ਬਾਕਸ ਆਫ਼ਿਸ ''ਤੇ ਇਸ ਹਾਲੀਵੁੱਡ ਫ਼ਿਲਮ ਨੇ ਰਚਿਆ ਇਤਿਹਾਸ, ਭਾਰਤ ''ਚ 200 ਕਰੋੜ ਕਮਾ ਬਣੀ ਸਭ ਤੋਂ ਵੱਡੀ ਫ਼ਿਲਮ

01/03/2022 4:34:29 PM

ਨਵੀਂ ਦਿੱਲੀ (ਬਿਊਰੋ) : ਪੈਨਡੈਮਿਕ ਦੌਰਾਨ ਰਿਲੀਜ਼ ਹੋਈਆਂ ਫ਼ਿਲਮਾਂ 'ਚੋਂ 'ਸਪਾਈਡਰਮੈਨ-ਨੋ ਵੇ ਹੋਮ' ਨੇ ਦੁਨੀਆਂ ਭਰ 'ਚ ਕਾਮਯਾਬੀ ਦਾ ਇਤਿਹਾਸ ਰਚ ਦਿੱਤਾ ਹੈ। ਭਾਰਤ 'ਚ ਹੀ ਇਸ ਫ਼ਿਲਮ ਨੇ ਤੀਸਰੇ ਵੀਕੈਂਡ 'ਚ 200 ਕਰੋੜ ਦਾ ਪੜਾਅ ਪਾਰ ਕਰ ਲਿਆ ਹੈ। 'ਸਪਾਈਡਰਮੈਨ-ਨੋ ਵੇ ਹੋਮ' 2021 'ਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ 'ਚੋਂ ਸਭ ਤੋਂ ਸਫ਼ਲ ਬਣ ਗਈ ਹੈ। 2021 ਦੇ ਆਖ਼ਰੀ ਸ਼ੁੱਕਰਵਾਰ (31 ਦਸੰਬਰ) ਨੂੰ ਇਹ ਫ਼ਿਲਮ ਤੀਸਰੇ ਹਫ਼ਤੇ 'ਚ ਸ਼ਾਮਲ ਹੋ ਗਈ ਹੈ। 2022 ਦੇ ਪਹਿਲੇ ਦਿਨ ਫ਼ਿਲਮ ਨੇ 4.92 ਕਰੋੜ, ਜਦਕਿ 2 ਜਨਵਰੀ ਨੂੰ 4.75 ਕਰੋੜ ਦਾ ਕਾਰੋਬਾਰ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਸੁਨੰਦਾ ਸ਼ਰਮਾ ਨੇ ਇੰਝ ਮਨਾਇਆ ਨਵੇਂ ਸਾਲ ਦਾ ਜਸ਼ਨ, ਵੀਰਾਂ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਦੱਸ ਦਈਏ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਈ ਥਾਵਾਂ 'ਤੇ ਸਿਨੇਮਾਂ ਘਰ ਬੰਦ ਕਰ ਦਿੱਤੇ ਹਨ ਅਤੇ ਕਈ ਥਾਵਾਂ 'ਤੇ 50 ਫੀਸਦੀ ਗਿਣਤੀ ਨਾਲ ਸਿਨੇਮਾਘਰ ਖੁੱਲਣ ਦੀ ਆਗਿਆ ਦਿੱਤੀ ਗਈ ਹੈ। ਇਸ 'ਚ ਫ਼ਿਲਮ ਦਾ ਤੀਸਰੇ ਵੀਕੈਂਡ 'ਚ 12.67 ਕਰੋੜ ਦਾ ਕਾਰੋਬਾਰ ਕਰ ਲੈਣਾ ਕਿਸੇ ਉਪਲੱਬਧੀ ਤੋਂ ਘੱਟ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਹਰਭਜਨ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਨਾਲ ਹੋਏ ਨਤਮਸਤਕ, ਸਾਂਝੀਆਂ ਕੀਤੀਆਂ ਤਸਵੀਰਾਂ

ਦੱਸਣਯੋਗ ਹੈ ਕਿ ਤੀਸਰੇ ਹਫ਼ਤੇ ਤੋਂ ਬਾਅਦ ਭਾਰਤ 'ਚ ਫ਼ਿਲਮ ਦਾ 18 ਦਿਨਾਂ ਦਾ ਨੈੱਟ ਕੁਲੈਕਸ਼ਨ 202.34 ਕਰੋੜ ਹੋ ਚੁੱਕਿਆ ਹੈ ਅਤੇ ਗ੍ਰਾਸ ਕੁਲੈਕਸ਼ਨ 259.67 ਕਰੋੜ ਹੋ ਗਿਆ ਹੈ। ਪਹਿਲੇ ਨੰਬਰ 'ਤੇ 2019 'ਚ ਆਈ 'ਅਵੈਂਜਰਸ ਐਂਡਗੇਮ' ਹੈ, ਜਿਸ ਨੇ 365 ਕਰੋੜ ਦਾ ਨੈੱਟ ਕੁਲੈਕਸ਼ਨ ਭਾਰਤੀ ਬਾਕਸ ਆਫ਼ਿਸ 'ਤੇ ਕੀਤਾ ਸੀ। ਦੂਸਰੇ ਨੰਬਰ 'ਤੇ ਅਵੈਂਜਰਸ ਇਨਫਿਨਿਟੀਵਾਰ ਹੈ, ਜੋ 2018 'ਚ ਰਿਲੀਜ਼ ਹੋਈ ਸੀ ਅਤੇ ਭਾਰਤ 'ਚ 222 ਕਰੋੜ ਦਾ ਨੈੱਟ ਕੁਲੈਕਸ਼ਨ ਕੀਤਾ ਸੀ।
ਦੁਨੀਆਂ ਭਰ 'ਚ 'ਸਪਾਈਡਰਮੈਨ-ਨੋ ਵੇ ਹੋਮ' ਨੇ ਤਿੰਨ ਹਫ਼ਤਿਆ 'ਚ 1.37 ਬਿਲੀਅਨ ਡਾਲਰ ਦਾ ਯਾਨੀ ਲਗਭਗ 10,200 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ। ਇਸ 'ਚ ਟੌਮ ਹਾਲੈਂਡ ਪੀਟਰ ਪਾਰਕਰ ਯਾਨੀ ਸਪਾਈਡਰਮੈਨ ਦੀ ਭੂਮਿਕਾ ਨਿਭਾਉਂਦੇ ਹਨ ਜਦਕਿ ਜੇਨਡਾਇਆ ਐੱਮ. ਜੇ. ਦੀ ਭੂਮਿਕਾ 'ਚ ਹੈ।

ਇਹ ਖ਼ਬਰ ਵੀ ਪੜ੍ਹੋ - ਆਮ ਨਹੀਂ ਹੈ ਸਲਮਾਨ ਖ਼ਾਨ ਦੇ ਬ੍ਰੇਸਲੇਟ ’ਚ ਲੱਗਾ ਪੱਥਰ, ਅਜਿਹਾ ਕੀ ਹੋਇਆ ਕਿ 7 ਵਾਰ ਬਦਲਣਾ ਪਿਆ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News