16 ਸਾਲ ਦੀ ਉਮਰ 'ਚ ਸਟਾਰ ਬਣੀ ਇਹ ਅਦਾਕਾਰਾ, ਰਾਤੋਂ-ਰਾਤ ਦੇਸ਼ ਛੱਡਣ ਨੂੰ ਹੋਈ ਮਜ਼ਬੂਰ
Monday, Nov 11, 2024 - 05:18 PM (IST)
ਮੁੰਬਈ- ਸਾਲ 1989 'ਚ ਆਈ ਫਿਲਮ ‘ਤ੍ਰਿਦੇਵ’ ਦਾ ਗੀਤ ‘ਤਿਰਚੀ ਟੋਪੀ ਵਾਲੇ, ਬਾਬੂ ਭੋਲੇ ਭਾਲੇ,..ਤੂੰ ਯਾਦ ਆਨੇ ਲਗਾ ਹੈ’ ਤਾਂ ਤੁਹਾਨੂੰ ਯਾਦ ਹੀ ਹੋਵੇਗਾ। ਇਸ ਗੀਤ ‘ਚ ਇਕ ਨਵੀਂ-ਨਵੇਲੀ ਅਦਾਕਾਰਾ ਨਜ਼ਰ ਆਈ, ਜਿਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ‘ਤੇ ਡੂੰਘਾ ਪ੍ਰਭਾਵ ਛੱਡਿਆ ਸੀ। ‘ਤ੍ਰਿਦੇਵ’ ਦੇ ਇਸ ਮਸ਼ਹੂਰ ਗੀਤ ‘ਚ ਨਸੀਰੂਦੀਨ ਸ਼ਾਹ ਨਾਲ ਅਦਾਕਾਰਾ ਸੋਨਮ ਬਖਤਾਵਰ ਨਜ਼ਰ ਆਈ ਸੀ। ਇਸ ਗੀਤ ਦੀ ਲੋਕਪ੍ਰਿਅਤਾ ਨੇ ਸੋਨਮ ਨੂੰ ਰਾਤੋ-ਰਾਤ ਇੰਡਸਟਰੀ ‘ਚ ਸ਼ੋਹਰਤ ਦੇ ਸਿਖਰ ‘ਤੇ ਪਹੁੰਚਾ ਦਿੱਤਾ ਸੀ ਪਰ ‘ਓਏ-ਓਏ ਗਰਲ’ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਨੇ ਜਿਵੇਂ ਹੀ ਸਟਾਰਡਮ ਹਾਸਲ ਕੀਤਾ,ਓਨੀ ਹੀ ਜਲਦੀ ਉਨ੍ਹਾਂ ਦਾ ਕਰੀਅਰ ਵੀ ਬਰਬਾਦ ਹੋ ਗਿਆ।
ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
16-17 ਸਾਲ ਦੀ ਉਮਰ 'ਚ ਕੀਤੀ ਸੀ ਬਾਲੀਵੁੱਡ 'ਚ ਐਂਟਰੀ
ਅਦਾਕਾਰਾ ਸੋਨਮ ਬਖਤਾਵਰ ਖਾਨ ਨੇ 16-17 ਸਾਲ ਦੀ ਉਮਰ ‘ਚ ਬਾਲੀਵੁੱਡ ‘ਚ ਕਦਮ ਰੱਖਿਆ ਸੀ ਅਤੇ ਡੈਬਿਊ ਫਿਲਮ ‘ਚ ਹੀ ਕਈ ਬੋਲਡ ਸੀਨਜ਼ ਫਿਲਮਾ ਕੇ ਇੰਡਸਟਰੀ ‘ਚ ਹਲਚਲ ਮਚਾ ਦਿੱਤੀ ਸੀ। ਸੋਨਮ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1988 ‘ਚ ਯਸ਼ ਚੋਪੜਾ ਦੀ ਫਿਲਮ ‘ਵਿਜੇ’ ਨਾਲ ਕੀਤੀ ਸੀ, ਜਿਸ ਲਈ ਉਨ੍ਹਾਂ ਦੀ ਕਾਫ਼ੀ ਤਰੀਫ ਹੋਈ ਸੀ। ਉਨ੍ਹਾਂ ਦਿਨਾਂ ‘ਚ ਸੋਨਮ ਨੂੰ ਫਿਲਮਾਂ ‘ਚ ਕਾਸਟ ਕਰਨਾ ਹਰ ਫਿਲਮਕਾਰ ਦਾ ਸੁਪਨਾ ਬਣ ਗਿਆ ਸੀ।
ਇਹ ਵੀ ਪੜ੍ਹੋ-ਮੁੰਬਈ ਦੇ ਰੈਸਟੋਰੈਂਟ 'ਚ ਅਨੁਸ਼ਕਾ-ਵਿਰਾਟ ਨੇ ਡੋਸਾ ਡੇਟ ਦਾ ਮਾਣਿਆ ਆਨੰਦ
ਬਿੰਦਾਸ ਅਦਾਕਾਰਾ ਦੇ ਤੌਰ 'ਤੇ ਸੀ ਮਸ਼ਹੂਰ
