ਗਾਇਕ ਬੱਬੂ ਮਾਨ ਨੇ ਜਤਾਇਆ ਮੁਕੁਲ ਦੇ ਦੇਹਾਂਤ 'ਤੇ ਅਫਸੋਸ
Saturday, May 24, 2025 - 03:17 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਮੁਕੁਲ ਦੇਵ ਦੀ ਮੌਤ ਦੀ ਖਬਰ ਨੇ ਹਰ ਕਿਸੇ ਨੇ ਹੈਰਾਨ ਕਰ ਦਿੱਤਾ ਹੈ। ਅਦਾਕਾਰ ਨੇ ਸਿਰਫ਼ 54 ਸਾਲ ਦੀ ਉਮਰ 'ਚ ਆਖਰੀ ਸਾਹ ਲਏ। ਮੁਕੁਲ ਦੇ ਦੇਹਾਂਤ ਦੀ ਖਬਰ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਦੇ ਸਿਤਾਰੇ ਹਰ ਕੋਈ ਉਨ੍ਹਾਂ ਦੇ ਦੇਹਾਂਤ 'ਤੇ ਅਫਸੋਸ ਪ੍ਰਗਟਾ ਰਿਹਾ ਹੈ ਅਤੇ ਪੋਸਟ ਕਰਕੇ ਆਪਣੀਆਂ-ਆਪਣੀਆਂ ਪ੍ਰਤੀਕਿਰਿਆ ਦੇ ਰਿਹਾ ਹੈ। ਹੁਣ ਹਾਲ ਹੀ 'ਚ ਮਸ਼ਹੂਰ ਗਾਇਕ ਬੱਬੂ ਮਾਨ ਨੇ ਉਨ੍ਹਾਂ ਦੀ ਮੌਤ ਦਾ ਦੁਖ ਪ੍ਰਗਟ ਕੀਤਾ ਹੈ।
ਗਾਇਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕਿਹਾ- ਅਲਵਿਦਾ ਮੁਕੁਲ ਦੇਵ। ਇਸ ਤੋਂ ਪਹਿਲਾਂ ਬਿੰਦੂ ਦਾਰਾ ਸਿੰਘ ਅਤੇ ਦੀਪਸ਼ਿਖਾ ਵੀ ਅਦਾਕਾਰ ਦੀ ਮੌਤ 'ਤੇ ਅਫਸੋਸ ਜਤਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਅਦਾਕਾਰ ਨੇ ਬੱਬੂ ਮਾਨ ਨਾਲ 'ਬਾਜ' ਫਿਲਮ ਵਿੱਚ ਆਪਣੀ ਅਦਾਕਾਰੀ ਦਾ ਦਮ ਦਿਖਾਇਆ ਹੈ।