ਸੋਨੂੰ ਸੂਦ ਦੇਸ਼ ਭਰ ’ਚ ਲਗਾਉਣਗੇ 18 ਆਕਸੀਜਨ ਪਲਾਂਟ, ਪ੍ਰਸ਼ੰਸਕਾਂ ਨੇ ਕੀਤੀ ਰੱਜ ਕੇ ਤਾਰੀਫ਼

Thursday, Jun 10, 2021 - 01:08 PM (IST)

ਸੋਨੂੰ ਸੂਦ ਦੇਸ਼ ਭਰ ’ਚ ਲਗਾਉਣਗੇ 18 ਆਕਸੀਜਨ ਪਲਾਂਟ, ਪ੍ਰਸ਼ੰਸਕਾਂ ਨੇ ਕੀਤੀ ਰੱਜ ਕੇ ਤਾਰੀਫ਼

ਮੁੰਬਈ (ਬਿਊਰੋ)– ਸੋਨੂੰ ਸੂਦ ਨੂੰ ਜਿਥੇ ਬਾਲੀਵੁੱਡ ਅਦਾਕਾਰ ਵਜੋਂ ਜਾਣਿਆ ਜਾਂਦਾ ਸੀ, ਉਥੇ ਅੱਜ ਉਨ੍ਹਾਂ ਨੂੰ ਗਰੀਬਾਂ ਦਾ ਫ਼ਰਿਸ਼ਤਾ ਮੰਨਿਆ ਜਾਂਦਾ ਹੈ। ਪਿਛਲੇ ਸਾਲ ਜਦੋਂ ਕੋਰੋਨਾ ਨੇ ਭਾਰਤ ’ਚ ਦਸਤਕ ਦਿੱਤੀ ਤਾਂ ਆਮ ਲੋਕਾਂ ਵਾਂਗ ਬਾਕੀ ਮਸ਼ਹੂਰ ਲੋਕ ਵੀ ਘਰ ਬੈਠ ਗਏ। ਹਾਲਾਂਕਿ ਸੋਨੂੰ ਸੂਦ ਸੜਕ ’ਤੇ ਨਿਕਲੇ ਤੇ ਪ੍ਰੇਸ਼ਾਨ ਮਜ਼ਦੂਰਾਂ ਤੇ ਲੋੜਵੰਦਾਂ ਦੀ ਘਰ ਵਾਪਸੀ ’ਚ ਸਹਾਇਤਾ ਕੀਤੀ। ਉਸ ਸਮੇਂ ਤੋਂ ਕੋਰੋਨਾ ਦੀ ਦੂਜੀ ਲਹਿਰ ’ਚ ਵੀ ਉਨ੍ਹਾਂ ਦੀ ਜਨਤਕ ਸੇਵਾ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ, ਬਣਾਇਆ ਵੱਖਰਾ ਮੁਕਾਮ

ਆਮ ਲੋਕਾਂ ਨੇ ਸੋਨੂੰ ਸੂਦ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ ਹੈ ਤੇ ਮਸ਼ਹੂਰ ਲੋਕ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਥੱਕਦੇ ਨਹੀਂ ਹਨ। ਭਾਵੇਂ ਬੈੱਡ ਜਾਂ ਆਕਸੀਜਨ ਦੀ ਘਾਟ ਹੋਵੇ, ਜਾਂ ਕਿਸੇ ਨੂੰ ਘਰ ਲਿਜਾਣਾ ਹੋਵੇ ਜਾਂ ਉਨ੍ਹਾਂ ਨੂੰ ਸ਼ਿਫਟ ਕਰਨਾ ਹੋਵੇ, ਸੋਨੂੰ ਸੂਦ ਮਦਦ ਕਰਨ ਤੋਂ ਝਿਜਕਦੇ ਨਹੀਂ ਹਨ। ਹਾਲ ਹੀ ’ਚ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਹੋਰ ਐਲਾਨ ਕੀਤਾ ਹੈ। ਸੋਨੂੰ ਸੂਦ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਦੇਸ਼ ਭਰ ’ਚ ਲਗਭਗ 15 ਤੋਂ 18 ਆਕਸੀਜਨ ਪਲਾਂਟ ਲਗਾਏ ਜਾਣਗੇ।

