ਗਾਇਕ ਮਨਪ੍ਰੀਤ ਮੰਨਾ ਨੇ Prem Dhillon ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

Monday, Sep 02, 2024 - 11:25 AM (IST)

ਗਾਇਕ ਮਨਪ੍ਰੀਤ ਮੰਨਾ ਨੇ Prem Dhillon ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦੱਸ ਦੇਈਏ ਕਿ ਇਸ ਵੀਡੀਓ 'ਚ ਗਾਇਕ ਪ੍ਰੇਮ ਢਿੱਲੋਂ ਸਣੇ ਹੋਰ ਬੰਦਿਆਂ ਦਾ ਨਾਂਅ ਲੈਂਦੇ ਹੋਏ ਗਾਲ੍ਹਾਂ ਕੱਢਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਭੱਜ ਜਾਣ ਜਿੱਥੇ ਭੱਜਦੇ ਨਹੀਂ ਤਾਂ ਮਾਰ ਦੇਣਗੇ। ਦਰਅਸਲ, ਇਸ ਵੀਡੀਓ 'ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਪਹਿਲਾਂ ਤੈਨੂੰ ਕੁੱਟਣਾ ਫਿਰ ਤੇਰਾ ਸਾਰਾ ਗਰੁੱਪ ਕੁੱਟਣਾ। ਮੇਰੇ ਕੋਲੇ ਭੈਣ ਆਈ ਹੋਈ ਸੀ, ਉਨ੍ਹਾਂ ਗਾਲ੍ਹ ਕੱਢਦੇ ਹੋਏ ਕਿਹਾ ਕਿ ਤੂੰ ਅੰਮ੍ਰਿਤਸਰ ਜਾ ਕੇ ਉਸ ਦੇ ਹੱਥ ਦੀ ਚਾਹ ਪੀਂਦਾ ਰਿਹਾ ਅਤੇ ਘਰੇ ਜਾਂਦਾ ਰਿਹਾ ਚਿੰਗੌੜ ਤੈਨੂੰ ਨੈਕਸਟ ਲੈਵਲ ਕੁੱਟਣਾ ਆ ਤੁਸੀ ਕੁੜੀ ਦੀ ਜ਼ਿੰਦਗੀ ਰੌਲ ਗਏ।

 

 
 
 
 
 
 
 
 
 
 
 
 
 
 
 
 

A post shared by Bollywood Tadka Punjabi (@bollywood_tadka_punjabi)

ਉਨ੍ਹਾਂ ਕਿਹਾ ਕਿ ਕੁੜੀ ਮੇਰੇ ਕੋਲ ਬੈਠੀ ਰੋਈ ਜਾਵੇ, ਤੁਹਾਨੂੰ ਇਹ ਨਹੀਂ ਪਤਾ ਕਿ ਜੇਕਰ ਕੋਈ ਰੋਟੀ ਪਾਣੀ ਖਵਾਉਂਦਾ ਉਸ ਦੀ ਇੱਜ਼ਤ ਕਿਵੇਂ ਕਰਨੀ, ਤੈਨੂੰ ਵੱਢਣਾ ਸੀ, ਤੈਨੂੰ ਹੁਣ ਰੱਜ਼ ਕੇ ਕੁੱਟਣਾ, ਉਨ੍ਹਾਂ ਕਿਹਾ ਕਿ ਤੇਰੇ ਮਿਊਜ਼ਿਕ ਬਣਾਉਣ ਵਾਲੇ ਨੂੰ ਕੁੱਟਣਾ, ਗਿਆਨੀ ਨੂੰ ਕੁੱਟਣਾ, ਜੋ ਕੁੜੀ ਤੋਂ 95 ਲੱਖ ਰੁਪਏ ਖਾ ਗਏ।

ਇਹ ਖ਼ਬਰ ਵੀ ਪੜ੍ਹੋ -ਦੀਪਿਕਾ ਪਾਦੂਕੋਣ ਦੀ ਡਿਲਵਰੀ ਡੇਟ ਆਈ ਸਾਹਮਣੇ, ਇਸ ਦਿਨ ਮਾਂ ਬਣੇਗੀ ਅਦਾਕਾਰਾ

ਮਨਪ੍ਰੀਤ ਮੰਨਾ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਆਏ ਦਿਨ ਉਹ ਆਪਣੀਆਂ ਦਿਲਚਸਪ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹਾਲਾਂਕਿ ਇਸ ਵਿਵਾਦਿਤ ਵੀਡੀਓ ਨੇ ਸਾਹਮਣੇ ਆਉਂਦੇ ਹੀ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Priyanka

Content Editor

Related News