ਕਾਮੇਡੀਅਨ ਨੂੰ ਥੱਪੜ ਮਾਰ ਬੁਰੇ ਫਸੇ ਵਿਲ ਸਮਿਥ, 10 ਸਾਲ ਤੱਕ ਨਹੀਂ ਲੈ ਪਾਉਣਗੇ ਆਸਕਰ 'ਚ ਹਿੱਸਾ

Saturday, Apr 09, 2022 - 10:44 AM (IST)

ਕਾਮੇਡੀਅਨ ਨੂੰ ਥੱਪੜ ਮਾਰ ਬੁਰੇ ਫਸੇ ਵਿਲ ਸਮਿਥ, 10 ਸਾਲ ਤੱਕ ਨਹੀਂ ਲੈ ਪਾਉਣਗੇ ਆਸਕਰ 'ਚ ਹਿੱਸਾ

ਬਾਲੀਵੁੱਡ ਡੈਸਕ- ਆਸਕਰ 2022 ਦੇ ਸਮਾਰੋਹਾਂ 'ਚ ਕਾਮੇਡੀਅਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਲਈ ਵਿਲ ਸਮਿਥ ਨੂੰ ਭਾਰੀ ਕੀਮਤ ਚੁਕਾਉਣੀ ਪਈ। ਆਸਕਰ ਐਵਾਰਡ ਸਮਾਰੋਹ 'ਚ ਮੇਜ਼ਬਾਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਨੂੰ ਲੈ ਕੇ 'ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ' ਨੇ ਵਿਲ ਸਮਿਥ 'ਤੇ ਆਸਕਰ ਜਾਂ ਅਕੈਡਮੀ ਦੇ ਕਿਸੇ ਵੀ ਹੋਰ ਸਮਾਰੋਹ 'ਚ ਸ਼ਾਮਲ ਹੋਣ 'ਤੇ 10 ਸਾਲ ਦੀ ਪਾਬੰਦੀ ਲਗਾ ਦਿੱਤੀ। ਸਮਿਥ ਦੀ ਹਰਕਤ 'ਤੇ ਅਕੈਡਮੀ ਦੇ 'ਬੋਰਡ ਆਫ ਗਵਰਨਰਸ' ਦੀ ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਭਵਿੱਖ 'ਚ ਇਨ੍ਹਾਂ ਪੁਰਸਕਾਰਾਂ ਲਈ ਨਾਮਿਤ ਕੀਤਾ ਜਾਵੇਗਾ ਜਾਂ ਨਹੀਂ।
ਅਕੈਡਮੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ 94ਵੇਂ ਆਸਕਰ ਐਵਾਰਡ ਸਮਾਰੋਹ ਦਾ ਆਯੋਜਨ ਸਾਡੇ ਭਾਈਚਾਰੇ ਦੇ ਹੋਰ ਅਨੇਕਾਂ ਲੋਕਾਂ ਲਈ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੇ ਇਕ ਸਾਲ 'ਚ ਅਵਿਸ਼ਵਾਸਯੋਗ ਕੰਮ ਕੀਤਾ ਹੈ। ਹਾਲਾਂਕਿ ਸਮਿਥ ਦੇ ਅਸਵੀਕਾਰ ਅਤੇ ਗਲਤ ਵਿਵਹਾਰ ਨੇ ਉਨ੍ਹਾਂ ਪਲਾਂ ਨੂੰ ਖਰਾਬ ਕਰ ਦਿੱਤਾ। 
ਉਧਰ ਸਮਿਥ ਨੇ ਪਾਬੰਦੀ 'ਤੇ ਕਿਹਾ ਕਿ ਮੈਂ ਅਕੈਡਮੀ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ। ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਅਕੈਡਮੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਪਹਿਲੇ ਹੋਈ ਮੀਟਿੰਗ 'ਚ ਅਕੈਡਮੀ ਨੇ ਕਿਹਾ ਸੀ ਕਿ ਸਮਿਥ ਨੇ ਆਪਣੀ ਹਰਕਤ ਨਾਲ ਆਚਰਨ ਨਾਲ ਜੁੜੇ ਉਸ ਦੇ ਮਾਨਦੰਡਾਂ ਦਾ ਉਲੰਘਣ ਕੀਤਾ ਹੈ, ਜਿਸ ਦੇ ਤਹਿਤ ਅਨੁਚਿਤ ਰੂਪ ਨਾਲ ਸਰੀਰਕ ਸੰਪਰਕ ਕਰਨਾ, ਅਸ਼ਬਦ, ਕਹਿਣਾ ਜਾਂ ਧਮਕਾਉਣਾ ਅਕੈਡਮੀ ਦੀ ਇੱਜਤ ਦੇ ਖ਼ਿਲਾਫ਼ ਹੈ। ਅਕੈਡਮੀ ਨੇ ਕ੍ਰਿਸ ਰਾਕ ਤੋਂ ਮੁਆਫੀ ਵੀ ਮੰਗੀ ਸੀ। 
ਵਰਣਨਯੋਗ ਹੈ ਕਿ 27 ਮਾਰਚ ਨੂੰ ਆਯੋਜਿਤ ਆਸਕਰ ਐਵਾਰਡ ਸਮਾਰੋਹ ਦੇ ਸਰਵਉੱਚ ਫੀਚਰ ਡਾਕੂਮੈਂਟਰੀ ਸ਼੍ਰੇਣੀ ਦੇ ਲਈ ਆਸਕਰ ਪੁਰਸਕਾਰ ਦਿੰਦੇ ਹੋਏ ਰਾਕ ਨੇ ਸਮਿਥ ਦੀ ਪਤਨੀ ਅਤੇ ਅਦਾਕਾਰਾ ਜੇਡਾ ਪਿੰਕੇਟ ਸਮਿਥ ਦਾ ਮਜ਼ਾਕ ਉਡਾਇਆ ਸੀ। ਇਸ ਤੋਂ ਬਾਅਦ ਸਮਿਥ ਨੇ ਮੰਚ 'ਤੇ ਆ ਕੇ ਰਾਕ ਨੂੰ ਥੱਪੜ ਮਾਰ ਦਿੱਤਾ ਸੀ, ਜੋ ਆਸਕਰ ਦੇ ਇਤਿਹਾਸ 'ਚ ਸਭ ਤੋਂ ਹੈਰਾਨੀਜਨਕ ਘਟਨਾਵਾਂ 'ਚੋਂ ਇਕ ਹੈ। ਸਮਾਰੋਹ 'ਚ ਸਮਿਥ ਨੂੰ 'ਕਿੰਗ ਰਿਚਰਡ' 'ਚ ਉਨ੍ਹਾਂ ਦੇ ਦਮਦਾਰ ਅਭਿਨੈ ਲਈ ਸਰਵਉੱਚ ਅਦਾਕਾਰ ਦੇ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਪੁਰਸਕਾਰ ਲੈਂਦੇ ਸਮੇਂ ਉਨ੍ਹਾਂ ਨੇ ਅਕੈਡਮੀ ਅਤੇ ਨਾਮਿਤ ਕਲਾਕਾਰਾਂ ਤੋਂ ਮੁਆਫੀ ਮੰਗੀ ਸੀ ਪਰ ਰਾਕ ਦਾ ਨਾਂ ਨਹੀਂ ਲਿਆ ਸੀ।


author

Aarti dhillon

Content Editor

Related News