ਗਾਇਕ AR ਰਹਿਮਾਨ ਦੀਆਂ ਵਧੀਆਂ ਮੁਸ਼ਕਲਾਂ, ਹਾਈ ਕੋਰਟ ਨੇ ਦਿੱਤਾ 2 ਕਰੋੜ ਦਾ ਝਟਕਾ
Saturday, Apr 26, 2025 - 11:10 AM (IST)

ਨਵੀਂ ਦਿੱਲੀ: ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਉਨ੍ਹਾਂ 'ਤੇ ਅਤੇ ਇਕ ਪ੍ਰੋਡਕਸ਼ਨ ਹਾਊਸ 'ਤੇ ਗਾਣਾ ਕਾਪੀ ਕਰਨ ਦਾ ਦੋਸ਼ ਲੱਗਾ ਹੈ। ਦਿੱਲੀ ਹਾਈ ਕੋਰਟ ਨੇ ਇੱਕ ਅੰਤਰਿਮ ਆਦੇਸ਼ ਜਾਰੀ ਕਰਕੇ ਸ਼ੁੱਕਰਵਾਰ ਨੂੰ ਗਾਇਕ ਏ.ਆਰ. ਰਹਿਮਾਨ ਅਤੇ ਫਿਲਮ ਨਿਰਮਾਣ ਕੰਪਨੀ ਮਦਰਾਸ ਟਾਕੀਜ਼ ਨੂੰ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਪਾਇਆ ਹੈ ਕਿ ਤਾਮਿਲ ਫਿਲਮ ਦਾ ਇੱਕ ਗੀਤ "ਸਿਰਫ ਪ੍ਰੇਰਿਤ ਨਹੀਂ ਸਗੋਂ, ਸ਼ਿਵ ਸਤੂਤੀ ਨਾਲ ਮਿਲਦਾ-ਜੁਲਦਾ" ਹੈ - ਜੋ ਕਿ ਪ੍ਰਸਿੱਧ ਸ਼ਾਸਤਰੀ ਗਾਇਕਾਂ, ਜੂਨੀਅਰ ਡਾਗਰ ਭਰਾਵਾਂ ਦੁਆਰਾ ਰਚਿਤ ਇੱਕ ਇਤਿਹਾਸਕ ਪੇਸ਼ਕਾਰੀ ਹੈ।
ਇਹ ਵੀ ਪੜ੍ਹੋ: ਐਡਮਿੰਟਨ controversy ਮਗਰੋਂ ਫੇਸਬੁੱਕ ਲਾਈਵ ਆਈ ਰੁਪਿੰਦਰ ਹਾਂਡਾ, ਰੋਂਦੇ ਹੋਏ ਦੱਸੀ ਇਕ-ਇਕ ਗੱਲ
ਜਸਟਿਸ ਪ੍ਰਤਿਭਾ ਐਮ ਸਿੰਘ ਨੇ ਰਹਿਮਾਨ ਅਤੇ ਮਦਰਾਸ ਟਾਕੀਜ਼ ਨੂੰ ਨਿਰਦੇਸ਼ ਦਿੱਤਾ ਕਿ ਉਹ ਫਿਲਮ Ponniyin Selvan 2 ਦੇ ਗੀਤ ਵੀਰਾ ਰਾਜਾ ਵੀਰਾ ਵਿੱਚ ਮਰਹੂਮ ਡਾਗਰ ਭਰਾਵਾਂ ਲਈ ਕ੍ਰੈਡਿਟ ਔਨਲਾਈਨ ਪਲੇਟਫਾਰਮਾਂ 'ਤੇ ਜੋੜਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ 2 ਲੱਖ ਰੁਪਏ ਦਾ ਭੁਗਤਾਨ ਕਰਨ। ਇਸ ਤੋਂ ਇਲਾਵਾ ਫਿਲਮ ਨਿਰਮਾਣ ਕੰਪਨੀ ਮਦਰਾਸ ਟਾਕੀਜ਼ ਅਤੇ ਗਾਇਕ ਏ.ਆਰ. ਰਹਿਮਾਨ ਨੂੰ ਅਦਾਲਤ ਦੀ ਰਜਿਸਟਰੀ ਵਿੱਚ 2 ਕਰੋੜ ਰੁਪਏ ਜਮ੍ਹਾ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ।
ਇਹ ਹੁਕਮ ਉਸਤਾਦ ਫੈਯਾਜ਼ ਵਸੀਫੁਦੀਨ ਡਾਗਰ ਦੇ ਮੁਕੱਦਮੇ 'ਤੇ ਆਇਆ, ਜਿਨ੍ਹਾਂ ਦੇ ਪਿਤਾ ਨਾਸਿਰ ਫੈਯਾਜ਼ੁਦੀਨ ਡਾਗਰ ਅਤੇ ਚਾਚਾ ਐਨ ਜ਼ਹੀਰੂਦੀਨ ਡਾਗਰ ਇਸ ਗਾਣੇ ਦੇ ਮੂਲ ਸੰਗੀਤਕਾਰ ਸਨ। ਫੈਯਾਜ਼ ਨੇ ਰਹਿਮਾਨ ਅਤੇ ਪ੍ਰੋਡਕਸ਼ਨ ਹਾਊਸ 'ਤੇ ਕਾਪੀਰਾਈਟ ਉਲੰਘਣਾ ਦਾ ਦੋਸ਼ ਲਗਾਇਆ ਸੀ। ਦੂਜੇ ਪਾਸੇ, ਇਸ ਪੂਰੇ ਮਾਮਲੇ ਵਿੱਚ ਗਾਇਕ ਏ.ਆਰ. ਰਹਿਮਾਨ ਅਤੇ ਮਦਰਾਸ ਟਾਕੀਜ਼ ਦੀ ਟੀਮ ਨੇ ਆਪਣੇ ਖਿਲਾਫ ਲੱਗੇ ਕਾਪੀਰਾਈਟ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਦਾ ਦੋਸ਼ਾਂ 'ਤੇ ਤਰਕ ਹੈ ਕਿ 'ਪੋਨੀਯਿਨ ਸੇਲਵਨ 2' ਦਾ ਗਾਣਾ 'ਵੀਰਾ ਰਾਜਾ ਵੀਰਾ' ਨਾਰਾਇਣ ਪੰਡਿਤਚਾਰੀਆ ਦੁਆਰਾ 13ਵੀਂ ਸਦੀ ਦੀ ਰਚਨਾ ਤੋਂ ਪ੍ਰੇਰਿਤ ਹੈ। ਏ.ਆਰ. ਰਹਿਮਾਨ ਦੇ ਵਕੀਲ ਨੇ ਸੁਝਾਅ ਦਿੱਤਾ ਕਿ ਡਾਗਰ ਪਰਿਵਾਰ ਦੁਆਰਾ ਦਾਇਰ ਕੀਤਾ ਗਿਆ ਮੁਕੱਦਮਾ ਵਿੱਤੀ ਮੁਆਵਜ਼ੇ ਦੀ ਇੱਛਾ ਤੋਂ ਪ੍ਰੇਰਿਤ ਸੀ।
ਇਹ ਵੀ ਪੜ੍ਹੋ: ਮੈਂ ਤਾਂ ਗਾਉਣਾ ਹੀ ਛੱਡ 'ਤਾ ਸੀ, ਜਾਣੋ ਕਿਉਂ ਰੌਂਦੀ ਹੋਈ ਰੁਪਿੰਦਰ ਹਾਂਡਾ ਨੇ ਆਖੀ ਇਹ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8