ਮੈਂ ਮਰਜ਼ੀ ਨਾਲ ਗਾਊਂਦਾ, ਸੁਣਨ ਵਾਲੇ ਦਾ ਆਪਣਾ ਨਜ਼ਰੀਆ, ਜਾਣੋ ਬੱਬੂ ਮਾਨ ਨੇ ਕਿਉਂ ਕਹੀ ਅਜਿਹੀ ਗੱਲ (ਵੀਡੀਓ)
Wednesday, Apr 02, 2025 - 06:58 PM (IST)

ਐਂਟਰਟੇਨਮੈਂਟ ਡੈਸਕ- ਗਾਇਕ ਅਤੇ ਅਦਾਕਾਰ ਬੱਬੂ ਮਾਨ ਪਾਲੀਵੁੱਡ ਇੰਡਸਟਰੀ ਦਾ ਉਹ ਮਸ਼ਹੂਰ ਚਿਹਰਾ ਹੈ ਜਿਸ ਨੂੰ ਹਰ ਕੋਈ ਜਾਣਦਾ ਹੈ। ਮਾਨ ਨੇ ਸਰੋਤਿਆਂ ਨੂੰ ਆਪਣੇ ਗੀਤਾਂ ਅਤੇ ਪੰਜਾਬੀ ਫਿਲਮਾਂ ਦੇ ਤੋਹਫੇ ਦਿੱਤੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਵੀ ਭਰਵਾ ਹੁੰਗਾਰਾ ਮਿਲਦਾ ਹੈ। ਇਸ ਦੌਰਾਨ ਗਾਇਕ ਬੱਬੂ ਮਾਨ ਨੇ 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇੰਟਰਵਿਊ ਦੌਰਾਨ ਆਪਣੇ ਗਾਉਣ ਦੇ ਅੰਦਾਜ਼ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਗਾਇਕ ਬੱਬੂ ਮਾਨ ਨੂੰ ਉਨ੍ਹਾਂ ਦੀ ਲਿਖਤ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਂ ਮਰਜ਼ੀ ਨਾਲ ਗਾਉਂਦਾ ਹਾਂ। ਗੱਲਬਾਤ ਦੌਰਾਨ ਪੁੱਛਿਆ ਗਿਆ ਕਿ ਤੁਸੀਂ ਆਪਣੇ ਗੀਤਾਂ 'ਚ 'ਜੱਟ ਦੀ ਜੂਨ ਬੁਰੀ' ਅਤੇ ਪੰਜਾਬ ਦੀ ਗੁਰਬਤ 'ਤੇ ਵੀ ਗੱਲ ਕੀਤੀ ਹੈ ਬਹੁਤ ਸਾਰੇ ਗੀਤ ਜੋ ਸਿਸਟਮ 'ਤੇ ਹਨ, ਉਹ ਵੀ ਗਾਏ ਹਨ ਪਰ ਇਕ ਦੌਰ ਅਜਿਹਾ ਵੀ ਸੀ ਜਦੋਂ ਬੱਬੂ ਮਾਨ ਰੋਮਾਂਟਿਕ ਨਜ਼ਰ ਆਏ। 'ਪਿੰਡ ਪਹਿਰਾ ਲੱਗਦੈ', 'ਸੇਫ ਜਗ੍ਹਾ ਨਹੀਂ ਕੋਈ ਕਮਾਦ ਵਰਗੀ' ਜਿਹੇ ਗੀਤ ਵੀ ਤੁਹਾਡੇ ਵਲੋਂ ਗਾਏ ਗਏ। ਇਸ ਉੱਤੇ ਬੱਬੂ ਮਾਨ ਨੇ ਕਿਹਾ ਕਿ ਉਹ ਮੇਰੀ ਫਿਲਮ ਨਹੀਂ ਸੀ। ਇਸ ਵਿਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਇਸ ਵਿਚ ਪ੍ਰਡਿਊਸਰ, ਡਾਇਰੈਕਟਰ ਵੀ ਇਨਵਾਲਵ ਹੁੰਦੇ ਨੇ....। ਗਾਇਕ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਮੈਂ 'ਵਨ ਨਾਈਟ ਸਟੈਂਡ' ਵੀ ਗੀਤ ਗਾਇਆ ਹੈ, ਇਹ ਤਾਂ ਦੇਖਣ ਤੇ ਸੁਣਨ ਵਾਲੇ ਦਾ ਨਜ਼ਰੀਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8