ਅਮੀਰ ਹੋਣ ਦੇ ਬਾਵਜੂਦ ਖਰੀਦਦਾਰੀ ’ਤੇ ਜ਼ਿਆਦਾ ਪੈਸੇ ਖਰਚ ਨਹੀਂ ਕਰਦੀ ਪਾਕਿਸਤਾਨੀ ਅਦਾਕਾਰਾ ਸੋਮੀ ਅਲੀ, ਜਾਣੋ ਵਜ੍ਹਾ

07/19/2021 12:52:21 PM

ਮੁੰਬਈ (ਬਿਊਰੋ)– ਪਾਕਿਸਤਾਨ ਮੂਲ ਦੀ ਬਾਲੀਵੁੱਡ ਦੀ ਸਾਬਕਾ ਅਦਾਕਾਰਾ ਸੋਮੀ ਅਲੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਖ਼ੁਲਾਸਾ ਕਰਕੇ ਸੁਰਖ਼ੀਆਂ ’ਚ ਹੈ। ਉਹ ਅਕਸਰ ਆਪਣੇ ਇੰਟਰਵਿਊਜ਼ ’ਚ ਬਹੁਤ ਸਾਰੇ ਖ਼ੁਲਾਸੇ ਕਰਦੀ ਹੈ। ਸੋਮੀ ਅਲੀ ਹੁਣ ਅਦਾਕਾਰੀ ਦੀ ਦੁਨੀਆ ਤੋਂ ਦੂਰ ਇਕ ਐੱਨ. ਜੀ. ਓ. ਚਲਾਉਂਦੀ ਹੈ। ਉਸ ਦੀ ਐੱਨ. ਜੀ. ਓ. ਘਰੇਲੂ ਹਿੰਸਾ ਨਾਲ ਪੀੜਤ ਲੋਕਾਂ ਦੀ ਮਦਦ ਕਰਦੀ ਹੈ। ਹੁਣ ਸੋਮੀ ਅਲੀ ਨੇ ਆਪਣੀ ਵਿੱਤੀ ਸਥਿਤੀ ਬਾਰੇ ਗੱਲ ਕੀਤੀ ਹੈ।

PunjabKesari

ਸੋਮੀ ਅਲੀ ਨੇ ਹਾਲ ਹੀ ’ਚ ਅੰਗਰੇਜ਼ੀ ਵੈੱਬਸਾਈਟ ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਸ ਨੇ ਆਪਣੇ ਫ਼ਿਲਮੀ ਕਰੀਅਰ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਾਫ਼ੀ ਗੱਲਾਂ ਕੀਤੀਆਂ। ਜਦੋਂ ਸੋਮੀ ਅਲੀ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਮਨੁੱਖਤਾਵਾਦੀ ਕੰਮ ਲਈ ਵਿੱਤੀ ਸਹਾਇਤਾ ਕਿਵੇਂ ਪ੍ਰਾਪਤ ਕਰਦੀ ਹੈ ਤਾਂ ਇਸ ਦੇ ਜਵਾਬ ’ਚ ਉਸ ਨੇ ਕਿਹਾ ਕਿ ਉਹ ਇਕ ਅਮੀਰ ਪਰਿਵਾਰ ਨਾਲ ਸਬੰਧਤ ਹੈ। ਅਜਿਹੀ ਸਥਿਤੀ ’ਚ ਉਸ ਨੂੰ ਆਪਣੀ ਐੱਨ. ਜੀ. ਓ. ਚਲਾਉਣ ’ਚ ਕਦੇ ਵਿੱਤੀ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਿਆ।

PunjabKesari

ਸੋਮੀ ਅਲੀ ਨੇ ਕਿਹਾ, ‘ਬਿਨਾਂ ਹੰਝੂਆਂ ਦੇ ਕੰਮ ਕਰਨਾ ਮੈਨੂੰ ਖੁਸ਼ ਕਰਦਾ ਹੈ। ਜਿਥੋਂ ਤਕ ਪੈਸੇ ਦੀ ਗੱਲ ਹੈ, ਮੇਰੇ ਪਿਤਾ ਬਹੁਤ ਅਮੀਰ ਸਨ। ਅਸੀਂ ਪਹਿਲੀ ਮੰਜ਼ਿਲ ’ਤੇ ਇਕ ਸਟੂਡੀਓ ਦੇ ਨਾਲ ਇਕ 28 ਬੈੱਡਰੂਮ ਦੀ ਮੰਜ਼ਿਲ ’ਚ ਰਹਿੰਦੇ ਸੀ। ਮੇਰੇ ਪਿਤਾ ਨੇ ਇਕ ਕੈਮਰਾਮੈਨ ਵਜੋਂ ਸ਼ੁਰੂਆਤ ਕੀਤੀ ਤੇ ਪਾਕਿਸਤਾਨ ’ਚ ਨਿਰਮਾਤਾ ਵਜੋਂ ਆਪਣੀ ਪਹਿਲੀ ਫ਼ਿਲਮ ਰਾਹੀਂ ਲੱਖਾਂ ਡਾਲਰ ਕਮਾਏ। ਜਦੋਂ ਬਿਨਾਂ ਕਿਸੇ ਮੁਸ਼ਕਿਲ ਦੇ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਪੈਸਿਆਂ ਦਾ ਮਤਲਬ ਮੇਰੇ ਲਈ ਕੁਝ ਵੀ ਨਹੀਂ ਹੁੰਦਾ ਕਿਉਂਕਿ ਸਾਨੂੰ ਵਧੇਰੇ ਜਾਨਾਂ ਬਚਾਉਣ ਲਈ ਦਾਨ ਦੀ ਜ਼ਰੂਰਤ ਹੁੰਦੀ ਹੈ।

