ਸੋਨਾਕਸ਼ੀ ਸਿਨਹਾ ਨੇ ਪਤੀ ਜ਼ਹੀਰ ਨਾਲ ਦੇਖੀ Deadpool And Wolverine

Saturday, Jul 27, 2024 - 04:54 PM (IST)

ਸੋਨਾਕਸ਼ੀ ਸਿਨਹਾ ਨੇ ਪਤੀ ਜ਼ਹੀਰ ਨਾਲ ਦੇਖੀ Deadpool And Wolverine

ਨਵੀਂ ਦਿੱਲੀ : ਹਾਲੀਵੁੱਡ ਦੀ Much Awaited ਫ਼ਿਲਮ 'ਡੈੱਡਪੂਲ ਐਂਡ ਵੁਲਵਰਾਈਨ' (Deadpool and Wolverine) 26 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫ਼ਿਲਮ ਨੇ ਸਾਹਮਣੇ ਆਉਂਦੇ ਹੀ ਭਾਰਤ 'ਚ ਤੂਫਾਨ ਮਚਾ ਦਿੱਤਾ ਹੈ। ਫ਼ਿਲਮ ਭਾਰਤ 'ਚ ਸਿਰਫ ਇੱਕ ਦਿਨ 'ਚ 22 ਕਰੋੜ ਰੁਪਏ ਦਾ ਕਾਰੋਬਾਰ ਬੈਠੀਂ ਹੈ। ਫ਼ਿਲਮ ਨੂੰ ਲੈ ਕੇ ਨਾ ਸਿਰਫ਼ ਆਮ ਲੋਕਾਂ 'ਚ ਸਗੋਂ ਬਾਲੀਵੁੱਡ ਸੈਲੇਬਸ 'ਚ ਵੀ ਕ੍ਰੇਜ਼ ਹੈ। ਇਸ ਦੀ ਤਾਜ਼ਾ ਮਿਸਾਲ ਸੋਨਾਕਸ਼ੀ ਸਿਨਹਾ ਹੈ। ਸ਼ੁੱਕਰਵਾਰ ਨੂੰ ਸੋਨਾਕਸ਼ੀ ਸਿਨਹਾ ਆਪਣੇ ਪਤੀ ਜ਼ਹੀਰ ਇਕਬਾਲ ਨਾਲ 'ਡੈੱਡਪੂਲ ਐਂਡ ਵੁਲਵਰਾਈਨ' ਦੇਖਣ ਲਈ ਥੀਏਟਰ ਗਈ ਸੀ। ਸੋਨਾਕਸ਼ੀ ਨੂੰ ਇਹ ਹਾਲੀਵੁੱਡ ਫ਼ਿਲਮ ਕਿੰਨੀ ਪਸੰਦ ਆਈ ਹੈ, ਇਹ ਉਸ ਦੇ ਬੋਲਾਂ ਤੋਂ ਸਾਫ਼ ਸੀ।

ਸੋਨਾਕਸ਼ੀ-ਜ਼ਹੀਰ ਨੇ ਦੇਖੀ ਡੈੱਡਪੂਲ ਤੇ ਵੁਲਵਰਾਈਨ
ਜ਼ਹੀਰ ਇਕਬਾਲ ਨੇ ਇੰਸਟਾਗ੍ਰਾਮ ਸਟੋਰੀ 'ਤੇ ਸਿਨੇਮਾ ਹਾਲ ਤੋਂ ਪਤਨੀ ਸੋਨਾਕਸ਼ੀ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਕਲਿੱਪ 'ਚ ਸੋਨਾਕਸ਼ੀ ਮੁਸਕਰਾਉਂਦੀ ਹੋਈ ਪੋਜ਼ ਦੇ ਰਹੀ ਹੈ। ਇਸ ਦੇ ਨਾਲ ਜ਼ਹੀਰ ਨੇ ਕੈਪਸ਼ਨ 'ਚ 'ਡੈੱਡਪੂਲ ਐਂਡ ਵੁਲਵਰਾਈਨ' ਲਿਖਿਆ ਹੈ। ਥੀਏਟਰ 'ਚ ਬੈਠੀ ਅਦਾਕਾਰਾ ਨੇ ਕਾਲੇ ਰੰਗ ਦੀ ਟੀ-ਸ਼ਰਟ ਨਾਲ ਜੈਕਟ ਪਾਈ ਹੋਈ ਸੀ। ਕਾਲੇ ਚਸ਼ਮੇ ਪਹਿਨੇ ਉਸ ਦੀ ਇਸ ਤਸਵੀਰ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਉਸ ਨੂੰ ਇਹ ਫ਼ਿਲਮ ਕਿੰਨੀ ਪਸੰਦ ਆਈ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ

