...ਤਾਂ ਅੱਜਕੱਲ੍ਹ ਇਸ ਕੰਮ ''ਚ ਰੁੱਝੇ ਹੋਏ ਹਨ ਰਿਤਿਕ ਰੋਸ਼ਨ

04/27/2016 1:14:11 PM

ਮੁੰਬਈ—ਬਾਲੀਵੁੱਡ ਦੇ ਅਦਾਕਾਰ ਰਿਤਿਕ ਰੋਸ਼ਨ ਨੇ ਆਪਣਾ ਭਾਰ ਘਟਾਉਣ ਦੇ ਲਈ ਸੈਰ ਕਰਨੀ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਰਿਤਿਕ ਰੋਸ਼ਨ ਨੇ ਅਦਾਕਾਰਾ ''ਪੂਜਾ ਹੇਗੜੇ'' ਦੇ ਨਾਲ ਫਿਲਮ ''ਮੋਹਨਜੋਦੜੋ'' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ ਦੇ ਦੌਰਾਨ ਰਿਤਿਕ ਨੇ ਆਪਣਾ ਭਾਰ ਵਧਾਇਆ ਸੀ ਪਰ ਹੁਣ ਉਨ੍ਹਾਂ ਦੀ ਸ਼ੂਟਿੰਗ ਖਤਮ ਹੋ ਗਈ ਹੈ ਅਤੇ ਹੁਣ ਰਿਤਿਕ ਪਹਿਲਾਂ ਦੀ ਤਰ੍ਹਾਂ ਹੋਣਾ ਚਾਹੁੰਦੇ ਹਨ। ਇਸ ਲਈ ਰਿਤਿਕ ਨੇ ਆਪਣੇ ਖਾਣ-ਪੀਣ ਦੇ ਵੱਲ ਧਿਆਨ ਘੱਟ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਰਿਤਿਕ ਨੂੰ ਮਾਸਾਹਾਰੀ ਭੋਜਨ ਖਾਣਾ ਪੰਸਦ ਹੈ ਅਤੇ ਸ਼ਾਕਾਹਾਰੀ ਭੋਜਨ ਨਹੀਂ ਖਾਦੇ ਪਰ ਵੱਧਦੇ ਭਾਰ ਨੂੰ ਘਟਾਉਣ ਦੇ ਲਈ ਉਹ ਸ਼ਾਕਾਹਾਰੀ ਭੋਜਨ ਖਾ ਰਹੇ ਹਨ।
ਜ਼ਿਕਰਯੋਗ ਹੈ ਕਿ ਅਦਾਕਾਰ ਰਿਤਿਕ ਪਿਛਲੇ ਹਫਤੇ ਤੋਂ ਕੇਵਲ ਸ਼ਾਕਾਹਾਰੀ ਭੋਜਨ ਹੀ ਖਾ ਰਹੇ ਹਨ। ਉਨ੍ਹਾਂ ਦੀ ਫਿਲਮ ''ਮੋਹਨਜੋਦੜੋ'' 12 ਅਗਸਤ ਨੂੰ ਰਿਲੀਜ਼ ਹੋਵੇਗੀ।


Related News