਤੀ ਅਰਸ਼ਦ ਦੀ ਕੀਤੀ ਆਲੋਚਨਾ
Wednesday, Aug 21, 2024 - 05:18 PM (IST)
ਨਵੀਂ ਦਿੱਲੀ (ਬਿਊਰੋ) : ਅਭਿਨੇਤਾ ਸੁਧੀਰ ਬਾਬੂ ਅਤੇ ਨਿਰਦੇਸ਼ਕ ਅਜੈ ਭੂਪਤੀ ਨੇ ਫ਼ਿਲਮ 'Kalki 2898 AD' 'ਚ ਪ੍ਰਭਾਸ ਦੀ ਭੂਮਿਕਾ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਅਰਸ਼ਦ ਵਾਰਸੀ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਵਿਚਾਰ ਪ੍ਰਗਟ ਕਰਨ ਦਾ ਤਰੀਕਾ ਹੁੰਦਾ ਹੈ ਅਤੇ ਕਿਸੇ ਬਾਰੇ ਬੁਰਾ-ਭਲਾ ਕਹਿਣਾ ਠੀਕ ਨਹੀਂ ਹੈ। 'ਮੁੰਨਾ ਭਾਈ' ਅਭਿਨੇਤਾ ਨੇ ਪਿਛਲੇ ਹਫ਼ਤੇ ਇੱਕ ਪੋਡਕਾਸਟ 'ਚ ਕਿਹਾ ਸੀ ਕਿ ਪ੍ਰਭਾਸ ਫ਼ਿਲਮ 'ਕਲਕੀ 2898ਈਡੀ' 'ਚ 'ਜੋਕਰ ਵਾਂਗ' ਦਿਖਾਈ ਦੇ ਰਹੇ ਸਨ। ਅਭਿਨੇਤਾ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਖਰੀ ਖ਼ਰਾਬ ਫ਼ਿਲਮ ਕਿਹੜੀ ਦੇਖੀ, ਜਿਸ ਦੇ ਜਵਾਬ 'ਚ ਉਨ੍ਹਾਂ ਨੇ 'Kalki 2898 AD' ਦਾ ਨਾਂ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ
ਵਾਰਸੀ ਨੇ ਫ਼ਿਲਮ 'ਚ ਅਮਿਤਾਭ ਬੱਚਨ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ ਪਰ ਕਿਹਾ ਕਿ ਪ੍ਰਭਾਸ ਫ਼ਿਲਮ 'ਚ 'ਇੱਕ ਜੋਕਰ ਵਾਂਗ' ਦਿਖਾਈ ਦੇ ਰਹੇ ਸਨ। ਵਾਰਸੀ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਪ੍ਰਭਾਸ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਤੇਲਗੂ ਫ਼ਿਲਮਾਂ ਨਾਲ ਜੁੜੇ ਕਈ ਲੋਕਾਂ ਨੇ ਇਤਰਾਜ਼ ਕੀਤਾ ਹੈ। ਤੇਲਗੂ ਫ਼ਿਲਮ ਸੰਮੋਹਨਮ ਅਤੇ ਹਿੰਦੀ ਫ਼ਿਲਮ ਬਾਗੀ ਦੇ ਅਭਿਨੇਤਾ ਸੁਧੀਰ ਬਾਬੂ ਨੇ ਕਿਹਾ ਕਿ ਉਨ੍ਹਾਂ ਨੂੰ ਵਾਰਸੀ ਤੋਂ ਅਜਿਹੇ 'ਗੈਰ-ਪੇਸ਼ੇਵਰ ਵਿਵਹਾਰ' ਦੀ ਉਮੀਦ ਨਹੀਂ ਸੀ। ਤੇਲਗੂ ਫ਼ਿਲਮ 'ਆਰ. ਐਕਸ 100' ਦੇ ਨਿਰਦੇਸ਼ਕ ਭੂਪਤੀ ਨੇ ਦੋਸ਼ ਲਾਇਆ ਕਿ ਵਾਰਸੀ ਬਾਹੂਬਲੀ ਅਦਾਕਾਰ ਨਾਲ ਈਰਖਾ ਕਰਦੇ ਸਨ। ਫ਼ਿਲਮ ਨਿਰਮਾਤਾ ਨੇ ਕਿਹਾ, ''ਪ੍ਰਭਾਸ ਅਜਿਹਾ ਵਿਅਕਤੀ ਹੈ, ਜਿਸ ਨੇ ਭਾਰਤੀ ਸਿਨੇਮਾ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਸਭ ਕੁਝ ਦਿੱਤਾ ਹੈ। ਉਹ ਅਜੇ ਵੀ ਇਸਦੇ ਲਈ ਕੁਝ ਵੀ ਕਰਨ ਲਈ ਤਿਆਰ ਹੈ। ਉਹ ਸਾਡੇ ਦੇਸ਼ ਦਾ ਮਾਣ ਹੈ। ਅਸੀਂ ਉਸ ਫ਼ਿਲਮ ਅਤੇ ਪ੍ਰਭਾਸ ਪ੍ਰਤੀ ਤੁਹਾਡੀ ਈਰਖਾ ਦੇਖ ਸਕਦੇ ਹਾਂ ਕਿਉਂਕਿ ਤੁਸੀਂ ਹੁਣ ਇੰਨੇ ਮਸ਼ਹੂਰ ਨਹੀਂ ਰਹੇ ਅਤੇ ਕੋਈ ਤੁਹਾਡੇ ਵੱਲ ਧਿਆਨ ਨਹੀਂ ਦਿੰਦਾ। ਆਪਣੀ ਰਾਇ ਪ੍ਰਗਟ ਕਰਨ ਦੀ ਇੱਕ ਸੀਮਾ ਅਤੇ ਇੱਕ ਤਰੀਕਾ ਹੁੰਦਾ ਹੈ। ਲੱਗਦਾ ਹੈ ਕਿ ਤੁਸੀਂ ਉਸ ਬਾਰੇ ਜੋ ਕਿਹਾ ਹੈ ਉਹ ਤੁਸੀਂ ਖੁਦ ਹੋ।
ਇਹ ਖ਼ਬਰ ਵੀ ਪੜ੍ਹੋ - ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ
ਫ਼ਿਲਮ 'ਕਲਕੀ' 'ਚ ਕਮਲ ਹਾਸਨ ਅਤੇ ਦੀਪਿਕਾ ਪਾਦੂਕੋਣ ਵਰਗੇ ਕਲਾਕਾਰ ਵੀ ਸਨ। ਇਹ 27 ਜੂਨ ਨੂੰ ਤੇਲਗੂ, ਤਾਮਿਲ, ਮਲਿਆਲਮ, ਕੰਨੜ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।