ਮੁਸ਼ਕਿਲਾਂ ’ਚ ਘਿਰੇ ਸੋਨੂੰ ਸੂਦ, ਬੀ. ਐੱਮ. ਸੀ. ਨੇ ਪੁਲਸ ਨੂੰ ਸ਼ਿਕਾਇਤ ਕਰਵਾਈ ਦਰਜ
Thursday, Jan 07, 2021 - 02:23 PM (IST)
ਨਵੀਂ ਦਿੱਲੀ (ਬਿਊਰੋ) - ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ ’ਚ ਭੰਨ-ਤੋੜ ਅਤੇ ਉਸ ਦੇ ਘਰ ਨੂੰ ਗੈਰ ਕਾਨੂੰਨੀ ਨਿਰਮਾਣ ਦੱਸਣ ਤੋਂ ਬਾਅਦ ਹੁਣ ਅਦਾਕਾਰ ਸੋਨੂੰ ਸੂਦ ਦੀਆਂ ਵੀ ਮੁਸ਼ਕਿਲਾਂ ਵਧ ਗਈਆਂ ਹਨ। ਬੀ. ਐੱਮ. ਸੀ. ਦੀ ਨਜ਼ਰ ਸੋਨੂੰ ਸੂਦ ਦੇ ਜੁਹੂ ’ਚ ਸਥਿਤ 6 ਮੰਜਿਲਾ ਉਸ ਰਿਹਾਇਸ਼ੀ ਇਮਾਰਤ ’ਤੇ ਹੈ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਨੇ ਇਸ ਨੂੰ ਤਬਦੀਲ ਕਰ ਲਿਆ।
ਸੋਨੂੰ ਸੂਦ ਖ਼ਿਲਾਫ਼ ਬੀ. ਐੱਮ. ਸੀ. ਦਾ ਐਕਸ਼ਨ
ਬੀ. ਐੱਮ. ਸੀ. ਵਲੋਂ ਸੋਨੂੰ ਸੂਦ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਪੁਲਸ ’ਚ ਸ਼ਿਕਾਇਤ ਦਰਜ ਹੋ ਚੁੱਕੀ ਹੈ ਅਤੇ ਹੁਣ ਮਾਮਲੇ ਦੀ ਜਾਂਚ ਚਲੇਗੀ। ਸੋਨੂੰ ਸੂਦ ਲਈ ਰਾਹਤ ਦੀ ਗੱਲ ਇਹ ਹੈ ਕਿ ਹਾਲੇ ਤੱਕ ਪੁਲਸ ਨੇ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਹੈ ਪਰ ਜੇਕਰ ਸੋਨੂੰ ਸੂਦ ਇਸ ਮਾਮਲੇ ’ਚ ਸੋਨੂੰ ਦੋਸ਼ੀ ਪਾਏ ਜਾਂਦੇ ਹਨ ਤਾਂ ਇਸ ਰਿਹਾਇਸ਼ੀ ਬਿਲਡਿੰਗ ’ਤੇ ਵੀ ਬੀ. ਐੱਮ. ਸੀ. ਧਾਵਾ ਬੋਲ ਸਕਦੀ ਹੈ।
Maharashtra: Brihanmumbai Municipal Corporation (BMC) has filed a police complaint against actor Sonu Sood (in file photo) for allegedly converting a six-storey residential building in Juhu into a hotel without BMC's permission. pic.twitter.com/49FU1Y3iGJ
— ANI (@ANI) January 7, 2021
ਦੱਸ ਦਈਏ ਕਿ ਸੋਨੂੰ ਸੂਦ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਿਹਾ ਗਿਆ ਹੈ ਕਿ ਅਦਾਕਾਰ ਨੇ ਰਿਹਾਇਸ਼ੀ ਇਮਾਰਤ ਨੂੰ ਹੋਟਲ ’ਚ ਤਬਦੀਲ ਕਰਨ ਤੋਂ ਪਹਿਲਾਂ ਕੋਈ ਆਗਿਆ ਨਹੀਂ ਲਈ ਸੀ। ਖ਼ਬਰਾਂ ਤਾਂ ਹਨ ਕਿ ਸੋਨੂੰ ਸੂਦ ਨੂੰ ਬੀ. ਐੱਮ. ਸੀ. ਵਲੋਂ ਨੋਟਿਸ ਭੇਜਿਆ ਗਿਆ ਸੀ ਪਰ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਉਸ ਇਮਾਰਤ ਦਾ ਨਿਰਮਾਣ ਫਿਰ ਵੀ ਜਾਰੀ ਰੱਖਿਆ ਸੀ। ਸੋਨੂੰ ਸੂਦ ਨੂੰ ਪਹਿਲਾ ਨੋਟਿਸ ਪਿਛਲੇ ਸਾਲ 27 ਅਕਤੂਬਰ ਨੂੰ ਦਿੱਤਾ ਗਿਆ ਸੀ। ਉਸ ਸਮੇਂ ਸੋਨੂੰ ਸੂਦ ਨੂੰ ਇਕ ਮਹੀਨੇ ਅੰਦਰ ਜਵਾਬ ਦੇਣ ਨੂੰ ਕਿਹਾ ਗਿਆ ਸੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਇਸੇ ਸਾਲ 4 ਜਨਵਰੀ ਨੂੰ ਦੁਬਾਰਾ ਬੀ. ਐੱਮ. ਸੀ. ਵਲੋਂ ਉਸੇ ਇਮਾਰਤ ਦਾ ਜਾਇਜਾ ਲਿਆ ਗਿਆ। ਅਧਿਕਾਰੀਆਂ ਮੁਤਾਬਕ, ਸੋਨੂੰ ਸੂਦ ਨੇ ਹੋਰ ਜ਼ਿਆਦਾ ਗੈਰ ਕਾਨੂੰਨੀ ਨਿਰਮਾਣ ਕਰਵਾ ਲਿਆ ਅਤੇ ਨੋਟਿਸ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ।
ਕੀ ਹੈ ਸੋਨੂੰ ਸੂਦ ਦੀ ਗਲਤੀ?
ਇਸੇ ਵਿਵਾਦ ’ਤੇ ਸੋਨੂੰ ਸੂਦ ਜਾਂ ਉਨ੍ਹਾਂ ਦੀ ਟੀਮ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਅਜਿਹੇ ’ਚ ਪੂਰੇ ਕੇਸ ਨੂੰ ਸਮਝਣ ਲਈ ਸੋਨੂੰ ਸੂਦ ਵਲੋਂ ਸਫ਼ਾਈ ਆਉਣੀ ਜ਼ਰੂਰੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।