ਪ੍ਰਸ਼ੰਸਕ ਨੇ ਸੋਨੂੰ ਸੂਦ ਨੂੰ ਪੁੱਛਿਆ, ‘ਗਰਮੀਆਂ ’ਚ ਠੰਡੀ ਬੀਅਰ ਨਹੀਂ ਪਿਲਾਓਗੇ’, ਅਦਾਕਾਰ ਨੇ ਅੱਗੋਂ ਦਿੱਤਾ ਇਹ ਜਵਾਬ

Thursday, Apr 07, 2022 - 12:04 PM (IST)

ਪ੍ਰਸ਼ੰਸਕ ਨੇ ਸੋਨੂੰ ਸੂਦ ਨੂੰ ਪੁੱਛਿਆ, ‘ਗਰਮੀਆਂ ’ਚ ਠੰਡੀ ਬੀਅਰ ਨਹੀਂ ਪਿਲਾਓਗੇ’, ਅਦਾਕਾਰ ਨੇ ਅੱਗੋਂ ਦਿੱਤਾ ਇਹ ਜਵਾਬ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੇ ਨੇਕ ਦਿਲ ਕਾਰਨ ਜਾਣੇ ਜਾਂਦੇ ਹਨ। ਲੋੜਵੰਦਾਂ ਦੀ ਮਦਦ ਲਈ ਉਹ ਹਮੇਸ਼ਾ ਅੱਗੇ ਹੁੰਦੇ ਹੋ। ਸੋਸ਼ਲ ਮੀਡੀਆ ਰਾਹੀਂ ਵੀ ਲੋਕ ਸੋਨੂੰ ਸੂਦ ਕੋਲੋਂ ਮਦਦ ਮੰਗਦੇ ਹਨ ਤੇ ਉਹ ਲੋੜਵੰਦਾਂ ਦੀ ਮਦਦ ਲਈ ਅੱਗੇ ਵੀ ਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਗ੍ਰੈਮੀ ਐਵਾਰਡਸ ’ਤੇ ਭੜਕੀ ਕੰਗਨਾ ਰਣੌਤ, ਲਤਾ ਮੰਗੇਸ਼ਕਰ ਤੇ ਦਿਲੀਪ ਕੁਮਾਰ ਦਾ ਜ਼ਿਕਰ ਨਾ ਕਰਨ ’ਤੇ ਹੋਈ ਗੁੱਸਾ

ਪਰ ਹਾਲ ਹੀ ’ਚ ਇਕ ਪ੍ਰਸ਼ੰਸਕ ਨੇ ਸੋਨੂੰ ਸੂਦ ਕੋਲੋਂ ਅਜਿਹੀ ਮਦਦ ਮੰਗੀ, ਜਿਸ ਨੂੰ ਜਾਣ ਕੇ ਤੁਹਾਡਾ ਵੀ ਹਾਸਾ ਨਿਕਲ ਜਾਵੇਗਾ। ਦਰਅਸਲ ਟਵਿਟਰ ’ਤੇ ਸੋਨੂੰ ਸੂਦ ਦੇ ਇਕ ਪ੍ਰਸ਼ੰਸਕ ਨੇ ਇਕ ਬਜ਼ੁਰਗ ਵਿਅਕਤੀ ਦੀ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਹੱਥ ’ਚ ਸਲੋਗਨ ਵਾਲਾ ਬੋਰਡ ਚੁੱਕ ਰੱਖਿਆ ਹੈ ਪਰ ਇਸ ’ਤੇ ਜੋ ਲਿਖਿਆ ਹੈ, ਉਹ ਹਸਾਉਣ ਵਾਲਾ ਹੈ।

ਤਸਵੀਰ ’ਚ ਲਿਖਿਆ, ‘ਸਰਦੀਆਂ ’ਚ ਕੰਬਲ ਦਾਨ ਕਰਨ ਵਾਲਿਓ, ਗਰਮੀਆਂ ’ਚ ਠੰਡੀ ਬੀਅਰ ਨਹੀਂ ਪਿਲਾਓਗੇ।’ ਯਾਨੀ ਕਿ ਸੋਨੂੰ ਸੂਦ ਕੋਲੋਂ ਪ੍ਰਸ਼ੰਸਕ ਠੰਡੀ ਬੀਅਰ ਦੀ ਮੰਗ ਕਰ ਰਿਹਾ ਹੈ।

ਇਸ ਤਸਵੀਰ ਨੂੰ ਸੋਨੂੰ ਸੂਦ ਨੇ ਰੀਟਵੀਟ ਕਰਦਿਆਂ ਪ੍ਰਸ਼ੰਸਕ ਨੂੰ ਅੱਗਿਓਂ ਸਵਾਲ ਪੁੱਛ ਲਿਆ ਹੈ। ਸੋਨੂੰ ਸੂਦ ਨੇ ਲਿਖਿਆ, ‘ਬੀਅਰ ਦੇ ਨਾਲ ਭੂਜੀਆ ਚੱਲੇਗਾ?’ ਇਸ ਦੇ ਨਾਲ ਹੀ ਹਾਸੇ ਵਾਲੀ ਇਮੋਜੀ ਵੀ ਲੱਗੀ ਹੈ।

ਸੋਨੂੰ ਸੂਦ ਦੇ ਜਵਾਬ ਤੋਂ ਸਾਫ ਹੈ ਕਿ ਪ੍ਰਸ਼ੰਸਕ ਦੀ ਇਸ ਮੰਗ ਨੂੰ ਜਾਣ ਕੇ ਉਹ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਦੱਸ ਦੇਈਏ ਕਿ ਸੋਨੂੰ ਸੂਦ ਇਨ੍ਹੀਂ ਦਿਨੀਂ ‘ਰੌਡੀਜ਼’ ਦੀ ਸ਼ੂਟਿੰਗ ਲਈ ਸਾਊਥ ਅਫਰੀਕਾ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News