ਗਾਇਕਾ ਰੇਣੁਕਾ ਪੰਵਾਰ ਨੇ ਨਵਾਜ਼ੁਦੀਨ ਸਿੱਦੀਕੀ ਨੂੰ ਰੱਖੜੀ ਬੰਨ੍ਹਦੇ ਦਾ ਵੀਡੀਓ ਕੀਤਾ ਸਾਂਝਾ

Tuesday, Aug 20, 2024 - 02:44 PM (IST)

ਗਾਇਕਾ ਰੇਣੁਕਾ ਪੰਵਾਰ ਨੇ ਨਵਾਜ਼ੁਦੀਨ ਸਿੱਦੀਕੀ ਨੂੰ ਰੱਖੜੀ ਬੰਨ੍ਹਦੇ ਦਾ ਵੀਡੀਓ ਕੀਤਾ ਸਾਂਝਾ

ਜਲੰਧਰ- ਬਾਲੀਵੁੱਡ ਸਿਤਾਰਿਆਂ ਨੇ ਵੀ ਰੱਖੜੀ ਦਾ ਤਿਉਹਾਰ ਬੜੇ ਹੀ ਜੋਸ਼ ਖਰੋਸ਼ ਦੇ ਨਾਲ ਮਨਾਇਆ ।ਗਾਇਕਾ ਰੇਣੁਕਾ ਪੰਵਾਰ ਨੇ ਵੀ ਅਦਾਕਾਰ ਨਵਾਜ਼ੁਦੀਕ ਸਿੱਦੀਕੀ ਨੂੰ ਰੱਖੜੀ ਬੰਨੀ ਅਤੇ ਮੂੰਹ ਮਿੱਠਾ ਕਰਵਾਇਆ । ਰੇਣੁਕਾ ਪੰਵਾਰ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਜਿਸ 'ਚ ਅਦਾਕਾਰ ਆਪਣੇ ਗੁੱਟ 'ਤੇ ਰੱਖੜੀ ਬੰਨਵਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।ਇਸ ਵੀਡੀਓ 'ਤੇ ਗਾਇਕਾ ਅਤੇ ਅਦਾਕਾਰ ਦੇ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ 'ਤੇ ਖੂਬ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਕਈ ਸਿਤਾਰਿਆਂ ਨੇ ਵੀ ਰੱਖੜੀ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ।ਨਵਾਜ਼ੁਦੀਨ ਦੇ ਨਾਲ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੇਣੂਕਾ ਨੇ ਲਿਖਿਆ 'ਭਾਈ ਨਵਾਜ਼ੂਦੀਨ ਸਿੱਦੀਕੀ ਹੈਪੀ ਰਕਸ਼ਾ ਬੰਧਨ।'

 

 
 
 
 
 
 
 
 
 
 
 
 
 
 
 
 

A post shared by Renuka Panwar (@renukapanwar)

ਰੇਣੂਕਾ ਪੰਵਾਰ ਹਰਿਆਣਾ ਦੀ ਪ੍ਰਸਿੱਧ ਗਾਇਕਾ ਹੈ, ਉਸ ਨੇ ਕਈ ਹਿੱਟ ਗੀਤ ਗਾਏ ਹਨ।ਨਵਾਜ਼ੁਦੀਨ ਸਿੱਦੀਕੀ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ 'ਚ 'ਮਾਂਝੀ ਦੀ ਮਾਊਂਟੈਨ ਮੈਨ', 'ਰਾਤ ਅਕੇਲੀ ਹੈ', 'ਤੀਨ', 'ਬਦਲਾਪੁਰ' ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ 'ਚ ਸ਼ਾਮਿਲ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News