ਗਾਇਕ ਕਰਨ ਔਜਲਾ ਦੇ ਨਾਂ ਹੋਇਆ ਇੱਕ ਹੋਰ ਖਿਤਾਬ, ਹਰ ਪਾਸੇ ਹੋ ਗਈ ਬੱਲੇ-ਬੱਲੇ

Thursday, Mar 07, 2024 - 10:26 AM (IST)

ਗਾਇਕ ਕਰਨ ਔਜਲਾ ਦੇ ਨਾਂ ਹੋਇਆ ਇੱਕ ਹੋਰ ਖਿਤਾਬ, ਹਰ ਪਾਸੇ ਹੋ ਗਈ ਬੱਲੇ-ਬੱਲੇ

ਜਲੰਧਰ (ਬਿਊਰੋ) : ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ। ਕਰਨ ਔਜਲਾ ਅੱਜ ਜਿਸ ਮੁਕਾਮ 'ਤੇ ਹਨ, ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ। ਇਸੇ ਵਿਚਾਲੇ ਕਰਨ ਔਜਲਾ ਦੇ ਨਾਂ ਇੱਕ ਹੋਰ ਖਿਤਾਬ ਜੁੜ ਗਿਆ ਹੈ। ਜੀ ਹਾਂ, ਹਾਲ ਹੀ 'ਚ ਕਰਨ ਔਜਲਾ ਦੀ ਈਪੀ 'For You' ਨੇ ਨਵਾਂ ਰਿਕਾਰਡ ਆਪਣੇ ਨਾਂ ਕੀਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਇਸੇ ਕਾਰਨ ਕਰਨ ਔਜਲਾ ਇੱਕ ਵਾਰ ਫਿਰ ਤੋਂ 'ਚ ਵਾਹੋ ਵਾਹੀ ਖੱਟ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਦੇ ਫੰਕਸ਼ਨ ਮਗਰੋਂ ਦਿਲਜੀਤ ਦੋਸਾਂਝ ਨੂੰ Netflix ਵਲੋਂ ਖ਼ਾਸ ਤੋਹਫ਼ਾ, ਹਰ ਪਾਸੇ ਛਿੜੀ ਚਰਚਾ

ਦੱਸ ਦਈਏ ਕਿ ਕਰਨ ਔਜਲਾ ਦੀ ਈਪੀ 'For You' ਨੇ ਸਪੌਟੀਫਾਈ (Spotify) 200 ਮਿਲਿਅਨ ਵਿਊਅਜ਼ ਪਾਰ ਕਰ ਲਏ ਹਨ। ਖ਼ਬਰਾਂ ਮੁਤਾਬਕ , 'ਕਰਨ ਔਜਲਾ ਦੀ ਈ.ਪੀ "ਫੋਰ ਯੂ" ਨੇ ਸੂਪੋਟੀਫਾਈ 'ਤੇ 200 ਮਿਲੀਅਨ ਸਟ੍ਰੀਮ ਨੂੰ ਪਾਰ ਕੀਤਾ, ਜਿਸ 'ਚ ਕਰੀਬ 4 ਗੀਤ ਹਨ। ਗਾਇਕ ਦੀ ਈਪੀ ਦੇ ਗੀਤਾਂ ਨੂੰ ਫੈਨਜ਼ ਵਲੋਂ ਭਰਵਾਂ ਪਿਆਰ ਮਿਲ ਰਿਹਾ ਹੈ। ਕਰਨ ਔਜਲਾ ਆਪਣੀ ਅਗਲੀ ਈ.ਪੀ ਵੀ ਜਲਦ ਹੀ ਰਿਲੀਜ਼ ਕਰਨਗੇ। ਫਿਲਹਾਲ ਕਰਨ ਔਜਲਾ ਨੇ ਇੱਕ ਵਾਰ ਫਿਰ ਤੋ ਆਪਣੇ ਨਾਲ-ਨਾਲ ਫੈਨਜ਼ ਦਾ ਮਾਣ ਵਧਾਈਆ ਹੈ।

ਹਾਲ ਹੀ 'ਚ ਕਰਨ ਔਜਲਾ ਦੀ ਐਲਬਮ 'ਸਟ੍ਰੀਟ ਡਰੀਮਜ਼' ਦੇ ਗੀਤ 'Nothing Lasts' ਦੀ ਵੀਡੀਓ ਰਿਲੀਜ਼ ਹੋਈ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਵੀਡੀਓ ਹਰੇਕ ਦਾ ਦਿਲ ਜਿੱਤ ਰਹੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਕਰਨ ਔਜਲਾ ਨੂੰ ਕੁਝ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਮੁੰਬਈ ਜਾਣ ਦੀ ਵਜ੍ਹਾ ਉਨ੍ਹਾਂ ਦੀ ਨਵੀਂ ਐਲਬਮ ਦੀ ਰਿਲੀਜ਼ਿੰਗ ਸੀ। ਇਸ ਤੋਂ ਇਲਾਵਾ ਕਰਨ ਔਜਲਾ ਨੇ ਮਸ਼ਹੂਰ ਰੈਪਰ ਡਿਵਾਈਨ (Rapper Divine) ਨਾਲ ਕੋਲੈਬ ਕਰਕੇ ਕੀਤਾ ਹੈ। ਇਸ ਐਲਬਮ ਦਾ ਨਾਂਅ 'ਸਟ੍ਰੀਟ ਡਰੀਮਜ਼' ਹੈ।  ਇਸ ਤੋਂ ਪਹਿਲਾਂ ਗਾਇਕ ਆਪਣੀ ਇਸ ਐਲਬਮ ਦਾ ਗੀਤ '100 Millions' ਵੀ ਰਿਲੀਜ਼ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - Swatantrya Veer Savarkar: ਰਣਦੀਪ ਹੁੱਡਾ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼, ਲੂੰ-ਕੰਡੇ ਖੜ੍ਹੇ ਕਰਨਗੇ ਸੀਨ

ਦੱਸਣਯੋਗ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਪਿਛਲੇ ਸਾਲ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ ਸੀ, ਜਿਸ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਿਲਆ ਸੀ। ਇਸ ਤੋਂ ਇਲਾਵਾ ਗਾਇਕ ਦੀ ਐਲਬਮ 'ਸਟ੍ਰੀਟ ਡਰੀਮਜ਼' ਵੀ ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਲਈ ਉਨ੍ਹਾਂ ਨੇ ਰੈਪਰ ਡਿਵਾਈਨ ਨਾਲ ਕੋਲੈਬ ਕੀਤਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਔਜਲਾ ਨੇ ਬੀਤੇ ਦਿਨ ਯਾਨੀਕਿ 3 ਮਾਰਚ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਉਨ੍ਹਾਂ ਨੇ ਪਲਕ ਔਜਲਾ ਨਾਲ ਪਿਛਲੇ ਸਾਲ ਵਿਆਹ ਕਰਵਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News