ਸੋਨਮ ਕਪੂਰ ਬਣੀ ਮਨੁੱਖੀ ਅਧਿਕਾਰਾਂ ਦੀ ਸਖਤ ਸਮਰਥਕ

05/27/2016 8:18:55 AM

ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਕਿਸੇ ਵਿਅਕਤੀ ਦੇ ਲਿੰਗੀ ਵਿਨਿਆਸ ਦੀ ਪ੍ਰਵਾਹ ਕੀਤੇ ਬਿਨਾਂ ਇਹ ਮੰਨਦੀ ਹੈ ਕਿ ਕਿਸੇ ਵਿਅਕਤੀ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਦਾ ਅਧਿਕਾਰ ਹੈ। ਹਾਲ ਹੀ ਵਿਚ ਬ੍ਰਿਟਿਸ਼ ਅਦਾਕਾਰ ਇਆਨ ਮੈਕਕੇਲੇਨ ਨੇ ਆਪਣੀਆਂ ਭਾਵਨਾਵਾਂ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਭਾਰਤ ਨੂੰ ਆਪਣੀ ਸੋਚ ਵਿਚ ਵਿਸਥਾਰ ਦੇਣ ਦੀ ਲੋੜ ਹੈ ਅਤੇ ਉਸ ਨੂੰ ਆਈ. ਪੀ. ਸੀ. ਦੀ ਧਾਰਾ 377 ਤੋਂ ਦੂਰੀ ਵਰਤਣੀ ਚਾਹੀਦੀ ਹੈ। 
ਜ਼ਿਕਰਯੋਗ ਹੈ ਕਿ ਆਈ. ਪੀ. ਸੀ. ਦੀ ਧਾਰਾ 377 ਸਮਲਿੰਗੀ ਨੂੰ ਅਪਰਾਧ ਦੱਸਦੀ ਹੈ। ਸੋਨਮ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਨਿਸ਼ਚਿਤ ਤੌਰ ''ਤੇ ਮੈਂ ਉਨ੍ਹਾਂ ਨਾਲ ਸਹਿਮਤ ਹਾਂ, ਕਿਉਂਕਿ ਇਹ ਕਿਸੇ ਵਿਅਕਤੀ ਦਾ ਮਨੁੱਖੀ ਅਧਿਕਾਰ ਹੈ। ਇਹ ਸਿਰਫ ਲੇਸਬੀਅਨ, ਗੇ, ਟ੍ਰਾਂਸਸੈਕਸ਼ੁਅਲ (ਸਮਲਿੰਗੀਆਂ) ਦੀ ਗੱਲ ਨਹੀਂ ਹੈ, ਸਗੋਂ ਤੁਸੀਂ ਕੀ ਬਣਨਾ ਚਾਹੁੰਦੇ ਹੋ ਅਤੇ ਕੋਈ ਕਿਸ ਅੰਦਾਜ਼ ਵਿਚ ਆਪਣੀ ਹੋਂਦ ਬਰਕਾਰ ਰੱਖਣਾ ਚਾਹੁੰਦਾ ਹੈ, ਇਹ ਇਸ ਬਾਰੇ ਹੈ।


Related News