ਅਕਸ਼ੈ ਕੁਮਾਰ ਨੇ ਫਿਲਮ ''ਕੇਸਰੀ ਚੈਪਟਰ 2'' ਦਾ ਟ੍ਰੇਲਰ ਤੇਲਗੂ ਭਾਸ਼ਾ ''ਚ ਕੀਤਾ ਰਿਲੀਜ਼

Saturday, May 17, 2025 - 04:38 PM (IST)

ਅਕਸ਼ੈ ਕੁਮਾਰ ਨੇ ਫਿਲਮ ''ਕੇਸਰੀ ਚੈਪਟਰ 2'' ਦਾ ਟ੍ਰੇਲਰ ਤੇਲਗੂ ਭਾਸ਼ਾ ''ਚ ਕੀਤਾ ਰਿਲੀਜ਼

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਤੇਲਗੂ ਭਾਸ਼ਾ ਵਿੱਚ ਆਪਣੀ ਫਿਲਮ 'ਕੇਸਰੀ ਚੈਪਟਰ 2' ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ ਚੈਪਟਰ 2' ਵਕੀਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ. ਸ਼ੰਕਰਨ ਨਾਇਰ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਪਿੱਛੇ ਦੀ ਸੱਚਾਈ ਲਈ ਲੜਾਈ ਲੜੀ ਸੀ। ਇਸ ਫਿਲਮ ਵਿੱਚ, ਅਕਸ਼ੈ ਕੁਮਾਰ ਨੇ ਸੀ. ਸ਼ੰਕਰਨ ਦੀ ਭੂਮਿਕਾ ਨਿਭਾਈ ਹੈ, ਜੋ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਸੱਚਾਈ ਨੂੰ ਬੇਨਕਾਬ ਕਰਨ ਲਈ ਬ੍ਰਿਟਿਸ਼ ਰਾਜ ਵਿਰੁੱਧ ਲੜਦਾ ਹੈ।

ਜਦੋਂ ਕਿ, ਆਰ ਮਾਧਵਨ ਵਕੀਲ ਨੇਵਿਲ ਮੈਕਕਿਨਲੇ ਦੀ ਭੂਮਿਕਾ ਵਿਚ ਹਨ ਅਤੇ ਅਨੰਨਿਆ ਪਾਂਡੇ ਨੇ ਵਕੀਲ ਦਿਲਰੀਤ ਗਿੱਲ ਦੀ ਭੂਮਿਕਾ ਨਿਭਾਈ ਹੈ। ਕੇਸਰੀ ਚੈਪਟਰ 2,  18 ਅਪ੍ਰੈਲ ਨੂੰ ਹਿੰਦੀ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਇਆ ਹੈ। ਹੁਣ ਇਹ ਫਿਲਮ ਤੇਲਗੂ ਭਾਸ਼ਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਟ੍ਰੇਲਰ ਨੂੰ ਰਿਲੀਜ਼ ਕਰਦੇ ਸਮੇਂ, ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ- "ਲੋਕਾਂ ਨੇ ਉੁਨ੍ਹਾਂ 'ਤੇ ਗੋਲੀਆਂ ਚਲਾਈਆਂ, ਪਰ ਡਰਨ ਦੀ ਬਜਾਏ, ਉਨ੍ਹਾਂ ਨੇ ਸੱਚਾਈ ਨਾਲ ਜਵਾਬ ਦਿੱਤਾ।"


author

cherry

Content Editor

Related News