ਜੀਓ ਹੌਟਸਟਾਰ ''ਤੇ ਸਟ੍ਰੀਮ ਹੋਵੇਗੀ ਸੋਨੂੰ ਸੂਦ ਦੀ ਫਿਲਮ ''ਫਤਿਹ''
Friday, Mar 07, 2025 - 04:07 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਨਿਰਦੇਸ਼ਿਤ ਪਹਿਲੀ ਫਿਲਮ 'ਫਤਿਹ' ਜੀਓ ਹੌਟਸਟਾਰ 'ਤੇ ਸਟ੍ਰੀਮ ਹੋਣ ਜਾ ਰਹੀ ਹੈ। ਫਿਲਮ ਫਤਿਹ ਇੱਕ ਐਕਸ਼ਨ-ਪੈਕਡ ਥ੍ਰਿਲਰ ਹੈ ਜੋ ਸਾਈਬਰ ਕ੍ਰਾਈਮ ਦੀ ਖ਼ਤਰਨਾਕ ਦੁਨੀਆ ਨੂੰ ਉਜਾਗਰ ਕਰਦੀ ਹੈ। ਫਿਲਮ ਵਿੱਚ ਸੋਨੂੰ ਸੂਦ ਮੁੱਖ ਭੂਮਿਕਾ ਵਿੱਚ ਹਨ, ਉਨ੍ਹਾਂ ਨਾਲ ਨਸੀਰੂਦੀਨ ਸ਼ਾਹ, ਜੈਕਲੀਨ ਫਰਨਾਂਡੀਜ਼ ਅਤੇ ਵਿਜੇ ਰਾਜ ਨੇ ਵੀ ਅਹਿਮ ਕਿਰਦਾਰ ਨਿਭਾਇਆ ਹੈ। ਇਹ ਫਿਲਮ ਸੋਨੂੰ ਸੂਦ ਦੁਆਰਾ ਨਿਰਦੇਸ਼ਿਤ ਹੈ ਅਤੇ ਇਸ ਨੂੰ ਸ਼ਕਤੀ ਸਾਗਰ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓਜ਼ ਦੇ ਬੈਨਰ ਹੇਠ ਸੋਨਾਲੀ ਸੂਦ ਅਤੇ ਉਮੇਸ਼ ਕੇਆਰ ਬਾਂਸਲ ਨੇ ਬਣਾਇਆ ਹੈ।
ਸੋਨੂੰ ਸੂਦ ਨੇ ਕਿਹਾ, "ਫਤਿਹ" ਵਿੱਚ ਕੰਮ ਕਰਨਾ ਅਤੇ ਨਿਰਦੇਸ਼ਨ ਕਰਨਾ ਮੇਰੇ ਲਈ ਇੱਕ ਵਿਲੱਖਣ ਅਨੁਭਵ ਸੀ। ਇਹ ਇੱਕ ਚੁਣੌਤੀ ਵੀ ਸੀ ਅਤੇ ਇੱਕ ਰੋਮਾਂਟ ਵੀ। ਮੈਨੂੰ ਹਮੇਸ਼ਾ ਤੋਂ ਐਕਸ਼ਨ ਬਹੁਤ ਪਸੰਦ ਰਿਹਾ ਹੈ ਅਤੇ ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਮੇਰੇ ਪ੍ਰਸ਼ੰਸਕ ਇਸਦਾ ਓਨਾ ਹੀ ਆਨੰਦ ਲੈਂਦੇ ਹਨ। ਇਸ ਫਿਲਮ ਰਾਹੀਂ ਅਸੀਂ ਐਕਸ਼ਨ ਨੂੰ ਇੱਕ ਨਵੇਂ ਪੱਧਰ 'ਤੇ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ। ਫਤਿਹ ਸਿਫ਼ਰ ਸਾਈਬਰ ਅਪਰਾਧ ਬਾਰੇ ਨਹੀਂ ਹੈ, ਸਗੋਂ ਇਹ ਜੋਸ਼, ਜਨੂੰਨ ਅਤੇ ਨਿਆਂ ਲਈ ਲੜਾਈ ਦੀ ਕਹਾਣੀ ਹੈ। ਇਹ ਅਦਾਕਾਰੀ ਅਤੇ ਨਿਰਦੇਸ਼ਨ ਦੋਵਾਂ ਵਿਚਕਾਰ ਸੰਤੁਲਨ ਬਣਾਈ ਰੱਖਣਾ ਸਿੱਖਣ ਦਾ ਤਜਰਬਾ ਸੀ। ਪਰ ਮੇਰੀ ਪੂਰੀ ਟੀਮ ਦੀ ਸਖ਼ਤ ਮਿਹਨਤ ਨੇ ਇਸਨੂੰ ਆਸਾਨ ਬਣਾ ਦਿੱਤਾ।
ਮੈਂ ਉਤਸ਼ਾਹਿਤ ਹਾਂ ਕਿ ਹੁਣ ਦਰਸ਼ਕ ਇਸਨੂੰ JioHotstar 'ਤੇ ਦੇਖ ਸਕਣਗੇ ਅਤੇ ਸਾਡੀ ਮਿਹਨਤ ਨੂੰ ਮਹਿਸੂਸ ਕਰਣਗੇ। ਫਿਲਮ ਫਤਿਹ ਵਿੱਚ ਖੁਸ਼ੀ ਸ਼ਰਮਾ ਦੀ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਜੈਕਲੀਨ ਫਰਨਾਂਡੀਜ਼ ਨੇ ਕਿਹਾ, ਫਤਿਹ ਵਿੱਚ ਕੰਮ ਕਰਨਾ ਮੇਰੇ ਲਈ ਇੱਕ ਸ਼ਾਨਦਾਰ ਅਨੁਭਵ ਰਿਹਾ। ਅੱਜ ਸਾਈਬਰ ਅਪਰਾਧ ਪੂਰੀ ਦੁਨੀਆ ਲਈ ਇੱਕ ਗੰਭੀਰ ਖ਼ਤਰਾ ਹੈ ਅਤੇ ਇਸ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ ਹੈ। ਸੋਨੂੰ ਸੂਦ ਇੱਕ ਸੱਚੇ ਕਲਾਕਾਰ ਅਤੇ ਇੱਕ ਸ਼ਾਨਦਾਰ ਨਿਰਦੇਸ਼ਕ ਹਨ। ਉਨ੍ਹਾਂ ਨੇ ਇੱਕ ਮਜ਼ਬੂਤ ਟੀਮ ਬਣਾਈ ਜਿਸਨੇ ਇਸ ਫਿਲਮ ਨੂੰ ਇੱਕ ਅਸਲੀ ਰੂਪ ਦਿੱਤਾ। ਇਸਦੀ ਕਹਾਣੀ, ਐਕਸ਼ਨ ਅਤੇ ਭਾਵਨਾਵਾਂ ਦਰਸ਼ਕਾਂ ਨੂੰ ਬਹੁਤ ਪਸੰਦ ਆਉਣਗੀਆਂ। ਮੈਂ ਜੀਓਹੌਟਸਟਾਰ 'ਤੇ ਦਰਸ਼ਕਾਂ ਦੇ ਇਸ ਫਿਲਮ ਨੂੰ ਦੇਖਣ ਅਤੇ ਸਾਡੇ ਇਸ ਸਫ਼ਰ ਦਾ ਹਿੱਸਾ ਬਣਨ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ।