ਲੋੜਵੰਦ ਪਰਿਵਾਰ ਨੂੰ ਮੱਝ ਦਿਵਾਉਣ ਲਈ ਸੋਨੂੰ ਸੂਦ ਨੇ ਰੱਖੀ ਇਹ ਸ਼ਰਤ!

11/29/2021 4:59:41 PM

ਮੁੰਬਈ (ਬਿਊਰੋ)– ਸੋਨੂੰ ਸੂਦ ਬਾਲੀਵੁੱਡ ਦੇ ਉਹ ਕਲਾਕਾਰ ਹਨ, ਜਿਨ੍ਹਾਂ ਨੂੰ ਲੋਕਾ ਫ਼ਰਿਸ਼ਤਾ ਮੰਨਦੇ ਹਨ। ਤਾਲਾਬੰਦੀ ਦੌਰਾਨ ਪ੍ਰਵਾਸੀਆਂ ਦੀ ਮਦਦ ਦੌਰਾਨ ਲੋਕਾਂ ਨੇ ਉਨ੍ਹਾਂ ਦੀ ਕਾਫੀ ਤਰੀਫ਼ ਕੀਤੀ ਸੀ। ਅੱਜ ਦੇਸ਼ ਦੀ ਜਨਤਾ ਦੇ ਉਹ ਰੀਅਲ ਲਾਈਫ ਹੀਰੋ ਬਣ ਗਏ ਹਨ।

ਸੋਨੂੰ ਸੂਦ ਆਪਣੀ ਨੇਕੀ ਕਾਰਨ ਅੱਜ ਕਰੋੜਾਂ ਦਿਲਾਂ ’ਤੇ ਰਾਜ ਕਰ ਰਹੇ ਹਨ। ਫ਼ਿਲਮਾਂ ’ਚ ਨੈਗੇਟਿਵ ਰੋਲ ’ਚ ਦਿਖਣ ਵਾਲੇ ਸੋਨੂੰ ਅਸਲ ਜ਼ਿੰਦਗੀ ’ਚ ਹੀਰੋ ਹਨ ਤੇ ਇਹ ਗੱਲ ਉਹ ਇਕ ਵਾਰ ਫਿਰ ਸਾਬਿਤ ਕਰਦੇ ਹਨ। ਸੋਨੂੰ ਸੂਦ ਹੁਣ ਇਕ ਲੋੜਵੰਦ ਪਰਿਵਾਰ ਨੂੰ ਮੱਝ ਲੈ ਕੇ ਦੇ ਰਹੇ ਹਨ ਪਰ ਇਸ ਲਈ ਉਨ੍ਹਾਂ ਨੇ ਇਕ ਸ਼ਰਤ ਰੱਖੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੈਰੀ ਮਾਨ ਨੇ ਕੀਤਾ ਆਪਣੇ ਪਿਆਰ ਦਾ ਖ਼ੁਲਾਸਾ, ਸਾਂਝੀ ਕੀਤੀ ਪਹਿਲੀ ਤਸਵੀਰ

ਸੋਨੂੰ ਸੂਦ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਕੋਰੋਨਾ ਕਾਲ ’ਚ ਲੋਕਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਤੋਂ ਹੁਣ ਲੋਕ ਸੋਸ਼ਲ ਮੀਡੀਆ ’ਤੇ ਮਦਦ ਮੰਗਦੇ ਹਨ। ਹਾਲ ਹੀ ’ਚ ਇਕ ਟਵੀਟ ਉਨ੍ਹਾਂ ਨੇ ਦੇਖਿਆ, ਜਿਸ ’ਚ ਇਕ ਸ਼ਖ਼ਸ ਨੇ ਇਕ ਗਰੀਬ ਪਰਿਵਾਰ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਕਿਹਾ ਸੀ। ਇਕ ਯੂਜ਼ਰ ਨੇ ਟਵੀਟ ਕੀਤਾ, ‘ਸ਼ੁਭਕਾਮਨਾਵਾਂ ਸੋਨੂੰ ਸੂਦ ਸਰ… ਨਲਗੋਂਡਾ ਜ਼ਿਲ੍ਹੇ ਦੇ ਇਸ ਪਰਿਵਾਰ ਦੇ ਮੁਖੀ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰ ’ਚ ਤਿੰਨ ਬੱਚੇ ਹਨ ਤੇ ਇਨ੍ਹਾਂ ਬੱਚਿਆਂ ਦੀ ਮਾਂ ਕੈਂਸਰ ਦੀ ਜੰਗ ਲੜ ਰਹੀ ਹੈ। ਇਸ ਲਈ ਕਿਰਪਾ ਕਰਕੇ ਉਨ੍ਹਾਂ ਲਈ ਮੱਝ ਖਰੀਦੋ ਤਾਂ ਜੋ ਆਪਣੀ ਜ਼ਿੰਦਗੀ ਬਤੀਤ ਕਰ ਸਕਣ।’

PunjabKesari

ਇਸ ਟਵੀਟ ਨੂੰ ਦੇਖਣ ਤੋਂ ਬਾਅਦ ਸੋਨੂੰ ਸੂਦ ਨੇ ਰੀ-ਟਵੀਟ ਕੀਤਾ ਤੇ ਲਿਖਿਆ, ‘ਚੱਲ ਬੇਟਾ, ਇਸ ਪਰਿਵਾਰ ਨੂੰ ਮੱਝ ਦਿਵਾਉਂਦੇ ਹਾਂ, ਬਸ ਦੁੱਧ ’ਚ ਪਾਣੀ ਨਾ ਮਿਲਾਉਣਾ।’ ਉਨ੍ਹਾਂ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਟਵੀਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਕਾਫੀ ਤਾਰੀਫ਼ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News