ਫਿਲੀਪੀਨਜ਼ ’ਚ ਮਨਾਈ ਸੀ one month anniversary
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ ਪਿਛਲੇ ਮਹੀਨੇ ਇਕ-ਦੂਜੇ ਨਾਲ ਸਿਵਲ ਮੈਰਿਜ ਕੀਤੀ ਸੀ। ਵਿਆਹ ਦੇ ਬਾਅਦ ਤੋਂ ਹੀ ਨਵਾਂ ਵਿਆਹਿਆ ਜੋੜਾ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਰੋਮਾਂਟਿਕ ਪਲਾਂ ਨੂੰ ਸ਼ੇਅਰ ਕਰ ਰਿਹਾ ਹੈ। ਹਾਲ ਹੀ 'ਚ ਇਹ ਜੋੜਾ ਆਪਣੇ ਹਨੀਮੂਨ ਲਈ ਫਿਲੀਪੀਨਜ਼ ਵੀ ਗਿਆ ਸੀ, ਜਿੱਥੇ ਉਨ੍ਹਾਂ ਨੇ ਆਪਣੇ ਵਿਆਹ ਦੀ one month anniversary ਮਨਾਈ।

ਇਹ ਖ਼ਬਰ ਵੀ ਪੜ੍ਹੋ - ਦਿਲੀਪ ਕੁਮਾਰ ਦਾ ਬੰਗਲਾ ਢਾਹ ਕੇ ਬਣੀ ਆਲੀਸ਼ਾਨ ਇਮਾਰਤ, ਹੁਣ 172 ਕਰੋੜ ’ਚ ਵਿਕਿਆ ਟ੍ਰਿਪਲੈਕਸ ਅਪਾਰਟਮੈਂਟ

ਸੋਨਾਕਸ਼ੀ ਸਿਨਹਾ ਦਾ ਵਰਕ ਫਰੰਟ
ਦੱਸਣਯੋਗ ਹੈ ਕਿ ਸੋਨਾਕਸ਼ੀ ਸਿਨਹਾ ਆਖਰੀ ਵਾਰ ਫ਼ਿਲਮ 'ਕਾਕੂਡਾ' 'ਚ ਨਜ਼ਰ ਆਈ ਸੀ। ਉਸ ਨੇ Zee5 'ਤੇ ਰਿਲੀਜ਼ ਹੋਈ ਡਰਾਉਣੀ ਕਾਮੇਡੀ ਫ਼ਿਲਮ 'ਚ ਦੋਹਰੀ ਭੂਮਿਕਾ ਨਿਭਾਈ। ਇਸ ਫ਼ਿਲਮ ਨੂੰ OTT 'ਤੇ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੋਨਾਕਸ਼ੀ ਨੂੰ ਵੈੱਬ ਸੀਰੀਜ਼ 'ਹੀਰਾਮੰਡੀ ਦਿ ਡਾਇਮੰਡ ਬਾਜ਼ਾਰ' ਲਈ ਕਾਫ਼ੀ ਤਾਰੀਫ਼ ਮਿਲੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News