Sonam Bajwa ਹੁਣ ਟਾਈਗਰ ਸ਼ਰਾਫ ਨਾਲ ਕਰੇਗੀ ਰੋਮਾਂਸ
Wednesday, Dec 11, 2024 - 09:36 AM (IST)
ਮੁੰਬਈ- ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੂੰ ਫੈਨਜ਼ ਨੂੰ ਵੱਡਾ ਤੋਹਫਾ ਦਿੱਤਾ ਹੈ। ਸੋਨਮ ਹਾਊਸਫੁੱਲ 5 ਤੋਂ ਬਾਅਦ ਹੁਣ ਇੱਕ ਹੋਰ ਬਾਲੀਵੁੱਡ ਫਿਲਮ ਵਿੱਚ ਆਪਣਾ ਜਲਵਾ ਦਿਖਾਉਣ ਲਈ ਤਿਆਰ ਹੈ।ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨੇ ਕੁਝ ਸਮਾਂ ਪਹਿਲਾਂ ‘ਬਾਗੀ 4’ ਦਾ ਅਨਾਊਂਸਮੈਂਟ ਪੋਸਟਰ ਰਿਲੀਜ਼ ਕੀਤਾ ਸੀ ਪਰ ਫਿਲਮ ਦੀ ਲੀਡ ਅਦਾਕਾਰਾ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਪਰ ਹੁਣ ਫਿਲਮ ਦੇ ਨਿਰਮਾਤਾਵਾਂ ਨੇ ਅਧਿਕਾਰਤ ਤੌਰ ‘ਤੇ ਫਿਲਮ ਦੀ ਲੀਡ ਹੀਰੋਇਨ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਮਸਾਜ ਬਣੀ ਮਸ਼ਹੂਰ ਗਾਇਕਾ ਲਈ ਕਾਲ, ਹੋਈ ਮੌਤ
ਇਸਦੀ ਜਾਣਕਾਰੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਹੈ। ਉਨ੍ਹਾਂ ਨੇ ਕਪੈਸ਼ਨ ਵਿੱਚ ਲਿਖਿਆ ਕਿ ਜਿਵੇਂ ਕਿ ਮੇਰੀ ਪਹਿਲੀ ਹਿੰਦੀ ਫਿਲਮ ਹਾਊਸਫੁੱਲ 5 ਦੀ ਸ਼ੂਟਿੰਗ ਲਗਭਗ ਖਤਮ ਹੋਣ ਵਾਲੀ ਹੈ, ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਸਾਜਿਦ ਸਰ ਅਤੇ ਟੀਮ ਦੇ ਨਾਲ ਆਪਣੀ ਦੂਜੀ ਹਿੰਦੀ ਫਿਲਮ ਬਾਗੀ 4 ਦੀ ਸ਼ੂਟਿੰਗ ਸ਼ੁਰੂ ਕਰਨ ਦੇ ਨਾਲ ਆਪਣਾ ਸਫਰ ਜਾਰੀ ਰੱਖਾਂਗੀ !!ਅਦਾਕਾਰਾ ਨੇ ਅੱਗੇ ਲਿਖਿਆ ਕਿ ਬਾਗੀ 4 ਦਾ ਹਿੱਸਾ ਬਣਨ ਲਈ ਉਤਸ਼ਾਹਿਤ ਅਤੇ @TigerShroff @SanjayDutt ਸਰ ਅਤੇ ਪੂਰੀ ਟੀਮ ਨਾਲ ਕੰਮ ਕਰਨ ਲਈ ਉਤਸੁਕ ਹਾਂ, ਮੈਂ ਇਸ ਤੋਂ ਵੱਧ ਮੁਬਾਰਕ ਅਤੇ ਸ਼ੁਕਰਗੁਜ਼ਾਰ ਨਹੀਂ ਹੋ ਸਕਦੀ 🙏🏼🙏🏼।
ਟਾਈਗਰ ਸ਼ਰਾਫ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਬਾਗੀ 4 ‘ਚ ਸੋਨਮ ਬਾਜਵਾ ਦਾ ਸਵਾਗਤ ਕੀਤਾ ਹੈ। ਸੋਨਮ ਦੀ ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ‘ਬਾਗੀ ਪਰਿਵਾਰ ਦੀ ਨਵੀਂ ਮੈਂਬਰ ਸੋਨਮ ਬਾਜਵਾ ਦਾ ਸੁਆਗਤ ਹੈ, ਸੋਨਮ ਬਾਜਵਾ ਬਾਗੀ ਪਰਿਵਾਰ ‘ਚ ਸ਼ਾਮਲ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।