‘ਬੇਕਰਾਰ ਕਰ ਕੇ...’ ਟ੍ਰੈਕ ’ਤੇ ਵਾਇਰਲ ਹੋ ਰਹੇ ਡਾਂਸ ਵੀਡੀਓ ਨੂੰ ਖ਼ੁਦ ਸ਼ਾਹਰੁਖ ਖ਼ਾਨ ਨੇ ਕੀਤਾ ਹੈ ਕੋਰੀਓਗ੍ਰਾਫ਼!

Thursday, Jul 20, 2023 - 12:03 PM (IST)

‘ਬੇਕਰਾਰ ਕਰ ਕੇ...’ ਟ੍ਰੈਕ ’ਤੇ ਵਾਇਰਲ ਹੋ ਰਹੇ ਡਾਂਸ ਵੀਡੀਓ ਨੂੰ ਖ਼ੁਦ ਸ਼ਾਹਰੁਖ ਖ਼ਾਨ ਨੇ ਕੀਤਾ ਹੈ ਕੋਰੀਓਗ੍ਰਾਫ਼!

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਇਕ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਪ੍ਰਸਿੱਧ ਰੈਟਰੋ ਗੀਤ ‘ਬੇਕਰਾਰ ਕਰ ਕੇ...’ ’ਤੇ ਪ੍ਰਸ਼ੰਸਕਾਂ ਲਈ ਆਪਣੇ ਪਸੰਦੀਦਾ ਅਦਾਕਾਰ ਨੂੰ ਡਾਂਸ ਕਰਦਿਆਂ ਦੇਖਣਾ ਇਕ ਸਰਪ੍ਰਾਈਜ਼ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ

ਵੀਡੀਓ ’ਚ ਸ਼ਾਹਰੁਖ ਆਪਣੇ ਬਾਲਡ ਲੁੱਕ ’ਚ ਪੂਰੇ ਜੋਸ਼ ਨਾਲ ਡਾਂਸ ਸਟੈੱਪ ਕਰਦੇ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਦੇ ਕਿਰਦਾਰ ਨੂੰ ਹੋਰ ਵੀ ਦਿਲਚਸਪ ਬਣਾਉਂਦੇ ਹਨ। ਇਕ ਸਰੋਤ ਤੋਂ ਸਾਨੂੰ ਪਤਾ ਲੱਗਾ ਹੈ ਕਿ ਇਹ ਸ਼ਾਹਰੁਖ ਖ਼ਾਨ ਹੀ ਸੀ, ਜਿਸ ਨੇ ਬੈਕਗਰਾਊਂਡ ’ਚ ਚੱਲ ਰਹੇ ਗੀਤ ‘ਬੇਕਰਾਰ ਕਰ ਕੇ...’ ਦੇ ਨਾਲ ਇਸ ਖ਼ਾਸ ਸੀਨ ’ਚ ਡਾਂਸ ਕਰਨ ਦਾ ਵਿਚਾਰ ਪੇਸ਼ ਕੀਤਾ ਸੀ।

ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਲਈ ਡਾਂਸ ਸਟੈੱਪਸ ਦੀ ਕੋਰੀਓਗ੍ਰਾਫੀ ਦੀ ਜ਼ਿੰਮੇਵਾਰੀ ਖ਼ੁਦ ਲਈ, ਜਿਸ ਨੇ ਦ੍ਰਿਸ਼ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਤੇ ਇਸ ਨੂੰ ਮਨੋਰੰਜਕ ਬਣਾ ਦਿੱਤਾ। ਹੁਣ ਸ਼ਾਹਰੁਖ ਖ਼ਾਨ ਵਲੋਂ ਤਿਆਰ ਕੀਤੇ ਗਏ ਡਾਂਸ ਮੂਵਜ਼ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਹੈ।

ਜੀ ਹਾਂ, ਕਿੰਗ ਖ਼ਾਨ ਦੇ ਇਹ ਡਾਂਸ ਸਟੈੱਪਸ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੇ ਹਨ ਤੇ ਇੰਟਰਨੈੱਟ ’ਤੇ ਮੀਮਜ਼ ਬਣ ਰਹੇ ਹਨ। ‘ਜਵਾਨ’ ਦੇ ਐਕਸ਼ਨ ਨਾਲ ਭਰਪੂਰ ਪ੍ਰੀਵਿਊ ਨੇ ਫ਼ਿਲਮ ਦੀ ਉਮੀਦ ਨੂੰ ਅਗਲੇ ਪੱਧਰ ’ਤੇ ਪਹੁੰਚਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News