ਵੱਡੀ ਖ਼ਬਰ : ਅਦਾਕਾਰ ਸੋਨੂੰ ਸੂਦ ’ਤੇ ਲੱਗਾ 20 ਕਰੋੜ ਦੀ ਟੈਕਸ ਚੋਰੀ ਦਾ ਦੋਸ਼

Saturday, Sep 18, 2021 - 03:14 PM (IST)

ਵੱਡੀ ਖ਼ਬਰ : ਅਦਾਕਾਰ ਸੋਨੂੰ ਸੂਦ ’ਤੇ ਲੱਗਾ 20 ਕਰੋੜ ਦੀ ਟੈਕਸ ਚੋਰੀ ਦਾ ਦੋਸ਼

ਮੁੰਬਈ (ਬਿਊਰੋ)– ਅਦਾਕਾਰ ਸੋਨੂੰ ਸੂਦ ਦੇ ਘਰ ਤੇ ਦਫ਼ਤਰ ’ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਹੁਣ ਇਸ ਛਾਪੇਮਾਰੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਸੋਨੂੰ ਸੂਦ ਨੇ ਲਗਭਗ 20 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਹੈ।

ਏ. ਐੱਨ. ਆਈ. ਮੁਤਾਬਕ ਇਨਕਮ ਟੈਕਸ ਵਿਭਾਗ ਨੇ ਅਦਾਕਾਰ ਨਾਲ ਜੁੜੇ ਕਈ ਟਿਕਾਣਿਆਂ ’ਤੇ ਮੁੰਬਈ ਤੇ ਲਖਨਊ ’ਚ ਛਾਪੇਮਾਰੀ ਕੀਤੀ ਹੈ। ਇਨ੍ਹਾਂ ’ਚ ਕੁਲ 28 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ’ਚ ਮੁੰਬਈ, ਲਖਨਊ, ਕਾਨਪੁਰ, ਜੈਪੁਰ ਤੇ ਦਿੱਲੀ ਸ਼ਾਮਲ ਹਨ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਮੁਤਾਬਕ ਅਦਾਕਾਰ ਤੇ ਉਸ ਨਾਲ ਜੁੜੇ ਲੋਕਾਂ ਨੇ ਟੈਕਸ ਚੋਰੀ ਕੀਤੀ ਹੈ ਤੇ ਇਸ ਦੇ ਸਬੂਤ ਵੀ ਮਿਲੇ ਹਨ। ਸੀ. ਬੀ. ਡੀ. ਟੀ. ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਬੋਗਸ ਕਰਜ਼ ਦੇ ਆਧਾਰ ’ਤੇ ਕਈ ਲੋਕਾਂ ਨੂੰ ਕਾਗਜ਼ ’ਤੇ ਕਰਜ਼ ਦਿੱਤਾ ਹੈ ਤੇ ਇਸ ਦੀ ਕੁਲ ਰਾਸ਼ੀ ਹੁਣ ਤਕ 20 ਕਰੋੜ ਰੁਪਏ ਤੋਂ ਵੱਧ ਹੈ।

ਇਹ ਖ਼ਬਰ ਵੀ ਪੜ੍ਹੋ : ਸੁੱਖੀ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਲੋਕਾਂ ਦਾ ਭੁਲੇਖਾ ਕੀਤਾ ਦੂਰ, ਲਿਖਿਆ ਇਹ ਨੋਟ

ਸੋਨੂੰ ਸੂਦ ਦੇ ਘਰ ਤੇ ਦਫ਼ਤਰ ’ਤੇ ਪਿਛਲੇ 3 ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਟੈਕਸ ਚੋਰੀ ਦੇ ਸਬੂਤ ਬਰਾਮਦ ਹੋਏ ਹਨ। ਸੋਨੂੰ ਸੂਦ ਦੇ ਐੱਨ. ਜੀ. ਓ. ’ਤੇ ਵੀ ਦੋਸ਼ ਲੱਗਾ ਹੈ ਕਿ ਉਨ੍ਹਾਂ ਨੂੰ 2.1 ਕਰੋੜ ਰੁਪਏ ਵਿਦੇਸ਼ ਤੋਂ ਮਿਲੇ ਹਨ, ਜੋ ਕਿ ਫਾਰੇਨ ਕੰਟਰੀਬਿਊਸ਼ਨ ਐਕਟ ਦੀ ਉਲੰਘਣਾ ਕਰਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਨੇ ਕਾਫੀ ਵਾਹ-ਵਾਹੀ ਖੱਟੀ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ’ਚ 18 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਸੀ। ਉਥੇ ਉਨ੍ਹਾਂ ਨੇ ਸਿਰਫ 1.9 ਕਰੋੜ ਰੁਪਏ ਸਹਾਇਤਾ ਰਾਸ਼ੀ ਦੇ ਤੌਰ ’ਤੇ ਵਰਤੇ ਤੇ 17 ਕਰੋੜ ਰੁਪਏ ਅਜੇ ਵੀ ਉਨ੍ਹਾਂ ਦੇ ਅਕਾਊਂਟ ’ਚ ਉਂਝ ਹੀ ਪਏ ਹਨ।

ਇਹ ਵੀ ਦੇਖਿਆ ਗਿਆ ਹੈ ਕਿ ਸੋਨੂੰ ਸੂਦ ਨੇ 2.1 ਕਰੋੜ ਰੁਪਏ ਚੈਰਿਟੀ ਫਾਊਂਡੇਸ਼ਨ ਦੇ ਮਾਧਿਅਮ ਨਾਲ ਵਿਦੇਸ਼ਾਂ ਤੋਂ ਇਕੱਠੇ ਕੀਤੇ ਹਨ, ਜੋ ਐੱਫ. ਸੀ. ਆਰ. ਏ. ਦੀ ਉਲੰਘਣਾ ਕਰਦਾ ਹੈ। ਇਨਕਮ ਟੈਕਸ ਵਿਭਾਗ ਨੇ ਅਧਿਕਾਰੀਆਂ ਨੇ ਲਖਨਊ ਸਥਿਤ ਬਿਲਡਰ ਦੇ ਘਰ ’ਤੇ ਵੀ ਛਾਪਾ ਮਾਰਿਆ ਹੈ। ਜਿਥੇ ਸੋਨੂੰ ਸੂਦ ਨੇ ਨਿਵੇਸ਼ ਕਰ ਰੱਖਿਆ ਹੈ। ਬਿਲਡਰ ’ਤੇ ਦੋਸ਼ ਹੈ ਕਿ ਉਹ ਕਾਲਾ ਧਨ ਇਕੱਠਾ ਕਰ ਰਹੇ ਹਨ ਤੇ ਬੇਨਾਮੀ ਸੰਪਤੀ ਦੇ ਨਾਲ ਲਗਭਗ 175 ਕਰੋੜ ਰੁਪਏ ਬਿਲਡਰ ਨੇ ਧਨ ਰਾਸ਼ੀ ਜਮ੍ਹਾ ਕਰ ਰੱਖੀ ਹੈ। ਅਜੇ ਵੀ ਮਾਮਲੇ ’ਚ ਜਾਂਚ ਚੱਲ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News