ਕੁਝ ਹੀ ਸਾਲਾਂ ‘ਚ ਸੋਨਮ ਬਖਤਾਵਰ ਖਾਨ ਬਾਲੀਵੁੱਡ ‘ਚ ਉਸ ਮੁਕਾਮ ‘ਤੇ ਪਹੁੰਚ ਗਈ ਸੀ, ਜਿੱਥੇ ਪਹੁੰਚਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਬਹੁਤ ਘੱਟ ਲੋਕਾਂ ਦੇ ਸੁਪਨੇ ਹਕੀਕਤ ‘ਚ ਬਦਲਦੇ ਹਨ। ‘ਵਿਜੇ’, ‘ਤ੍ਰਿਦੇਵ’, ‘ਵਿਸ਼ਵਾਤਮਾ’ ਵਰਗੀਆਂ ਸਫ਼ਲ ਫਿਲਮਾਂ ਦੇਣ ਤੋਂ ਬਾਅਦ ਸੋਨਮ ਨੇ ਆਪਣੇ ਆਪ ਨੂੰ ਇੰਡਸਟਰੀ ‘ਚ ਬੋਲਡ ਅਭਿਨੇਤਰੀ ਵਜੋਂ ਸਥਾਪਿਤ ਕੀਤਾ ਸੀ। ਪਰ ਫਿਰ ਅਚਾਨਕ 19 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਤੋਂ 17 ਸਾਲ ਵੱਡੇ ਡਾਇਰੈਕਟਰ ਰਾਜੀਵ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ-ਤਲਾਕ ਦੀਆਂ ਖਬਰਾਂ 'ਤੇ ਇਸ ਅਦਾਕਾਰਾ ਨੂੰ ਅਭਿਸ਼ੇਕ ਦਾ ਬਚਾਅ ਕਰਨਾ ਪਿਆ ਮਹਿੰਗਾ, ਹੋਈ ਟ੍ਰੋਲ
ਮੀਡੀਆ ਰਿਪੋਰਟਾਂ ਮੁਤਾਬਕ ਇਹ ਜੋੜਾ ਫਿਲਮ 'ਤ੍ਰਿਦੇਵ' ਦੀ ਸ਼ੂਟਿੰਗ ਦੌਰਾਨ ਡੇਟ ਕਰ ਰਿਹਾ ਸੀ।
ਵਿਆਹ ਤੋਂ ਬਾਅਦ ਰਾਤੋ-ਰਾਤ ਛੱਡਿਆ ਦੇਸ਼
ਦਰਅਸਲ, ਉਨ੍ਹਾਂ ਦਿਨੀਂ ਸੋਨਮ ਦਾ ਨਾਂ ਅੰਡਰਵਰਲਡ ਡਾਨ ਅਬੂ ਸਲੇਮ ਨਾਲ ਜੁੜ ਰਿਹਾ ਸੀ। ਅਜਿਹੇ ‘ਚ ਆਪਣੇ ਕਰੀਅਰ ਅਤੇ ਇਮੇਜ ਨੂੰ ਨੁਕਸਾਨ ਹੋਣ ਤੋਂ ਬਚਾਉਣ ਲਈ ਅਦਾਕਾਰਾ ਨੇ ਆਪਣੇ ਤੋਂ 17 ਸਾਲ ਵੱਡੇ ਡਾਇਰੈਕਟਰ ਨਾਲ ਵਿਆਹ ਕਰ ਲਿਆ ਅਤੇ ਰਾਤੋ-ਰਾਤ ਦੇਸ਼ ਛੱਡ ਦਿੱਤਾ। ਵਿਆਹ ਤੋਂ ਬਾਅਦ ਵੀ ਅਭਿਨੇਤਰੀ ਦੇ ਰਿਸ਼ਤੇ ‘ਤੇ ਅੰਡਰਵਰਲਡ ਦਾ ਪਰਛਾਵਾਂ ਮੰਡਰਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ 4 ਵੱਖ-ਵੱਖ ਦੇਸ਼ਾਂ ‘ਚ ਜ਼ਿੰਦਗੀ ਬਿਤਾਈ ਸੀ।
ਇਹ ਵੀ ਪੜ੍ਹੋ-ਕੌਣ ਹੈ 'Shah Rukh' ਦੇ ਪੁੱਤਰ ਆਰੀਅਨ ਦਾ ਇਹ ਖਾਸ ਦੋਸਤ? 2500 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਹੈ ਇਕਲੌਤਾ ਵਾਰਸ
ਟੁੱਟ ਗਿਆ ਵਿਆਹ
ਅੰਡਰਵਰਲਡ ਦੀਆਂ ਧਮਕੀਆਂ ਕਾਰਨ ਉਨ੍ਹਾਂ ਦੇ ਰਿਸ਼ਤੇ ਵਿੱਚ ਹਮੇਸ਼ਾ ਤਣਾਅ ਰਹਿੰਦਾ ਸੀ ਅਤੇ ਉਹ ਕਦੇ ਖੁਸ਼ ਨਹੀਂ ਰਹਿ ਪਾਈ ਸੀ। ਦੱਸਿਆ ਜਾਂਦਾ ਹੈ ਕਿ ਅਬੂ ਸਲੇਮ ਨੇ ਡਾਇਰੈਕਟਰ ਰਾਜੀਵ ‘ਤੇ ਹਮਲਾ ਵੀ ਕਰਵਾਇਆ ਸੀ। ਪੁੱਤਰ ਦੀ ਖ਼ਾਤਰ ਜੋੜੇ ਨੇ ਤਲਾਕ ਨਹੀਂ ਲਿਆ ਸੀ ਪਰ ਜਿਵੇਂ ਹੀ ਉਹ ਬਾਲਗ ਹੋਇਆ ਸੋਨਮ ਅਤੇ ਉਨ੍ਹਾਂ ਦੇ ਪਤੀ ਰਾਜੀਵ ਦੇ ਰਿਸ਼ਤੇ ਨੇ ਦਮ ਤੋੜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