ਉਹ ਇਸ ਦੀ ਸ਼ੁਰੂਆਤ ਕੁਰਨੂਲ ਤੇ ਨੇਲੌਰ, ਆਂਧਰਾ ਪ੍ਰਦੇਸ਼, ਮੰਗਲੌਰ, ਕਰਨਾਟਕ ਤੋਂ ਕਰ ਰਹੇ ਹਨ। ਸੋਨੂੰ ਸੂਦ ਅਨੁਸਾਰ, ‘ਤਾਮਿਲਨਾਡੂ, ਪੰਜਾਬ, ਉਤਰਾਖੰਡ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਕਈ ਹੋਰ ਸੂਬਿਆਂ ’ਚ ਪਲਾਂਟ ਲਗਾਏ ਜਾਣੇ ਹਨ। ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਸੋਨੂੰ ਸੂਦ ਦੇ ਮਨ ’ਚ ਇਹ ਖਿਆਲ ਆਇਆ ਸੀ।

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਹਰ ਕੋਈ ਰੁੱਖਾਂ ਤੇ ਪੌਦਿਆਂ ਦੀ ਮਹੱਤਤਾ ਨੂੰ ਜਾਣਦਾ ਹੈ ਪਰ ਸਾਡੀ ਸਹੂਲਤ ਲਈ, ਅਸੀਂ ਬਹੁਤ ਸਾਰੇ ਰੁੱਖ ਤੇ ਪੌਦੇ ਕੱਟ ਦਿੱਤੇ ਹਨ। ਹੁਣ ਸਾਨੂੰ ਮੁਸੀਬਤ ਦੇ ਸਮੇਂ ਉਪਲੱਬਧ ਆਕਸੀਜਨ ਲਈ ਖਰਚ ਕਰਨਾ ਪਿਆ। ਸੋਨੂੰ ਸੂਦ ਨੇ ਕਿਹਾ ਕਿ ਦੇਸ਼ ਨੇ ਵੱਡੀ ਕੀਮਤ ਅਦਾ ਕਰਕੇ ਇਨ੍ਹਾਂ ਚੀਜ਼ਾਂ ਦੀ ਮਹੱਤਤਾ ਨੂੰ ਪਛਾਣ ਲਿਆ ਹੈ। ਉਨ੍ਹਾਂ ਵੀਡੀਓ ’ਚ ਕਿਹਾ ਕਿ ਜਿਥੇ ਵੀ ਗਰੀਬ ਮੁਫ਼ਤ ਇਲਾਜ ਕਰਵਾ ਰਹੇ ਹਨ, ਉਨ੍ਹਾਂ ਹਸਪਤਾਲਾਂ ’ਚ ਇਹ ਪਲਾਂਟ ਲਗਾਉਣ ਦੀ ਕੋਸ਼ਿਸ਼ ਕਰੋ। ਕੀ ਤੁਹਾਨੂੰ ਪਤਾ ਹੈ ਕਿ ਕਿਸੇ ਦੀ ਜਾਨ ਬਚਾਉਣ ਲਈ ਤੁਹਾਡੇ ਹੱਥਾਂ ’ਚ ਕੀ ਲਿਖਿਆ ਹੈ। ਹਾਲ ਹੀ ’ਚ ਸੋਨੂੰ ਸੂਦ ਨੇ ਆਂਧਰਾ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ਦੇ ਹਸਪਤਾਲਾਂ ’ਚ ਆਕਸੀਜਨ ਪਲਾਂਟ ਲਗਾਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਜਲਦ ਹੀ ਦੂਸਰੇ ਸੂਬਿਆਂ ’ਚ ਵੀ ਪਲਾਂਟ ਲਗਾਏ ਜਾਣਗੇ। ਹੁਣ ਸੋਨੂੰ ਵੀ ਇਸ ਗੱਲ ਨੂੰ ਪੂਰਾ ਕਰਦੇ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News