ਮਾਂ ਬਣਨ ਦੇ 60 ਦਿਨਾਂ ਬਾਅਦ ਫਿੱਟ ਹੋਣ ਦੀ ਰਾਹ ’ਤੇ ਆ ਰਹੀ ਸੋਨਮ ਕਪੂਰ, ਜਿਮ ’ਚ ਬਹਾਉਂਦੀ ਹੈ ਪਸੀਨਾ

Sunday, Oct 23, 2022 - 05:30 PM (IST)

ਮਾਂ ਬਣਨ ਦੇ 60 ਦਿਨਾਂ ਬਾਅਦ ਫਿੱਟ ਹੋਣ ਦੀ ਰਾਹ ’ਤੇ ਆ ਰਹੀ ਸੋਨਮ ਕਪੂਰ, ਜਿਮ ’ਚ ਬਹਾਉਂਦੀ ਹੈ ਪਸੀਨਾ

ਬਾਲੀਵੁੱਡ ਡੈਸਕ- ਸੋਨਮ ਕਪੂਰ ਨੇ ਦੋ ਮਹੀਨੇ ਪਹਿਲਾਂ ਪੁੱਤਰ ਵਾਯੂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਲਿਖ ਕੇ ਇਹ ਜਾਣਕਾਰੀ ਦਿੱਤੀ। ਸੋਨਮ ਨੇ ਪੁੱਤਰ ਦੀ ਤਸਵੀਰ ਸਾਂਝੀ ਤਾਂ ਕੀਤੀ ਹੈ ਪਰ ਅਜੇ ਉਸ ਦਾ ਚਿਹਰਾ ਨਹੀਂ ਦਿਖਾਇਆ। ਸੋਨਮ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਉਹ ਵਾਪਸੀ ਦੀ ਤਿਆਰੀ ਕਰ ਰਹੀ ਹੈ। ਉਸ ਨੇ ਇਕ ਵਾਰ ਫਿਰ ਤੋਂ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

PunjabKesari

 ਇਹ ਵੀ ਪੜ੍ਹੋ : ਕ੍ਰਿਤੀ ਸੈਨਨ ਨੇ ਰਵਾਇਤੀ ਲੁੱਕ ’ਚ ਦਿਖਾਇਆ ਗਲੈਮਰਸ ਅੰਦਾਜ਼, ਤਸਵੀਰਾਂ ’ਚ ਬਿਖ਼ੇਰੇ ਹੁਸਨ ਦੇ ਜਲਵੇ

ਹਾਲ ਹੀ ’ਚ ਸੋਨਮ ਨੇ ਇਰ ਵੀਡੀਓ ਸਾਂਝੀ ਕੀਤੀ ਹੈ। ਸੋਨਮ ਆਪਣੇ ਟ੍ਰੇਨਰ ਨਾਲ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਉਹ ਆਪਣੀ ਫ਼ਿਟਨੈੱਸ ’ਤੇ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਸੋਨਮ ਇਕ ਕੰਮਕਾਜੀ ਮਾਂ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਬਿਆਨ ਕਰਦੀ ਹੈ। ਉਹ ਡਰ ਮਹਿਸੂਸ ਕਰ ਰਹੀ ਹੈ ਨਾਲ ਹੀ ਉਤਸ਼ਾਹਿਤ ਵੀ ਹੈ। ਉਸ ਨੇ ਦੱਸਿਆ ਕਿ ਹੁਣ ਉਹ ਬਹੁਤ ਜਲਦੀ ਥੱਕ ਜਾਂਦੀ ਹੈ। 

 
 
 
 
 
 
 
 
 
 
 
 
 
 
 
 

A post shared by Sonam Kapoor Ahuja (@sonamkapoor)

ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਉਸ ਨੇ ਕੈਪਸ਼ਨ ’ਚ ਲਿਖਿਆ ਕਿ ‘ਚਲੋ ਸ਼ੁਰੂ ਕਰੀਏ, ਮੈਨੂੰ ਮੇਰੀ ਗਰਭ-ਅਵਸਥਾ ਦੇ ਦੌਰਾਨ ਲੈ ਕੇ ਜਾਣ ਅਤੇ ਹੁਣ ਮੇਰੀ ਇਸ ਯਾਤਰਾ ’ਚ ਮਦਦ  ਕਰਨ ਲਈ ਧੰਨਵਾਦ, ਤੁਸੀਂ ਮੈਨੂੰ ਪੂਰਾ ਸਮਾਂ ਫਿੱਟ ਰੱਖਣ ’ਚ ਅਹਿਮ ਭੂਮਿਕਾ ਨਿਭਾਈ ਹੈ।’

PunjabKesari

ਇਹ ਵੀ ਪੜ੍ਹੋ : KBC ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨਾਲ ਹੋਇਆ ਵੱਡਾ ਹਾਦਸਾ, ਪੈਰ ਦੀ ਨਾੜ ਕੱਟਣ ਦੀ ਦਿੱਤੀ ਜਾਣਕਾਰੀ

ਸੋਨਮ ਕਪੂਰ ਨੂੰ 60 ਦਿਨਾਂ ਬਾਅਦ ਜਿਮ ਕਰਦੀ ਦੇਖ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ ਅਤੇ ਇਸ ’ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।


 


author

Shivani Bassan

Content Editor

Related News