ਫਿਲਮ ਇੰਡਸਟਰੀ ''ਚ ਪਸਰਿਆ ਸੋਗ, ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਦਾ ਹੋਇਆ ਦੇਹਾਂਤ

Tuesday, Apr 15, 2025 - 03:35 PM (IST)

ਫਿਲਮ ਇੰਡਸਟਰੀ ''ਚ ਪਸਰਿਆ ਸੋਗ, ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਦਾ ਹੋਇਆ ਦੇਹਾਂਤ

ਐਂਟਰਟੇਨਮੈਂਟ ਡੈਸਕ- ਸਾਊਥ ਭਾਰਤੀ ਫਿਲਮ ਇੰਡਸਟਰੀ ਤੋਂ ਇੱਕ ਬਹੁਤ ਹੀ ਭਾਵੁਕ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਅਦਾਕਾਰ ਐਸ.ਐਸ. ਸਟੈਨਲੀ ਦਾ 60 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਇਲਾਜ ਲਈ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ਼ ਤਾਮਿਲ ਸਿਨੇਮਾ, ਸਗੋਂ ਸਮੁੱਚੇ ਫਿਲਮ ਉਦਯੋਗ ਦਾ ਇੱਕ ਸ਼ਕਤੀਸ਼ਾਲੀ ਅਤੇ ਤਜਰਬੇਕਾਰ ਚਿਹਰਾ ਹਮੇਸ਼ਾ ਲਈ ਚੁੱਪ ਹੋ ਗਿਆ ਹੈ। ਜਿਵੇਂ ਹੀ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਆਈ, ਸੋਸ਼ਲ ਮੀਡੀਆ 'ਤੇ ਸੋਗ ਦੀ ਲਹਿਰ ਫੈਲ ਗਈ।
ਕਰੀਅਰ ਦੀ ਸ਼ੁਰੂਆਤ ਨਿਰਦੇਸ਼ਨ ਨਾਲ, ਪਛਾਣ ਅਦਾਕਾਰੀ ਨਾਲ
ਐਸ.ਐਸ. ਸਟੈਨਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਨੁਭਵੀ ਨਿਰਦੇਸ਼ਕਾਂ ਮਹੇਂਦਰਨ ਅਤੇ ਸ਼ਸ਼ੀ ਨਾਲ ਇੱਕ ਸਹਾਇਕ ਨਿਰਦੇਸ਼ਕ ਵਜੋਂ ਕੀਤੀ। ਫਿਲਮ ਨਿਰਮਾਣ ਦੀਆਂ ਬਾਰੀਕੀਆਂ ਸਿੱਖਣ ਲਈ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ 2002 ਵਿੱਚ ਨਿਰਦੇਸ਼ਕ ਵਜੋਂ ਆਪਣੀ ਪਹਿਲੀ ਫਿਲਮ 'ਅਪ੍ਰੈਲ ਮਧਾਥਿਲ' ਬਣਾਈ। ਇਸ ਰੋਮਾਂਟਿਕ ਡਰਾਮਾ ਫਿਲਮ ਵਿੱਚ ਸ਼੍ਰੀਕਾਂਤ ਅਤੇ ਸਨੇਹਾ ਮੁੱਖ ਭੂਮਿਕਾਵਾਂ ਵਿੱਚ ਸਨ ਅਤੇ ਫਿਲਮ ਨੂੰ ਦਰਸ਼ਕਾਂ ਤੋਂ ਚੰਗੀ ਪ੍ਰਸ਼ੰਸਾ ਮਿਲੀ।
ਨਿਰਦੇਸ਼ਨ ਤੋਂ ਇਲਾਵਾ, ਸਟੈਨਲੀ ਨੇ ਅਦਾਕਾਰੀ ਵਿੱਚ ਵੀ ਆਪਣੀ ਮਜ਼ਬੂਤ ​​ਪਕੜ ਬਣਾਈ। ਜਿੱਥੇ ਉਨ੍ਹਾਂ ਨੇ 'ਪੇਰੀਆਰ' ਵਿੱਚ ਆਪਣੇ ਜ਼ਬਰਦਸਤ ਪ੍ਰਦਰਸ਼ਨ ਨਾਲ ਆਲੋਚਕਾਂ ਦਾ ਦਿਲ ਜਿੱਤਿਆ, ਉੱਥੇ ਹੀ ਉਨ੍ਹਾਂਨੇ 'ਰਾਵਨਨ', 'ਸਰਕਾਰ', 'ਆਨੰਦਵਨ ਕੱਟਲਾਈ' ਅਤੇ 'ਬੋਮਈ ਨਾਯਾਗੀ' ਵਰਗੀਆਂ ਫਿਲਮਾਂ ਵਿੱਚ ਯਾਦਗਾਰੀ ਸਹਾਇਕ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੀ ਆਖਰੀ ਫਿਲਮ 'ਮਹਾਰਾਜਾ' ਸੀ, ਜਿਸ ਵਿੱਚ ਉਹ ਵਿਜੇ ਸੇਤੂਪਤੀ ਨਾਲ ਨਜ਼ਰ ਆਏ ਸਨ।


author

Aarti dhillon

Content Editor

Related News