ਮਸ਼ਹੂਰ ਕਥਾਵਾਚਕ ਜਯਾ ਕਿਸ਼ੋਰੀ ਦਾ ਬਿਆਨ, ਹਰ ਪਾਸੇ ਛਿੜੀ ਚਰਚਾ
Wednesday, Oct 30, 2024 - 11:30 AM (IST)
ਮੁੰਬਈ (ਬਿਊਰੋ) : ਜਯਾ ਕਿਸ਼ੋਰੀ ਭਾਰਤ 'ਚ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕਾਫ਼ੀ ਮਸ਼ਹੂਰ ਹੈ ਪਰ ਇਸ ਸਮੇਂ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਉਨ੍ਹਾਂ ਕੋਲ੍ਹ 2 ਲੱਖ ਰੁਪਏ ਦਾ ਬੈਗ ਦੇਖਿਆ ਗਿਆ ਹੈ। ਉਸ ਸਮੇਂ ਤੋਂ ਹੀ ਲੋਕ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਜਾਣਕਾਰੀ ਮੁਤਾਬਕ, ਇਸ ਬੈਗ ਨੂੰ ਬਣਾਉਣ ਲਈ ਗਾਂ ਦੀ ਚਮੜੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਦੀ ਕੀਮਤ 2 ਲੱਖ ਰੁਪਏ ਹੈ। ਦੇਸ਼ ਦੀ ਮਸ਼ਹੂਰ ਪ੍ਰਚਾਰਕ ਅਤੇ ਗਾਇਕਾ ਜਯਾ ਕਿਸ਼ੋਰੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ। ਕੁਝ ਦਿਨ ਪਹਿਲਾਂ ਜਯਾ ਕਿਸ਼ੋਰੀ ਨੂੰ ਏਅਰਪੋਰਟ 'ਤੇ ਬ੍ਰਾਂਡੇਡ ਬੈਗ ਨਾਲ ਦੇਖਿਆ ਗਿਆ ਸੀ, ਜਿਸ ਕਰਕੇ ਲੋਕ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਦੀ ਮੌਤ ਨੇ ਮਨੋਰੰਜਨ ਜਗਤ 'ਚ ਮਚਾਈ ਤਰਥੱਲੀ
ਲੋਕ ਕਰ ਰਹੇ ਟ੍ਰੋਲ
ਸੋਸ਼ਲ ਮੀਡੀਆ 'ਤੇ ਲੋਕ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਐਕਸ ਯੂਜ਼ਰ ਵੀਨਾ ਜੈਨ ਨੇ ਲਿਖਿਆ, ''ਹੰਗਾਮਾ ਹੋਣ ਤੋਂ ਬਾਅਦ ਜਯਾ ਕਿਸ਼ੋਰੀ ਨੇ ਸੋਸ਼ਲ ਮੀਡੀਆ ਤੋਂ ਆਪਣਾ ਵੀਡੀਓ ਹਟਾ ਦਿੱਤਾ ਹੈ। ਉਹ ਖੁਦ ਗੈਰ-ਭੌਤਿਕਵਾਦ ਦਾ ਪ੍ਰਚਾਰ ਕਰਦੀ ਜਾਪਦੀ ਹੈ ਅਤੇ ਆਪਣੇ-ਆਪ ਨੂੰ ਭਗਵਾਨ ਕ੍ਰਿਸ਼ਨ ਦੀ ਭਗਤ ਦੱਸਦੀ ਹੈ। ਇੱਕ ਹੋਰ ਗੱਲ ਕਿ ਡਾਇਰ ਗਾਂ ਦੀ ਚਮੜੀ ਦੀ ਵਰਤੋਂ ਕਰਕੇ ਬੈਗ ਬਣਾਉਂਦੇ ਹਨ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਜਯਾ ਕਿਸ਼ੋਰੀ ਲੋਕਾਂ ਨੂੰ ਭੌਤਿਕਵਾਦੀ ਨਾ ਹੋਣ ਲਈ ਕਹਿੰਦੀ ਹੈ ਪਰ ਉਹ ਖੁਦ 2 ਲੱਖ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਲਗਜ਼ਰੀ ਬੈਗ ਵਰਤਦੀ ਹੈ।" ਇੱਕ ਹੋਰ ਵਿਅਕਤੀ ਨੇ ਦੱਸਿਆ ਕਿ, "ਕਿਵੇਂ ਜਯਾ ਕਿਸ਼ੋਰੀ ਇੱਕ ਝੌਂਪੜੀ 'ਚ ਰਹਿਣ ਦਾ ਦਾਅਵਾ ਕਰਦੀ ਹੈ ਅਤੇ ਆਪਣੇ ਪੈਰੋਕਾਰਾਂ ਨੂੰ ਪੈਸੇ ਪਿੱਛੇ ਨਾ ਭੱਜਣ ਲਈ ਕਹਿੰਦੀ ਹੈ ਜਦਕਿ ਉਹ ਖੁਦ 2 ਲੱਖ ਰੁਪਏ ਦਾ ਬੈਗ ਖਰੀਦਦੀ ਹੈ।" ਹੈਂਡਬੈਗ 'ਚ ਚਮੜੇ ਦੀ ਵਰਤੋਂ 'ਤੇ ਵੀ ਸਖ਼ਤ ਆਲੋਚਨਾ ਹੋ ਰਹੀ ਹੈ। ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਗਊਆਂ ਦੀ ਪੂਜਾ ਕਰਨ ਦੀ ਗੱਲ ਕਰਨ ਵਾਲੀ ਪ੍ਰਚਾਰਕ ਅਜਿਹੀ ਕੰਪਨੀ ਦੇ ਬੈਗ ਦੀ ਵਰਤੋਂ ਕਰ ਰਹੀ ਹੈ, ਜੋ ਗਊ ਦੇ ਚਮੜੇ ਤੋਂ ਆਪਣੇ ਉਤਪਾਦ ਬਣਾਉਦੇ ਹਨ।"
ਇਹ ਖ਼ਬਰ ਵੀ ਪੜ੍ਹੋ - ਸੂਰਿਆ ਤੇ ਬੌਬੀ ਦਿਓਲ ਨੂੰ ਝਟਕਾ, ਫ਼ਿਲਮ 'ਕੰਗੂਵਾ' ਦਾ ਅਦਾਕਾਰ ਘਰ 'ਚ ਮਿਲਿਆ ਮ੍ਰਿਤਕ
ਜਯਾ ਕਿਸ਼ੋਰੀ ਦਾ ਬਿਆਨ
ਹੁਣ ਜਯਾ ਕਿਸ਼ੋਰੀ ਨੇ ਆਪਣੇ ਵਾਇਰਲ ਹੋ ਰਹੇ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਸ ਬੈਗ 'ਚ ਕਿਤੇ ਵੀ ਚਮੜਾ ਨਹੀਂ ਸੀ। ਜਯਾ ਕਿਸ਼ੋਰੀ ਨੇ ਕਿਹਾ, ''ਸਨਾਤਨੀ ਹਮੇਸ਼ਾ ਨਿਸ਼ਾਨੇ 'ਤੇ ਰਹੇ ਹਨ। ਸਨਾਤਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਾਡੇ ਕੋਲ ਇਹ ਬੈਗ ਕਈ ਸਾਲਾਂ ਤੋਂ ਹੈ। ਅਸੀਂ ਆਪਣੀ ਗਾਰੰਟੀ ਲੈ ਸਕਦੇ ਹਾਂ ਪਰ ਕੰਪਨੀ ਦੀ ਨਹੀਂ। ਮੈਂ ਇੱਕ ਸਾਧਾਰਨ ਕੁੜੀ ਹਾਂ। ਮੈਂ ਕੋਈ ਸਾਧੂ ਜਾਂ ਸੰਤ ਨਹੀਂ ਹਾਂ। ਜਦੋਂ ਤੁਸੀਂ ਕਿਤੇ ਜਾਂਦੇ ਹੋ, ਜੇ ਤੁਹਾਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਤਾਂ ਤੁਸੀਂ ਇਸ ਨੂੰ ਖਰੀਦਦੇ ਹੋ।"
ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਨੂੰ ਮੁੜ ਮਿਲੀ ਧਮਕੀ, ਮੰਗੇ 2 ਕਰੋੜ ਰੁਪਏ
ਕਿਸ਼ੋਰੀ ਦਾ ਦਾਅਵਾ
ਕੋਲਕਾਤਾ 'ਚ 13 ਜੁਲਾਈ 1995 ਨੂੰ ਜਨਮੀ ਜਯਾ ਕਿਸ਼ੋਰੀ ਦਾ ਦਾਅਵਾ ਹੈ ਕਿ ਉਹ ਛੋਟੀ ਉਮਰ 'ਚ ਹੀ ਅਧਿਆਤਮਿਕਤਾ ਵੱਲ ਝੁਕ ਗਈ ਸੀ। ਅੱਜ ਉਹ ਦੇਸ਼ 'ਚ ਇੱਕ ਅਧਿਆਤਮਿਕ ਬੁਲਾਰੇ, ਗਾਇਕਾ ਅਤੇ ਪ੍ਰੇਰਣਾਦਾਇਕ ਸ਼ਖਸੀਅਤ ਵਜੋਂ ਜਾਣੀ ਜਾਂਦੀ ਹੈ, ਜੋ ਸਧਾਰਨ ਜੀਵਨ ਦਾ ਪ੍ਰਚਾਰ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।