ਲਾਈਵ ਕੰਸਰਟ ਦੌਰਾਨ ਸੋਨੂੰ ਨਿਗਮ ''ਤੇ ਹੋਈ ਪੱਥਰਬਾਜ਼ੀ, ਬੇਕਾਬੂ ਭੀੜ ਨੇ ਮਚਾਇਆ ਹੰਗਾਮਾ
Tuesday, Mar 25, 2025 - 03:47 PM (IST)

ਐਂਟਰਟੇਨਮੈਂਟ ਡੈਸਕ: ਗਾਇਕ ਸੋਨੂੰ ਨਿਗਮ ਇੱਕ ਵਾਰ ਫਿਰ ਚਰਚਾ ਵਿੱਚ ਆਏ ਹਨ। ਦਰਅਸਲ ਦਿੱਲੀ ਵਿੱਚ ਉਨ੍ਹਾਂ ਦੇ ਲਾਈਵ ਕੰਸਰਟ ਦੌਰਾਨ ਦਰਸ਼ਕਾਂ ਨੇ ਉਨ੍ਹਾਂ 'ਤੇ ਪੱਥਰਬਾਜ਼ੀ ਕੀਤੀ। ਇਹ ਘਟਨਾ ਐਤਵਾਰ, 23 ਮਾਰਚ ਨੂੰ ਦਿੱਲੀ ਟੈਕਨਾਲੋਜੀਕਲ ਯੂਨੀਵਰਸਿਟੀ (ਡੀਟੀਯੂ) ਦੇ ਐਂਜੀਫੈਸਟ 2025 ਪ੍ਰੋਗਰਾਮ ਵਿੱਚ ਵਾਪਰੀ, ਜਿੱਥੇ ਸੋਨੂੰ ਨਿਗਮ ਪਰਫਾਰਮ ਕਰ ਰਹੇ ਸਨ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਪਤਨੀ ਹੋਈ ਸੜਕ ਹਾਦਸੇ ਦਾ ਸ਼ਿਕਾਰ
ਸੋਨੂੰ ਨਿਗਮ 'ਤੇ ਪੱਥਰ ਅਤੇ ਬੋਤਲਾਂ ਸੁੱਟੀਆਂ ਗਈਆਂ
ਸੋਨੂੰ ਨਿਗਮ ਆਪਣੀ ਪਰਫਾਰਮੈਂਸ ਦੇ ਰਹੇ ਸਨ ਜਦੋਂ ਅਚਾਨਕ ਦਰਸ਼ਕਾਂ ਦੇ ਇੱਕ ਬੇਕਾਬੂ ਸਮੂਹ ਨੇ ਸਟੇਜ ਵੱਲ ਪੱਥਰ ਅਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਹੰਗਾਮਾ ਹੋ ਗਿਆ ਅਤੇ ਸੋਨੂੰ ਨਿਗਮ ਨੂੰ ਆਪਣਾ ਸ਼ੋਅ ਵਿਚਕਾਰ ਹੀ ਬੰਦ ਕਰਨਾ ਪਿਆ। ਇਹ ਸਮਾਗਮ ਲੱਖਾਂ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ, ਅਤੇ ਪੱਥਰਬਾਜ਼ੀ ਹੋਣ ਕਾਰਨ ਗਾਇਕ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਕੁਨਾਲ ਕਾਮਰਾ ਵਿਵਾਦ 'ਤੇ ਬੋਲੀ ਕੰਗਨਾ ਰਣੌਤ; 'ਕਾਮੇਡੀ ਦੇ ਨਾਮ 'ਤੇ ਕਿਸੇ ਦਾ ਵੀ ਅਪਮਾਨ ਕਰਨਾ ਗਲਤ'
ਸੋਨੂੰ ਨਿਗਮ ਦੀ ਅਪੀਲ
ਇਸ ਦੌਰਾਨ ਸੋਨੂੰ ਨਿਗਮ ਨੇ ਬੇਕਾਬੂ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਮੈਂ ਇੱਥੇ ਤੁਹਾਡੇ ਸਾਰਿਆਂ ਨਾਲ ਚੰਗਾ ਸਮਾਂ ਬਿਤਾਉਣ ਲਈ ਹਾਂ, ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਮੌਜ-ਮਸਤੀ ਨਹੀਂ ਕਰਨੀ ਚਾਹੀਦੀ, ਪਰ ਕਿਰਪਾ ਕਰਕੇ ਅਜਿਹਾ ਨਾ ਕਰੋ।" ਹਾਲਾਂਕਿ, ਇਸ ਪੱਥਰਬਾਜ਼ੀ ਦੌਰਾਨ ਸੋਨੂੰ ਨਿਗਮ ਦੀ ਟੀਮ ਦੇ ਕੁਝ ਮੈਂਬਰ ਵੀ ਜ਼ਖਮੀ ਹੋ ਗਏ। ਪਰ ਇਸ ਦੇ ਬਾਵਜੂਦ, ਸੋਨੂੰ ਨਿਗਮ ਨੇ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਸ਼ੋਅ ਦੁਬਾਰਾ ਸ਼ੁਰੂ ਕੀਤਾ। ਇਸ ਘਟਨਾ ਤੋਂ ਬਾਅਦ, ਸੋਨੂੰ ਨਿਗਮ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਇਸ ਤਰ੍ਹਾਂ ਦੇ ਹਿੰਸਕ ਵਿਵਹਾਰ ਦੀ ਨਿੰਦਾ ਕੀਤੀ।
ਇਹ ਵੀ ਪੜ੍ਹੋ: ਬਲੱਡ ਕੈਂਸਰ ਤੋਂ ਜੰਗ ਹਾਰਿਆ ਇਹ ਮਸ਼ਹੂਰ ਅਦਾਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8