''ਸਪਾਈਸ ਗਰਲਜ਼'' ਨੇ 16 ਸਾਲ ਬਾਅਦ ਰਿਕਾਰਡ ਕੀਤਾ ਨਵਾਂ ਗਾਣਾ

Saturday, May 14, 2016 - 03:06 PM (IST)

 ''ਸਪਾਈਸ ਗਰਲਜ਼'' ਨੇ 16 ਸਾਲ ਬਾਅਦ ਰਿਕਾਰਡ ਕੀਤਾ ਨਵਾਂ ਗਾਣਾ

ਮੁੰਬਈ : ਹਾਲੀਵੁੱਡ ਦਾ ਮਸ਼ਹੂਰ ਗਰਲਜ਼ ਬੈਂਡ ''ਸਪਾਈਸ ਗਰਲਜ਼'' ਨੇ 16 ਸਾਲ ਦੇ ਲੰਬੇ ਸਮੇਂ ਬਾਅਦ ਮਿਲ ਕੇ ਆਪਣਾ ਗਾਣਾ ਰਿਕਾਰਡ ਕੀਤਾ ਹੈ। ਸੂਤਰਾਂ ਦੇ ਮੁਤਾਬਕ ਇਸ ਬੈਂਡ ''ਚ ਗਾਇਕਾ ਗੋਰੀ ਹਾਰਨਰ, ਮੇਲ ਬੀ ਅਤੇ ਐਮਾ ਬੰਟਨ ਸ਼ਾਮਲ ਹਨ। ਇਹ ਸਭ ਇਸ ਹਫਤੇ ਇੱਥੇ ''ਡੀਪ ਪਲੇਅ ਸਟੂਡਿਓ'' ''ਚ ਇੱਕ ਸੀਕਰੇਟ ਸੰਗੀਤ ਸੈਸ਼ਨ ''ਚ ਇਕੱਠੀਆ ਹੋਈਆਂ। ਇਸ ਦੌਰਾਨ ਬੈਂਡ ਦੀਆਂ ਬਾਕੀ ਮੈਂਬਰ ਮੇਲ ਸੀ ਅਤੇ ਵਿਕਟੋਰੀਆਂ ਬੈਕਹਮ ਇਸ ਸੰਗੀਤ ਸੈਸ਼ਨ ਤੋਂ ਦੂਰ ਰਹੀਆਂ।
''ਸਪਾਈਸ ਗਰਲਜ਼'' ਦੇ ਸਾਬਕਾ ਨਿਰਮਾਤਾ ਐਲੀਅਟ ਕੈਨੇਡੀ ਨੇ ਇੱਕ ਪੋਸਟ ''ਚ ਕਿਹਾ, ''''ਇਹ ਦਿਨ ਇਤਿਹਾਸ ਦੀਆਂ ਕਿਤਾਬਾਂ ''ਚ ਦਰਜ ਕਰਨ ਵਾਲਾ ਹੈ, ਜੋ 20 ਸਾਲ ਤੱਕ ਨਹੀ ਹੋਇਆ। ਬੈਸਟ ਦੋਸਤੀ!'''' ਮੇਲ ਬੀ ਨੇ ਪੂਰੇ ਬੈਂਡ ਦੀ ਇੱਕ ਫੋਟੋ ਇਸਟਾਗ੍ਰਾਮ ''ਤੇ ਸ਼ੇਅਰ ਕੀਤੀ ਅਤੇ ਲਿਖਿਆ,''''ਮੈਂ ਕਹਿੰਦੀ ਹਾਂ ਊ..ਲਾ..ਲਾ..ਲਾ।'''' ਬੈਂਡ ਦਾ ਨਵਾਂ ਸੋਲੋ ਗੀਤ ਅਤੇ ਐਲਬਮ ਇਸ ਸਾਲ ਦੇ ਅਖੀਰ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ।''


Related News