ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

Wednesday, Jul 05, 2023 - 10:15 AM (IST)

ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

ਮੁੰਬਈ (ਏਜੰਸੀ): ਸੱਟ ਲੱਗਣ ਦੀਆਂ ਖ਼ਬਰਾਂ ਦਰਮਿਆਨ ਅਦਾਕਾਰ ਸ਼ਾਹਰੁਖ ਖਾਨ ਨੂੰ ਬੁੱਧਵਾਰ ਤੜਕੇ ਮੁੰਬਈ ਹਵਾਈ ਅੱਡੇ 'ਤੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੀ ਨੱਕ ਜਾਂ ਕਿਤੇ ਹੋਰ ਕਿਸੇ ਵੀ ਤਰ੍ਹਾਂ ਦਾ ਸੱਟ ਦਾ ਨਿਸ਼ਾਨ ਨਹੀਂ ਦਿਖਿਆ। ਜਦੋਂਕਿ ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਸੁਪਰਸਟਾਰ ਨੂੰ ਅਮਰੀਕਾ 'ਚ ਸੱਟ ਲੱਗ ਗਈ ਹੈ। ਕਿੰਗ ਖਾਨ ਹਮੇਸ਼ਾ ਦੀ ਤਰ੍ਹਾਂ ਹੈਂਡਸਮ ਲੱਗ ਰਹੇ ਸਨ ਅਤੇ ਉਨ੍ਹਾਂ ਨੇ ਨੀਲੇ ਰੰਗ ਦੀ ਹੂਡੀ ਸਵੈਟ-ਸ਼ਰਟ ਪਾਈ ਹੋਈ ਸੀ। 

ਇਹ ਵੀ ਪੜ੍ਹੋ: ਬ੍ਰਿਟੇਨ ਤੋਂ ਆਈ ਮੰਦਭਾਗੀ ਖ਼ਬਰ, ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਦੱਸ ਦੇਈਏ ਕਿ ਮੰਗਲਵਾਰ ਨੂੰ ਖ਼ਬਰਾਂ ਆਈਆਂ ਸਨ ਕਿ ਲਾਸ ਏਂਜਲਸ 'ਚ ਇਕ ਅਣਦੱਸੇ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਦੇ ਨੱਕ 'ਤੇ ਸੱਟ ਲੱਗ ਗਈ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ। ਹਾਲਾਂਕਿ ਸ਼ਾਹਰੁਖ ਨੂੰ ਹੁਣ ਮੁੰਬਈ ਹਵਾਈ ਅੱਡੇ 'ਤੇ ਦੇਖ ਕੇ ਉਨ੍ਹਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਝੂਠੀਆਂ ਲੱਗ ਰਹੀਆਂ ਹਨ।

ਇਹ ਵੀ ਪੜ੍ਹੋ: ਅਮਰੀਕੀ ਯੂਨੀਵਰਸਿਟੀਆਂ 'ਚ ਦਾਖ਼ਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ

ਇਸ ਦੌਰਾਨ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਅਤੇ ਬੇਟੇ ਅਬਰਾਮ ਨੂੰ ਵੀ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਮਾਂ-ਪੁੱਤ ਦੀ ਜੋੜੀ ਨੂੰ ਇੱਕ-ਦੂਜੇ ਦਾ ਹੱਥ ਫੜ ਕੇ ਘੁੰਮਦੇ ਅਤੇ ਮਜ਼ਾਕ ਕਰਦੇ ਹੋਏ ਦੇਖਿਆ ਗਿਆ। ਗੌਰੀ ਨੇ ਪ੍ਰਿੰਟਿਡ ਬਲੂ ਫਲੋਰਲ ਡਰੈੱਸ ਪਹਿਨੀ ਸੀ, ਜਿਸ ਦੇ ਉਪਰੋਂ ਉਨ੍ਹਾਂ ਨੇ ਬਲੈਕ ਬਲੇਜ਼ਰ ਪਾਇਆ ਹੋਇਆ ਸੀ, ਜਦੋਂ ਕਿ ਉਨ੍ਹਾਂ ਦਾ ਪੁੱਤਰ ਕੈਜ਼ੂਅਲ ਆਉਟਫਿਟ ਵਿਚ ਨਜ਼ਰ ਆਇਆ। 

ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪਾਵਰਕਾਮ ਨੇ 110 ਖਪਤਕਾਰਾਂ ਨੂੰ ਕੀਤਾ 40.04 ਲੱਖ ਰੁਪਏ ਜੁਰਮਾਨਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News