Sonakshi ਨੇ ਆਪਣੇ ਪਤੀ ਲਈ ਰੱਖਿਆ ਪਹਿਲਾ 'ਕਰਵਾ ਚੌਥ',16 ਸ਼ਿੰਗਾਰ 'ਚ ਆਈ ਨਜ਼ਰ

Monday, Oct 21, 2024 - 11:36 AM (IST)

Sonakshi ਨੇ ਆਪਣੇ ਪਤੀ ਲਈ ਰੱਖਿਆ ਪਹਿਲਾ 'ਕਰਵਾ ਚੌਥ',16 ਸ਼ਿੰਗਾਰ 'ਚ ਆਈ ਨਜ਼ਰ

ਮੁੰਬਈ- ਕਰਵਾ ਚੌਥ ਦਾ ਤਿਉਹਾਰ 20 ਅਕਤੂਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਬਾਲੀਵੁੱਡ ਇੰਡਸਟਰੀ 'ਚ ਵੀ ਇਸ ਤਿਉਹਾਰ ਦੀ  ਧੂਮ ਦੇਖਣ ਨੂੰ ਮਿਲੀ। ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਇਹ ਪਹਿਲਾ ਕਰਵਾ ਚੌਥ ਸੀ। ਅਜਿਹੇ 'ਚ ਆਪਣੇ ਪਹਿਲੇ ਕਰਵਾ ਚੌਥ 'ਤੇ ਲਾਲ ਰੰਗ ਦੇ ਜੋੜੇ 'ਚ ਤਿਆਰ ਹੋ ਕੇ ਅਦਾਕਾਰਾ ਨੇ ਆਪਣੇ ਪਤੀ ਜ਼ਹੀਰ ਇਕਬਾਲ ਲਈ ਇਕ ਪਿਆਰੀ ਪੋਸਟ ਸ਼ੇਅਰ ਕੀਤੀ। ਅਦਾਕਾਰਾ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

PunjabKesari
ਸੋਨਾਕਸ਼ੀ ਸਿਨਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਰਵਾ ਚੌਥ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਇਨ੍ਹਾਂ ਤਸਵੀਰਾਂ 'ਚ ਉਹ ਲਾਲ ਰੰਗ ਦੀ ਸਾੜ੍ਹੀ, ਮੱਥੇ 'ਤੇ ਬਿੰਦੀ, ਵਾਲਾਂ 'ਚ ਸਿੰਦੂਰ ਅਤੇ ਗਲੇ 'ਚ ਮੰਗਲਸੂਤਰ ਪਹਿਨੇ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari
ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ ਸੀ- ਮੈਂ ਤੁਹਾਡੀ ਲੰਬੀ ਉਮਰ ਦੀ ਦੁਆ ਕਰਦੀ ਹਾਂ, ਅੱਜ ਅਤੇ ਹਰ ਦਿਨ, ਹੈਪੀ ਕਰਵਾ ਚੌਥ ਮਿਸਟਰ ਹਸਬੈਂਡ ਜ਼ਹੀਰ ਇਕਬਾਲ। ਪਿਆਰ ਦੀ ਇਹ ਨਿਸ਼ਾਨੀ, ਮੇਰਾ @bvlgari ਮੰਗਲਸੂਤਰ ਸੌਤੋਇਰ ਹਾਰ, ਸਾਡੇ ਪਿਆਰ ਦੀ ਨਿਸ਼ਾਨੀ ਰਹੇ।
ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਨੇ ਇਸ ਸਾਲ 23 ਜੂਨ ਨੂੰ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਜੋੜੇ ਨੇ 7 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News