ਅਨਿਲ ਕਪੂਰ ਨੇ ਛੱਡੀ ਅਕਸ਼ੈ ਕੁਮਾਰ ਦੀ 'ਹਾਊਸਫੁੱਲ 5', ਜਾਣੋ ਕਾਰਨ

Saturday, May 18, 2024 - 01:59 PM (IST)

ਅਨਿਲ ਕਪੂਰ ਨੇ ਛੱਡੀ ਅਕਸ਼ੈ ਕੁਮਾਰ ਦੀ 'ਹਾਊਸਫੁੱਲ 5', ਜਾਣੋ ਕਾਰਨ

ਮੁੰਬਈ (ਬਿਊਰੋ): 'ਹਾਊਸਫੁੱਲ 5' 'ਚ ਨਾਨਾ ਪਾਟੇਕਰ ਅਤੇ ਅਨਿਲ ਕਪੂਰ ਦੀ ਜੋੜੀ ਨੂੰ ਫਿਰ ਤੋਂ ਇਕੱਠੇ ਦੇਖਣ ਲਈ ਫੈਨਜ਼ ਬਹੁਤ ਉਤਸ਼ਾਹਿਤ ਸਨ। ਹਾਲਾਂਕਿ ਹੁਣ ਅਜਿਹਾ ਲੱਗ ਰਿਹਾ ਹੈ ਕਿ ਇਸ ਫਿਲਮ 'ਚ ਇਸ ਜੋੜੀ ਦਾ ਮੁੜ ਮਿਲਾਪ ਨਹੀਂ ਹੋਵੇਗਾ। ਦਰਅਸਲ ਖਬਰਾਂ ਆ ਰਹੀਆਂ ਹਨ ਕਿ ਅਨਿਲ ਕਪੂਰ ਨੇ ਇਸ ਫਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਸ ਦਾ ਕੀ ਕਾਰਨ ਹੈ?

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ USA 'ਚ ਮਿਲੀ ਕਈ ਸਾਲ ਪਹਿਲਾਂ ਵਿਛੜੀ ਭੈਣ, ਪੈਰਾਂ 'ਚ ਬੈਠ ਲਿਆ ਆਸ਼ੀਰਵਾਦ

ਤੁਹਾਨੂੰ ਦੱਸ ਦੇਈਏ ਕਿ ਅਨਿਲ ਕਪੂਰ ਅਤੇ ਨਾਨਾ ਪਾਟੇਕਰ ਦੀ ਜੋੜੀ ਸੀਰੀਜ਼ 'ਵੈਲਕਮ' 'ਚ ਨਜ਼ਰ ਆਈ ਸੀ। ਦੋਵਾਂ ਨੇ ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ। 'ਹਾਊਸਫੁੱਲ 5' 'ਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ ਅਤੇ ਰਿਤੇਸ਼ ਦੇਸ਼ਮੁਖ ਦੇ ਨਾਲ ਅਨਿਲ ਕਪੂਰ ਅਤੇ ਨਾਨਾ ਪਾਟੇਕਰ ਨੂੰ ਵੀ ਕਾਸਟ ਕੀਤਾ ਗਿਆ ਸੀ। ਪਰ ਫੀਸ ਦੇ ਮੁੱਦੇ ਕਾਰਨ ਅਨਿਲ ਕਪੂਰ ਨੂੰ 'ਹਾਊਸਫੁੱਲ 5'  ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਰਿਪੋਰਟ ਮੁਤਾਬਕ ਨਿਰਮਾਤਾ ਸਾਜਿਦ ਨਾਡਿਆਡਵਾਲਾ ਅਨਿਲ ਕਪੂਰ ਵੱਲੋਂ ਮੰਗੀ ਗਈ ਫੀਸ ਨਾਲ ਅਸਹਿਮਤ ਸਨ। ਜਿਸ ਕਰਕੇ ਇਸ ਦਿੱਗਜ਼ ਅਦਾਕਾਰ ਨੇ ਇਹ ਪ੍ਰੋਜੈਕਟ ਛੱਡ ਦਿੱਤਾ ਹੈ।

ਦੱਸ ਦਈਏ ਕਿ ਨਿਰਮਾਤਾ ਇਸ ਫਿਲਮ 'ਚ ਨਾਨਾ ਪਾਟੇਕਰ ਦੀ ਭੂਮਿਕਾ 'ਤੇ ਦੁਬਾਰਾ ਕੰਮ ਕਰ ਰਹੇ ਹਨ, ਕਿਉਂਕਿ ਫਿਲਮ 'ਚ ਅਨਿਲ ਕਪੂਰ ਨਾਲ ਉਨ੍ਹਾਂ ਦੀ ਕਾਮਿਕ ਜੋੜੀ ਸੀ। ਰਿਪੋਰਟ ਮੁਤਾਬਕ ਅਰਜੁਨ ਰਾਮਪਾਲ ਇਸ ਫਰੈਂਚਾਇਜ਼ੀ ਨਾਲ ਜੁੜਨ ਲਈ ਗੱਲਬਾਤ ਕਰ ਰਹੇ ਹਨ। ਹਾਲਾਂਕਿ ਮੇਕਰਸ ਨੇ ਇਸ ਬਾਰੇ 'ਚ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ।ਕਾਸਟਿੰਗ ਵਿੱਚ ਇਸ ਵੱਡੇ ਬਦਲਾਅ ਦੇ ਬਾਵਜੂਦ, 'ਹਾਊਸਫੁੱਲ 5' ਸ਼ੈਡਿਊਲ 'ਤੇ ਹੈ ਅਤੇ ਨਿਰਦੇਸ਼ਕ ਤਰੁਣ ਮਨਸੁਖਾਨੀ ਅਗਸਤ ਦੇ ਅੰਤ ਤੱਕ ਯੂ.ਕੇ ਵਿੱਚ ਇੱਕ ਮੈਰਾਥਨ ਸ਼ੈਡਿਊਲ ਦੇ ਨਾਲ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ਫਿਲਮ ਪਹਿਲਾਂ ਦੀਵਾਲੀ 2024 ਦੌਰਾਨ ਰਿਲੀਜ਼ ਹੋਣੀ ਸੀ, ਪਰ ਫਿਰ ਇਸਨੂੰ 2025 ਤੱਕ ਧੱਕ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਦੇ ਘਰ ਲੱਗੀ ਭਿਆਨਕ ਅੱਗ

ਦੱਸਣਯੋਗ ਹੈ ਕਿ''ਹਾਊਸਫੁੱਲ ਫ੍ਰੈਂਚਾਇਜ਼ੀ ਦੀ ਵੱਡੀ ਸਫਲਤਾ ਦਾ ਸਿਹਰਾ ਦਰਸ਼ਕਾਂ ਨੂੰ ਜਾਂਦਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ 'ਹਾਊਸਫੁੱਲ 5' ਦਾ ਵੀ ਅਜਿਹਾ ਹੀ ਸਵਾਗਤ ਹੋਵੇਗਾ।'' ਟੀਮ ਨੇ ਪੂਰੀ ਤਿਆਰੀ ਕਰ ਲਈ ਹੈ। ਇਸ ਲਈ ਸ਼ਾਨਦਾਰ VFX ਦੀ ਲੋੜ ਹੈ, ਜਿਸ ਕਰਕੇ ਅਸੀਂ ਇਸ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ । 'ਹਾਊਸਫੁੱਲ 5' ਹੁਣ ਆਖਰੀ ਸਿਨੇਮੈਟਿਕ ਅਨੁਭਵ ਦੇ ਨਾਲ ਪੰਜ ਗੁਣਾ ਜ਼ਿਆਦਾ ਮਨੋਰੰਜਨ ਪ੍ਰਦਾਨ ਕਰੇਗਾ ਅਤੇ 6 ਜੂਨ 2025 ਨੂੰ ਰਿਲੀਜ਼ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Anuradha

Content Editor

Related News