ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਕਾਮੇਡੀਅਨ ਅਦਾਕਾਰ ਦਾ ਹੋਇਆ ਦਿਹਾਂਤ
Wednesday, Jul 31, 2024 - 02:54 PM (IST)

ਐਂਟਰਟੇਨਮੈਂਟ ਡੈਸਕ - ਸਟੇਜ, ਟੀਵੀ ਤੇ ਫ਼ਿਲਮ ਅਭਿਨੇਤਾ ਸਰਦਾਰ ਕਮਲ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੂੰ ਪੰਜਾਬ ਇੰਸਟੀਟਿਊਟ ਆਫ਼ ਕਾਰਡੀਓਲੋਜੀ 'ਚ ਦਾਖ਼ਲ ਕਰਵਾਇਆ ਗਿਆ ਪਰ ਉਹ ਬਚ ਨਹੀ ਸਕੇ। ਉਨ੍ਹਾਂ ਨੂੰ ਆਪਣੇ ਜਨਮਸ਼ਹਿਰ ਫ਼ੈਸਲਾਬਾਦ ’ਚ ਦਫਨਾਇਆ ਜਾਵੇਗਾ। ਮੁਹੰਮਦ ਸਰਦਾਰ, ਜੋ ਸਰਦਾਰ ਕਮਲ ਦੇ ਨਾਂ ਨਾਲ ਮਸ਼ਹੂਰ ਸਨ, ਫ਼ੈਸਲਾਬਾਦ ’ਚ ਪੈਦਾ ਹੋਏ ਸਨ। ਉਨ੍ਹਾਂ ਨੇ ਸਿਰਫ਼ ਸ਼ੁਰੂਆਤੀ ਸਕੂਲੀ ਸਿੱਖਿਆ ਹੀ ਪ੍ਰਾਪਤ ਕੀਤੀ ਸੀ। ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ’ਚ ਉਨ੍ਹਾਂ ਨੇ ਇਕ ਕੱਪੜਿਆਂ ਦੀ ਫੈਕਟਰੀ ’ਚ ਕੰਮ ਕੀਤਾ। ਬਾਅਦ ’ਚ ਉਹ ਖੁਸ਼ਕ ਮਜ਼ਾਕਾਂ ਦੇ ਰਾਹੀਂ ਕਾਮੇਡੀ ’ਚ ਆ ਗਏ।
ਸਰਦਾਰ ਕਮਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ’ਚ ਕੀਤੀ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਜਿਵੇਂ ਕਿ 'ਚੂੜੀਆਂ', 'ਮਜਾਜਨ' ਅਤੇ 'ਚੰਨਾ ਸੱਚੀ ਮੁੱਚੀ' ’ਚ ਅਭਿਨੈ ਕੀਤਾ, ਇਸ ਦੇ ਨਾਲ ਨਾਲ ਉਰਦੂ ਫ਼ਿਲਮਾਂ ਜਿਵੇਂ 'ਦੀਵਾਨੇ ਤੇਰੇ ਪਿਆਰ ਕੇ' ’ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਪਾਕਿ-ਭਾਰਤ ਸਹਿ-ਉਤਪਾਦਨਾਂ ’ਚ ਵੀ ਕੰਮ ਕੀਤਾ। ਉਨ੍ਹਾਂ ਦੇ ਮਸ਼ਹੂਰ ਥੀਏਟਰ ਨਾਟਕਾਂ ’ਚ 'ਜਨਮ ਜਨਮ ਕੀ ਮੈਲੀ ਚਾਦਰ' ਸ਼ਾਮਲ ਹੈ।
ਅਭਿਨੇਤਾ ਯਾਸਿਰ ਹੁਸੈਨ ਨੇ ਆਪਣੇ ਆਧਿਕਾਰਿਕ ਇੰਸਟਾਗ੍ਰਾਮ ਅਕਾਊਂਟ ’ਤੇ ਅਪਣਾ ਦੁੱਖ ਪ੍ਰਗਟਾਇਆ। ਉਨ੍ਹਾਂ ਲਿਖਿਆ, ‘‘ਜਦੋਂ ਕੋਈ ਅਜਿਹਾ ਵਿਅਕਤੀ ਜੋ ਸਾਨੂੰ ਹਸਾਉਂਦਾ ਹੈ ਚਲਾ ਜਾਂਦਾ ਹੈ, ਤਾਂ ਸਾਨੂੰ ਰੋਣਾ ਨਹੀਂ ਚਾਹੀਦਾ। ਤੁਹਾਡਾ ਕੰਮ ਸਾਡੇ ਨਾਲ ਹਮੇਸ਼ਾ ਰਹੇਗਾ। ਪਿਆਰ ਸਰ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।