ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੀ ਇਸ ਅਦਾਕਾਰ ਨੇ ਕੀਤੀ ਨਿੰਦਾ

Saturday, Jun 15, 2024 - 04:33 PM (IST)

ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੀ ਇਸ ਅਦਾਕਾਰ ਨੇ ਕੀਤੀ ਨਿੰਦਾ

ਮੁੰਬਈ- ਜੰਮੂ-ਕਸ਼ਮੀਰ 'ਚ ਕੁਝ ਦਿਨ ਪਹਿਲਾਂ ਭਿਆਨਕ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਨੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ। ਹੁਣ ਸੀਰੀਅਲ 'ਦਿਲ ਮਿਲ ਗਏ' 'ਚ ਨਜ਼ਰ ਆਏ ਟੀ.ਵੀ ਅਦਾਕਾਰ ਪੰਕਿਤ ਠੱਕਰ ਨੇ ਦੱਸਿਆ ਹੈ ਕਿ ਹਮਲੇ ਦੌਰਾਨ ਉਹ ਉੱਥੇ ਮੌਜੂਦ ਸਨ। ਅਦਾਕਾਰ ਨੂੰ ਆਪਣੀ ਜਾਨ ਬਚਾਉਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੰਕਿਤ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਉਨ੍ਹਾਂ ਨੇ ਕਟੜਾ 'ਚ ਮਾਤਾ ਵੈਸ਼ਨੋ ਦੇਵੀ ਮੰਦਰ ਵੱਲ ਪੈਦਲ ਯਾਤਰਾ ਸ਼ੁਰੂ ਕਰਨੀ ਸੀ। ਪਰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੂੰ ਹਮਲੇ ਦੀ ਖ਼ਬਰ ਮਿਲ ਗਈ। ਅਜਿਹੇ 'ਚ ਅਦਾਕਾਰ ਆਪਣੇ ਹੋਟਲ ਪਰਤ ਗਏ। ਉਹ ਯਾਤਰਾ ਪੂਰੀ ਨਹੀਂ ਕਰ ਸਕੇ।

ਇਹ ਖ਼ਬਰ ਵੀ ਪੜ੍ਹੋ- ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ

ਪੰਕਿਤ ਠੱਕਰ ਨੇ ਕਿਹਾ, 'ਇਹ ਭਿਆਨਕ ਸੀ। ਉਸ ਤਜ਼ਰਬੇ ਤੋਂ ਬਾਹਰ ਆਉਣ ਅਤੇ ਇਸ ਬਾਰੇ ਗੱਲ ਕਰਨ 'ਚ ਮੈਨੂੰ ਕਈ ਦਿਨ ਲੱਗ ਗਏ। ਮੈਂ ਲੋਕਾਂ ਨੂੰ ਦਰਦ ਅਤੇ ਭੀੜ 'ਚ ਦੇਖਿਆ ਹੈ। ਇਹ ਡਰਾਉਣਾ ਸੀ। ਮੈਂ ਜੰਮੂ ਰਿਆਸੀ 'ਚ ਹੋਏ ਅੱਤਵਾਦੀ ਹਮਲੇ ਤੋਂ ਬਹੁਤ ਦੁਖੀ ਅਤੇ ਨਾਰਾਜ਼ ਹਾਂ। ਜੰਮੂ-ਕਸ਼ਮੀਰ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਹਿੰਸਾ ਬੇਹੱਦ ਸ਼ਰਮਨਾਕ ਹੈ। ਸੂਬੇ ਵਿੱਚ ਮਾਸੂਮ ਜਾਨਾਂ ਦਾ ਨੁਕਸਾਨ ਅਤੇ ਤਣਾਅ 'ਚ ਵਾਧਾ ਨਿਰਾਸ਼ਾਜਨਕ ਹੈ।


author

sunita

Content Editor

Related News