ਸੋਨੂੰ ਨਿਗਮ ਨੇ ਟਰੋਲ ਕਰਨ ਵਾਲਿਆਂ ਦੀ ਕੀਤੀ ਬੋਲਤੀ ਬੰਦ, ਗੁੱਸੇ ’ਚ ਆਖੀਆਂ ਇਹ ਗੱਲਾਂ

05/10/2021 6:44:55 PM

ਮੁੰਬਈ: ਕੋਰੋਨਾ ਸੰਕਟ ਦੌਰਾਨ ਗਾਇਕ ਸੋਨੂੰ ਨਿਗਮ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ। ਹਾਲ ਹੀ ’ਚ ਸੋਨੂੰ ਨੇ ਮੁੰਬਈ ਜੁਹੂ ’ਚ ਲਗਾਏ ਗਏ ਖ਼ੂਨਦਾਨ ਕੈਂਪ ’ਚ ਖ਼ੂਨ ਦਾਨ ਵੀ ਦਿੱਤਾ ਸੀ ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਮਾਸਕ ਪਾਉਣ ਨੂੰ ਲੈ ਕੇ ਟਰੋਲ ਕਰਨ ਲੱਗੇ ਸਨ। ਲੋਕਾਂ ਦਾ ਕਹਿਣਾ ਹੈ ਕਿ ਗਾਇਕ ਖ਼ੂਨ ਦਾਨ ਦੌਰਾਨ ਮਾਕਸ ਲਗਾਉਣਾ ਭੁੱਲ ਗਏ ਹਨ। ਹੁਣ ਸੋਨੂੰ ਨਿਗਮ ਨੇ ਟਰੋਲਰਸ ਨੂੰ ਮੂੰਹ ਤੋੜ ਜਵਾਬ ਦੇ ਕੇ ਬੋਲਤੀ ਬੰਦ ਕਰ ਦਿੱਤੀ ਹੈ। ਇੰਸਟਾਗ੍ਰਾਮ ’ਤੇ ਇਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਚੰਗਾ ਕੰਮ ਕੀਤਾ ਪਰ ਜਨਤਕ ਥਾਵਾਂ ’ਤੇ ਮਾਸਕ ਪਾਓ। ਇਕ ਹੋਰ ਨੇ ਲਿਖਿਆ ‘ਤੁਹਾਡਾ ਮਾਸਕ ਕਿੱਥੇ ਹੋ? ਇਕ ਯੂਜ਼ਰਸ ਨੇ ਕਿਹਾ ਸਰ ਇਹ ਸਭ ਮਾਸਕ ਲਗਾ ਕੇ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਕੁਮੈਂਟਸ ਕਈ ਹੋਰ ਯੂਜ਼ਰਸ ਨੇ ਵੀ ਕੀਤੇ। ਸੋਨੂੰ ਲਿਖਦੇ ਹਨ ਕਿ ਜੋ ਇਥੇ ਆਈਸਟਾਈਨ ਬਣ ਕੇ ਆਏ ਹਨ ਉਨ੍ਹਾਂ ਨੂੰ ਮੇਰਾ ਜਵਾਬ, ਉਹ ਇਸ ਭਾਸ਼ਾ ਦੇ ਹੱਕਦਾਰ ਹਨ। ਗਧੇ, ਉੱਲੂ ਦੇ ਪੱਠੇ, ਖ਼ੂਨ ਦਾਨ ਦੇ ਸਮੇਂ ਮਾਸਕ ਪਾਉਣਾ ਮਨ੍ਹਾ ਹੈ। ਕਿੰਨਾ ਡਿਗੋਗੇ?

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਨੂੰ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਸੀ ਕਿ ਇਸ ਸਾਲ ਕੁੰਭ ਮੇਲਾ ਨਹੀਂ ਹੋਣਾ ਚਾਹੀਦਾ ਸੀ। ਸੋਨੂੰ ਰਾਤ ਦੇ ਤਿੰਨ ਵਜੇ ਕੋਰੋਨਾ ਨੂੰ ਲੈ ਕੇ ਮੋਨੋਲਾਗ ਬਣਾਉਂਦੇ ਹੋਏ ਦਿਖੇ ਸਨ। ਸੋਨੂੰ ਨਿਗਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਦੋ ਨਹੀਂ ਸਗੋਂ ਪੰਜ ਮੋਨੋਲਾਗ ਬਣਾ ਕੇ ਆਪਣੇ ਵਿਚਾਰ ਪ੍ਰਸ਼ੰਸਕਾਂ ਦੇ ਨਾਲ ਸਾਂਝੇ ਕੀਤੇ। ਸੋਨੂੰ ਨੇ ਆਪਣੀ ਵੀਡੀਓ ’ਚ ਕਿਹਾ ਸੀ ਕਿ ਮੈਂ ਕਿਸੇ ਹੋਰ ਦੇ ਬਾਰੇ ’ਚ ਕੁਝ ਨਹੀਂ ਕਹਿ ਸਕਦਾ ਪਰ ਇਕ ਹਿੰਦੂ ਹੋਣ ਦੇ ਨਾਤੇ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਕੁੰਭ ਮੇਲਾ ਨਹੀਂ ਹੋਣਾ ਚਾਹੀਦਾ ਸੀ ਪਰ ਚੰਗਾ ਹੈ ਕਿ ਥੋੜ੍ਹੀ ਅਕਲ ਆ ਗਈ ਅਤੇ ਇਸ ਨੂੰ ਸਿੰਬਾਲਿਕ ਕਰ ਦਿੱਤਾ ਗਿਆ। ਮੈਂ ਆਸਥਾ ਨੂੰ ਸਮਝਦਾ ਹਾਂ ਪਰ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਲੋਕਾਂ ਦੀ ਜ਼ਿੰਦਗੀ ਤੋਂ ਜ਼ਿਆਦਾ ਹੋਰ ਕੁਝ ਵੀ ਜ਼ਰੂਰੀ ਨਹੀਂ ਹੈ’।


Aarti dhillon

Content Editor

Related News