ਐਮੀ ਵਿਰਕ ਤੇ ਸੋਨਮ ਬਾਜਵਾ ਲਿਆ ਰਹੇ ਨੇ ਪੰਜਾਬੀ ਤੇ ਹਰਿਆਣਵੀ ਕ੍ਰਾਸ ਕਲਚਰਲ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’

05/15/2024 11:28:22 AM

ਜਲੰਧਰ (ਬਿਊਰੋ) - ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਕਾਮੇਡੀ, ਰੋਮਾਂਸ ਮਨੋਰੰਜਨ ਕਰਨ ਵਾਲੀ ਕੁੜੀ ਹਰਿਆਣੇ ਵੱਲ ਦੀ (ਪੰਜਾਬੀ), ਛੋਰੀ ਹਰਿਆਣੇ ਆਲੀ (ਹਰਿਆਣਵੀ) ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਅਤੇ ਇਸ ਗਰਮੀਆਂ ਵਿਚ ਸਾਰੇ ਦਰਸ਼ਕਾਂ ਲਈ ਇਕ ਰੰਗੀਨ ਟ੍ਰੀਟ ਦਾ ਵਾਅਦਾ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਕੋਲ 91 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ, 6.70 ਕਿਲੋ ਸੋਨੇ ਤੇ 60 ਕਿਲੋ ਚਾਂਦੀ ਦੇ ਗਹਿਣੇ

ਇਹ ਜੱਟ ਅਤੇ ਜਾਟਣੀ ਵਾਲੀ ਫਿਲਮ ਆਪਣੀ ਕਿਸਮ ਦੀ ਪਹਿਲੀ ਫਿਲਮ ਹੈ, ਜੋ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਹਰਿਆਣਾ, ਦਿੱਲੀ, ਰਾਜਸਥਾਨ, ਯੂ. ਪੀ. ਅਤੇ ਮੱਧ ਪ੍ਰਦੇਸ਼ ਵਿਚ ਸਥਿਤ ਸਮੁੱਚੇ ਜਾਟ ਦਰਸ਼ਕਾਂ ਨੂੰ ਨਾਲ ਜੋੜ ਕੇ ਪੰਜਾਬੀ ਸਿਨੇਮਾ ਦੀ ਹੱਦ ਪਾਰ ਕਰ ਰਹੀ ਹੈ। ਫਿਲਮ ਵਿਚ ਸੋਨਮ ਬਾਜਵਾ ਇਕ ਹਰਿਆਣਵੀ ਜਾਟਣੀ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਕਿ ਪੰਜਾਬੀ ਸਿਨੇਮਾ ਦੀ ਕਿਸੇ ਵੀ ਮੋਹਰੀ ਅਦਾਕਾਰਾ ਨੇ ਪਹਿਲਾਂ ਨਹੀਂ ਕੀਤਾ ਅਤੇ ਉੱਤਰੀ ਭਾਰਤ ਵਿਚ ਉਸ ਦੀ ਵੱਡੀ ਅਪੀਲ ਯਕੀਨੀ ਤੌਰ ’ਤੇ ਉਸ ਨੂੰ ਹਰ ਕਿਸੇ ਨਾਲ ਜੋੜਦੀ ਹੈ। ਐਮੀ ਵਿਰਕ ਫਿਲਮ ’ਚ ਇਕ ਪਿਆਰੇ ਦੇਸੀ ਜੱਟ ਹਨ ਅਤੇ ਫਿਲਮ ਵਿਚ ਪੰਜਾਬ ਅਤੇ ਹਰਿਆਣਵੀ ਕਲਾਕਾਰਾਂ ਦੀ ਇਕ ਸ਼ਾਨਦਾਰ ਕਾਸਟ ਸ਼ਾਮਲ ਹੈ ਜਿਵੇਂ ਅਜੇ ਹੁੱਡਾ, ਯੋਗਰਾਜ ਸਿੰਘ, ਯਸ਼ਪਾਲ ਸ਼ਰਮਾ, ਹਰਦੀਪ ਗਿੱਲ, ਹਨੀ ਮੱਟੂ, ਦੀਦਾਰ ਗਿੱਲ ਆਦਿ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਤੇ ਨਸੀਬ ਦਾ ਵਧਿਆ ਵਿਵਾਦ, ਬਾਬਾ ਰਾਮਦੇਵ ਦੀ ਤਸਵੀਰ ਸਾਂਝੀ ਕਰ ਦੋਸਾਂਝਾਵਾਲੇ ਨੂੰ ਆਖ 'ਤੀ ਵੱਡੀ ਗੱਲ

ਇਹ ਫਿਲਮ ਮੇਗਾ ਬਲਾਕਬਸਟਰ ਪੰਜਾਬੀ ਫਿਲਮਾਂ ‘ਹੌਂਸਲਾ ਰੱਖ’, ‘ਚੱਲ ਮੇਰਾ ਪੁੱਤ’ ਸੀਰੀਜ਼ ਦੇ ਲੇਖਕ ਅਤੇ ਆਲੋਚਨਾਤਮਕ ਤੌਰ ’ਤੇ ਪ੍ਰਸ਼ੰਸ਼ਾਯੋਗ ਸੁਪਰਹਿੱਟ ‘ਆਜਾ ਮੈਕਸੀਕੋ ਚੱਲੀਏ’ ਦੇ ਨਿਰਦੇਸ਼ਕ ਰਾਕੇਸ਼ ਧਵਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਹੈ। ਫ਼ਿਲਮ ਦਾ ਨਿਰਮਾਣ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਵੱਲੋਂ ਕੀਤਾ ਗਿਆ ਹੈ, ਜੋ ਕਿ ਬਲਾਕਬਸਟਰ ਪੰਜਾਬੀ ਐਂਟਰਟੇਨਰਾਂ ‘ਛੜਾ’ ਅਤੇ ‘ਪੁਆੜਾ’ ਫ਼ਿਲਮਾਂ ਦੇ ਨਿਰਮਾਤਾ ਹਨ ਅਤੇ ਉਨ੍ਹਾਂ ਦੀ ਕੰਪਨੀ ਰਮਾਰਾ ਫਿਲਮਜ਼ ਦੇ ਅਧੀਨ ਪੇਸ਼ ਕੀਤੀ ਗਈ ਹੈ। ਕੁੜੀ ਹਰਿਆਣੇ ਵੱਲ ਦੀ / ਛੋਰੀ ਹਰਿਆਣੇ ਆਲੀ 14 ਜੂਨ, 2024 ਨੂੰ ਸਿਨੇਮਾਘਰਾਂ ਵਿਚ ਆਉਣ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News