ਸੋਨੂੰ ਸੂਦ ਨੇ ਫ਼ਿਲਮ ''ਫਤਿਹ'' ਪੋਸਟਰ ਜਾਰੀ ਕਰਕੇ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

Wednesday, Jul 31, 2024 - 01:32 PM (IST)

ਸੋਨੂੰ ਸੂਦ ਨੇ ਫ਼ਿਲਮ ''ਫਤਿਹ'' ਪੋਸਟਰ ਜਾਰੀ ਕਰਕੇ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

ਮੁੰਬਈ- ਬਾਲੀਵੁੱਡ ਦੇ ਦਮਦਾਰ ਅਦਾਕਾਰ ਸੋਨੂੰ ਸੂਦ ਅਤੇ ਖੂਬਸੂਰਤ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਉਡੀਕੀ ਜਾ ਰਹੀ ਫ਼ਿਲਮ 'ਫਤਿਹ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 10 ਜਨਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, "10 ਜਨਵਰੀ - ਫਤਿਹ। ਦੇਸ਼ ਦੀ ਸਰਵੋਤਮ ਐਕਸ਼ਨ ਫ਼ਿਲਮ ਲਈ ਤਿਆਰ ਹੋ ਜਾਓ।" ਪੋਸਟਰ 'ਚ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਇਕੱਠੇ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਦੋਵਾਂ ਦਾ ਦਮਦਾਰ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। 'ਫਤਿਹ' ਐਕਸ਼ਨ ਨਾਲ ਭਰਪੂਰ ਫ਼ਿਲਮ ਹੈ, ਜਿਸ 'ਚ ਸੋਨੂੰ ਸੂਦ ਐਕਸ਼ਨ ਹੀਰੋ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫ਼ਿਲਮ 'ਚ ਜੈਕਲੀਨ ਫਰਨਾਂਡੀਜ਼ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ -ਗਾਇਕ ਸਿੱਪੀ ਗਿੱਲ ਨੇ ਆਪਣੇ ਪੁੱਤਰ ਨਾਲ ਖੂਬਸੂਰਤ ਵੀਡੀਓ ਕੀਤਾ ਸਾਂਝਾਂ

ਜ਼ੀ ਸਟੂਡੀਓ ਦੇ ਬੈਨਰ ਹੇਠ ਬਣੀ ਫ਼ਿਲਮ 'ਫਤਿਹ' ਦਾ ਨਿਰਦੇਸ਼ਨ ਖੁਦ ਸੋਨੂੰ ਸੂਦ ਨੇ ਕੀਤਾ ਹੈ। ਇਸ ਫ਼ਿਲਮ 'ਚ ਉਹ ਮੁੱਖ ਭੂਮਿਕਾ 'ਚ ਹੋਵੇਗੀ ਅਤੇ ਜੈਕਲੀਨ ਫਰਨਾਂਡਿਸ ਮਹਿਲਾ ਮੁੱਖ ਭੂਮਿਕਾ ਨਿਭਾਏਗੀ। ਸੋਨੂੰ ਸੂਦ ਨੇ ਆਖਰਕਾਰ ਅੱਜ 30 ਜੁਲਾਈ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਫਤਿਹ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ -ਹਿਨਾ ਖ਼ਾਨ ਨੇ ਪੂਰੀ ਤਰ੍ਹਾਂ ਨਾਲ ਮੁਨਵਾਇਆ ਸਿਰ, ਵੀਡੀਓ 'ਚ ਟੋਪੀ ਪਾਈ ਆਈ ਨਜ਼ਰ

ਇਹ ਫ਼ਿਲਮ ਅਗਲੇ ਸਾਲ 10 ਜਨਵਰੀ 2025 ਨੂੰ ਰਿਲੀਜ਼ ਹੋਵੇਗੀ। ਪ੍ਰਸ਼ੰਸਕਾਂ ਲਈ ਰਿਟਰਨ ਗਿਫਟ ਪੋਸਟ ਸ਼ੇਅਰ ਕਰਦੇ ਹੋਏ ਸੋਨੂੰ ਨੇ ਲਿਖਿਆ ਹੈ, '10 ਜਨਵਰੀ ਨੂੰ ਦੇਸ਼ ਦੀ ਸਰਵੋਤਮ ਐਕਸ਼ਨ ਫ਼ਿਲਮ ਲਈ ਤਿਆਰ ਰਹੋ'। ਜ਼ੀ ਸਟੂਡੀਓ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ, 'ਫਤਿਹ ਦੇ ਨਾਲ ਇੱਕ ਸ਼ਾਨਦਾਰ, ਅਣਦੇਖੇ, ਐਕਸ਼ਨ ਨਾਲ ਭਰਪੂਰ ਅਨੁਭਵ ਲਈ ਆਪਣੇ ਆਪ ਨੂੰ ਤਿਆਰ ਕਰੋ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News