PunjabKesari

ਸੋਮੀ ਅਲੀ ਨੇ ਅੱਗੇ ਕਿਹਾ, ‘ਮੈਂ ਇਕ ਹੋਮਬਾਡੀ ਹਾਂ। ਮੈਂ ਅਣਵਿਆਹੀ ਹਾਂ ਤੇ ਹੀਰੇ ਵਰਗੀਆਂ ਚਮਕਦਾਰ ਚੀਜ਼ਾਂ ਵੱਲ ਆਕਰਸ਼ਿਤ ਨਹੀਂ ਹੁੰਦੀ। ਸਾਧਾਰਨ ਚੀਜ਼ਾਂ ਮੈਨੂੰ ਖੁਸ਼ ਕਰਦੀਆਂ ਹਨ। ਮੈਂ ਬਹੁਤ ਜ਼ਿਆਦਾ ਖਰੀਦਦਾਰੀ ਨਹੀਂ ਕਰਦੀ। ਮੇਰਾ ਜ਼ਿਆਦਾਤਰ ਸਮਾਂ ਪੀੜਤਾਂ ਨਾਲ ਜਾਂਦਾ ਹੈ, ਇਸ ਲਈ ਮੇਰੇ ਕੋਲ ਹੋਰ ਕਿਸੇ ਵੀ ਚੀਜ਼ ਲਈ ਸਮਾਂ ਨਹੀਂ ਹੈ। ਮੇਰੀ ਜ਼ਿੰਦਗੀ ’ਚ ਕੀਮਤੀ ਚੀਜ਼ਾਂ ਦਾ ਮੁੱਲ ਜ਼ੀਰੋ ਹੈ। ਜੇ ਤੁਸੀਂ ਧੰਨਵਾਦੀ ਹੋ, ਤੁਹਾਨੂੰ ਵਾਪਸ ਦੇਣਾ ਪਵੇਗਾ। ਇਹ ਇਸ ਧਰਤੀ ’ਤੇ ਕਿਰਾਇਆ ਦੇਣ ਵਾਂਗ ਹੈ।’

PunjabKesari

ਬਾਲੀਵੁੱਡ ’ਚ ਇਕ ਛੋਟੇ ਕਰੀਅਰ ਤੋਂ ਬਾਅਦ ਸੋਮੀ ਅਲੀ ਨੇ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਉਸ ਨੇ ਸਲਮਾਨ ਖ਼ਾਨ, ਸੁਨੀਲ ਸ਼ੈੱਟੀ, ਮਿਥੁਨ ਚੱਕਰਵਰਤੀ ਤੇ ਸੈਫ ਅਲੀ ਖ਼ਾਨ ਵਰਗੇ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਸੀ ਪਰ ਸੋਮੀ ਨੇ ਆਪਣੇ ਕਰੀਅਰ ਨੂੰ ਪਿੱਛੇ ਛੱਡ ਦਿੱਤਾ ਕਿਉਂਕਿ ਉਸ ਨੂੰ ਅਦਾਕਾਰੀ ’ਚ ਕੋਈ ਦਿਲਚਸਪੀ ਨਹੀਂ ਸੀ। ਉਹ ਮੰਨਦੀ ਹੈ ਕਿ ਉਸ ਦੀ ਐੱਨ. ਜੀ. ਓ. ਉਸ ਦੀ ਜ਼ਿੰਦਗੀ ਦਾ ‘ਉਦੇਸ਼’ ਹੈ। ਸੋਮੀ ਅਕਸਰ ਆਪਣੇ ਖ਼ਿਲਾਫ਼ ਹੋਏ ਜਿਣਸੀ ਹਿੰਸਾ ਦੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਗੱਲ ਕਰਦੀ ਹੈ, ਜਿਸ ਨੇ ਉਸ ਨੂੰ ਆਪਣਾ ਸੰਗਠਨ ਸ਼ੁਰੂ ਕਰਨ ਲਈ ਪ੍ਰੇਰਿਆ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News