ਸਟਾਰ ਪਲੱਸ ਨੇ ਸ਼ੋਅ ‘ਸ਼ਹਿਜ਼ਾਦੀ ਹੈ ਤੂ ਦਿਲ ਕੀ’ ਦਾ ਪ੍ਰੋਮੋ ਕੀਤਾ ਲਾਂਚ
Friday, Nov 28, 2025 - 10:16 AM (IST)
ਐਂਟਰਟੇਨਮੈਂਟ ਡੈਸਕ- ਸਟਾਰ ਪਲੱਸ ਨੇ ਆਉਣ ਵਾਲੇ ਸ਼ੋਅ ‘ਸ਼ਹਿਜਾਦੀ ਹੈ ਤੂ ਦਿਲ ਕਾ’ ਦਾ ਐਕਸ਼ਨ ਅਤੇ ਇਮੋਸ਼ਨ ਨਾਲ ਭਰਿਆ ਪ੍ਰੋਮੋ ਲਾਂਚ ਕੀਤਾ ਹੈ। ਸ਼ੋਅ ਵਿਚ ਮਸ਼ਹੂਰ ਤੇਲਗੂ ਟੀ.ਵੀ. ਸਟਾਰ ਆਸ਼ਿਕਾ ਪਾਦੁਕੋਣ ਆਪਣੇ ਹਿੰਦੀ ਟੈਲੀਵਿਜ਼ਨ ਡੈਬਿਊ ਨਾਲ ਦੀਪਾ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ।
ਸਾਊਥ ਵਿਚ ਆਪਣੀ ਦਮਦਾਰ ਐਕਟਿੰਗ ਅਤੇ ਕ੍ਰਿਸ਼ਮਈ ਸਕ੍ਰੀਨ ਪ੍ਰੈਜੇਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਆਸ਼ਿਕਾ ਹੁਣ ਪੂਰੇ ਦੇਸ਼ ਦਾ ਦਿਲ ਜਿੱਤਣ ਨੂੰ ਤਿਆਰ ਹੈ ਜੋ ਕਿਰਦਾਰ ਦੇ ਨਾਲ ਮਜ਼ਬੂਤੀ, ਮਾਂ ਦਾ ਆਪਣਾਪਨ ਅਤੇ ਜ਼ਿੰਦਗੀ ਦੀਆਂ ਠੋਕਰਾਂ ਨਾਲ ਬਣਿਆ ਇਕ ਸੰਭਲਿਆ ਹੋਇਆ ਦਿਲ ਆਪਣੇ ਅੰਦਰ ਰੱਖਦੀ ਹੈ।
ਸੀਰੀਜ਼ ਵਿਚ ਉਨ੍ਹਾਂ ਦੇ ਆਪੋਜਿਟ ਅੰਕਿਤ ਰਾਇਜਾਦਾ ਹੈ, ਜੋ ਕਾਰਤਿਕ ਦੇ ਕਿਰਦਾਰ ਵਿਚ ਸ਼ਾਂਤ ਪਰ ਪ੍ਰਭਾਵਸ਼ਾਲੀ ਅੰਦਾਜ਼ ਨਾਲ ਦੀਪਾ ਦੀ ਚੰਚਲ ਅਤੇ ਜਜ਼ਬਾਤੀ ਸ਼ਖਸੀਅਤ ਨੂੰ ਖੂਬਸੂਰਤੀ ਨਾਲ ਪੂਰਾ ਕਰਦਾ ਹੈ। ਦੋਵਾਂ ਦੀ ਕੈਮਿਸਟਰੀ ਹੀ ਇਸ ਕਹਾਣੀ ਦੀ ਅਸਲੀ ਭਾਵਨਾਤਮਕ ਤਾਕਤ ਹੈ। ਕਲਚਰਲ ਖੂਬਸੂਰਤੀ, ਸ਼ਾਨਦਾਰ ਕਲਾਕਾਰਾਂ ਅਤੇ ਨਵੀਂ ਤਰ੍ਹਾਂ ਦੀ ਕਹਾਣੀ ਨਾਲ ਸ਼ੋਅ ਦਾ ਪ੍ਰੀਮੀਅਰ 4 ਦਸੰਬਰ ਨੂੰ ਸ਼ਾਮ 7.30 ਵਜੇ ਸਿਰਫ ਸਟਾਰ ਪਲੱਸ ’ਤੇ ਹੋਵੇਗਾ।
