SMART JODI : ਪਤੀ ਵਿੱਕੀ ਜੈਨ ਦੀਆਂ ਬਾਹਾਂ ''ਚ ਅੰਕਿਤਾ ਨੇ ਦਿੱਤੇ ਰੋਮਾਂਟਿਕ ਪੋਜ਼, ਦੇਖੋ ਤਸਵੀਰਾਂ

Friday, Feb 25, 2022 - 11:10 AM (IST)

SMART JODI : ਪਤੀ ਵਿੱਕੀ ਜੈਨ ਦੀਆਂ ਬਾਹਾਂ ''ਚ ਅੰਕਿਤਾ ਨੇ ਦਿੱਤੇ ਰੋਮਾਂਟਿਕ ਪੋਜ਼, ਦੇਖੋ ਤਸਵੀਰਾਂ

ਮੁੰਬਈ- ਅਦਾਕਾਰਾ ਅੰਕਿਤਾ ਲੋਖੰਡੇ ਪਤੀ ਵਿੱਕੀ ਜੈਨ ਨਾਲ ਨਵੇਂ ਸ਼ੋਅ 'ਸਮਾਰਟ ਜੋੜੀ' ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਜੋੜੀ ਆਉਣ ਵਾਲੇ ਰਿਐਲਿਵੀ ਸ਼ੋਅ 'ਸਮਾਰਟ ਜੋੜੀ' 'ਚ ਹੋਰ ਸੈਲੇਬਸ ਜੋੜਿਆਂ ਦੇ ਵਿਚਾਲੇ ਮੁਕਾਬਲੇਬਾਜ਼ ਜੋੜੀਆਂ 'ਚੋਂ ਇਕ ਦੇ ਰੂਪ 'ਚ ਦੇਖੀ ਜਾਵੇਗੀ।

PunjabKesari
ਅੰਕਿਤਾ ਇਨ੍ਹਾਂ ਤਸਵੀਰਾਂ 'ਚ 'ਪਵਿੱਤਰ ਰਿਸ਼ਤਾ' ਅਦਾਕਾਰ ਵਿੱਕੀ ਜੈਨ ਨਾਲ ਨਜ਼ਰ ਆ ਰਹੀ ਹੈ। ਇਕੱਠੇ ਦੋਵੇਂ ਬਹੁਤ ਖੂਬਸੂਰਤ ਲੱਗ ਰਹੇ ਹਨ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਅੰਕਿਤਾ ਗ੍ਰੀਨ ਰੰਗ ਦੀ ਬਨਾਰਸੀ ਸਿਲਕ ਦੀ ਸਾੜੀ 'ਚ ਗਾਰਜ਼ੀਅਸ ਲੱਗ ਰਹੀ ਹੈ। ਉਨ੍ਹਾਂ ਨੇ ਆਪਣੇ ਲੁੱਕ ਨੂੰ ਕੁੰਦਨ-ਪਰਲ ਚੋਕਰ ਸੈੱਟ ਅਤੇ ਚੂੜੀਆਂ ਨਾਲ ਪੂਰਾ ਕੀਤਾ ਹੈ। 
ਉਧਰ ਵਿੱਕੀ ਜੈਨ ਇਸ ਦੌਰਾਨ ਬਲੈਕ ਪੈਂਟ ਕੋਟ 'ਚ ਪਰਫੈਕਟ ਦਿਖ ਰਹੇ ਹਨ।

PunjabKesari
ਇਕ-ਦੂਜੇ ਦੀਆਂ ਬਾਹਾਂ 'ਚ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਅਤੇ ਦੋਵੇਂ ਕੈਮਰੇ ਦੇ ਸਾਹਮਣੇ ਪਰਫੈਕਟ ਪੋਜ਼ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਅੰਕਿਤਾ ਨੇ ਲਿਖਿਆ-'ਲਵਰਸ'।

PunjabKesari
ਪ੍ਰਸ਼ੰਸਕ ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਇਸ ਸ਼ੋਅ ਲਈ ਬੈਸਟ ਵਿਸ਼ ਵੀ ਦੇ ਰਹੇ ਹਨ। 


ਅੰਕਿਤਾ ਲੋਖੰਡੇ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ-'ਕਦੇ ਨਹੀਂ ਜਾਣਦੀ ਸੀ ਕਿ ਤੁਸੀਂ ਐਕਟਿੰਗ ਵੀ ਕਰ ਸਕਦੇ ਹੋ। ਲਾਈਟ, ਕੈਮਰਾ ਅਤੇ ਐਕਸ਼ਨ ਦੀ ਦੁਨੀਆ 'ਚ ਤੁਹਾਡਾ ਸਵਾਗਤ ਹੈ ਬੇਬੀ #myhusbandsdebut ”।


author

Aarti dhillon

Content Editor

Related News