ਗੀਤਕਾਰ ਤੋਂ ਗਾਇਕ ਬਣਿਆ ਸਨੀ ਖੇਪੜ ''ਦਿਲਵਾਲਾ'', ਸੰਗੀਤ ਦੀ ਦੁਨੀਆਂ ''ਚ ਹਾਸਲ ਕੀਤਾ ਵੱਖਰਾ ਮੁਕਾਮ

Saturday, May 17, 2025 - 05:40 PM (IST)

ਗੀਤਕਾਰ ਤੋਂ ਗਾਇਕ ਬਣਿਆ ਸਨੀ ਖੇਪੜ ''ਦਿਲਵਾਲਾ'', ਸੰਗੀਤ ਦੀ ਦੁਨੀਆਂ ''ਚ ਹਾਸਲ ਕੀਤਾ ਵੱਖਰਾ ਮੁਕਾਮ

ਜਲੰਧਰ : ਪਿੰਡ ਚੰਦਿਆਣੀ ਖੁਰਦ ਤਹਿਸੀਲ ਬਲਾਚੌਰ ਦੇ ਜੰਮਪਾਲ ਸਨੀ ਖੇਪੜ ਨੇ ਤਕਰੀਬਨ ਨੌ ਸਾਲ ਪਹਿਲਾਂ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਬਤੌਰ ਗੀਤਕਾਰ ਵਜੋਂ ਕੀਤੀ ਅਤੇ ਸਕੂਲ ਦੀਆਂ ਕਾਪੀਆਂ ਤੋਂ ਲਿਖਦੇ ਲਿਖਦੇ ਇਹ ਗਾਣੇ ਸੰਗੀਤ ਦੀਆਂ ਧੁਨਾਂ ਨਾਲ ਆਮ ਲੋਕਾਂ ਤੱਕ ਪਹੁੰਚਣੇ ਸ਼ੁਰੂ ਹੋ ਗਏ। ਸਨੀ ਖੇਪੜ ਦਾ ਪਹਿਲਾ ਗਾਣਾ ਅੱਜ ਤੋਂ ਨੌ ਸਾਲ ਪਹਿਲਾਂ ਗਾਇਕ ਮਾਈਲ ਦੀ ਆਵਾਜ਼ ਵਿੱਚ 'ਪਾਸਟ ਫਿਊਚਰ' ਰਿਕਾਰਡ ਹੋਇਆ ਜਿਸ ਨੇ ਉਸ ਦੀ ਪਛਾਣ ਪੰਜਾਬ ਦੀ ਸੰਗੀਤ ਇੰਡਸਟਰੀ ਵਿੱਚ ਬਤੌਰ ਗੀਤਕਾਰ ਬਣਾ ਦਿੱਤੀ। ਉਸ ਤੋਂ ਬਾਅਦ ਮਾਈਲ ਦੁਆਰਾ ਉਸ ਦੇ ਗਾਣੇ 'ਵੈਲਨਟਾਈਨ ਆਫ ਵੈਲੀ' ਅਤੇ 31 ਮਾਰਚ ਵੀ ਲੋਕਾਂ ਨੇ ਪਸੰਦ ਕੀਤੇ।

ਸ਼ੈਰੀ ਮਾਨ ਦੀ ਆਵਾਜ਼ ਵਿੱਚ ਰਿਕਾਰਡ ਹੋਏਗੀ ਗੀਤ 'ਦਿਲ ਵਾਲੇ' ਨੇ ਉਸ ਨੂੰ ਦਿਲਵਾਲਾ ਦਾ ਨਾਮ ਦਿੱਤਾ ਅਤੇ ਪੂਰੀ ਦੁਨੀਆ ਵਿੱਚ ਸਨੀ ਖੇਪੜ ਦੀ ਪਹਿਚਾਣ ਚਮਕਾ ਦਿੱਤੀ। ਉਸ ਤੋਂ ਬਾਅਦ ਉਹਨਾਂ ਦੇ ਗੀਤ ਪੰਜਾਬੀ ਸੰਗੀਤ ਦੀ ਦੁਨੀਆ ਦੇ ਵੱਡੇ ਸਿਤਾਰੇ ਸ਼ੈਰੀਮਾਨ, ਅਰਮਾਨ ਬੇਦਿਲ, ਮੰਨਤ ਨੂਰ, ਅਫਸਾਨਾ ਖਾਨ, ਰਾਹਤ ਫਤਿਹ ਅਲੀ ਖਾਨ, ਗੁਰਜੈਜ ਅਤੇ ਪ੍ਰਿੰਸ ਨਰੂਲਾ ਵਰਗੇ ਗਾਇਕਾਂ ਨੇ ਗਾਏ। ਉਨ੍ਹਾਂ ਦੇ ਲਿਖੇ ਹੋਏ ਗਾਣੇ ਯੂ-ਟਿਊਬ, ਸਪਾਟੀਫਾਈ, ਐਪਲ ਮਿਊਜਿਕ ਤੇ ਮਿਲੀਅਨ ਦੀ ਗਿਣਤੀ ਵਿੱਚ ਸੁਣੇ ਗਏ।
 
ਲਿਖਾਰੀ ਤੋਂ ਗਾਇਕ ਬਣੇ ਦਿਲਵਾਲਾ ਨੇ ਜਿੱਤੇ ਲੋਕਾਂ ਦੇ ਦਿਲ 
ਰੋਇਲ ਗੁੱਜਰ, ਲਵ ਡਰੱਗ, ਆਨਸਰਜ਼, ਰਾਈਜ ਐਂਡ ਗਰਾਇੰਡ ਅਤੇ ਪਿੰਡਾਂ ਦੇ ਮੁੰਡੇ ਵਰਗੇ ਗੀਤਾਂ ਨੇ ਉਨ੍ਹਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ। 'ਪਿੰਡਾਂ ਦੇ ਮੁੰਡੇ' ਗੀਤ ਜੋ ਕਿ ਪੰਜਾਬ ਦੀ ਵੱਡੀ ਨਾਮਵਾਰ ਕੰਪਨੀ ਸਪੀਡ ਰੈਕਰਡ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ, ਨੇ ਕੁਝ ਦਿਨਾਂ 'ਚ ਹੀ 7 ਲੱਖ ਤੋਂ ਵੱਧ ਵਿਊ ਹਾਸਿਲ ਕੀਤੇ।

ਹੁਣ ਦਿਲਵਾਲਾ ਨੂੰ ਇੱਕ ਐਸਾ ਗਾਇਕ ਮੰਨਿਆ ਜਾਂਦਾ ਹੈ ਜੋ ਨਵੇਂ ਤੇ ਮਹੱਤਵਪੂਰਨ ਵਿਚਾਰਾਂ ਨਾਲ ਸੰਗੀਤ ਪੇਸ਼ ਕਰਦਾ ਹੈ। ਉਸ ਦੇ ਗੀਤਾਂ ਤੇ ਫ਼ਿਲਮਾਈਆ ਜਾਂਦੀਆਂ ਵੀਡੀਓਜ਼ ਦੀ ਵੱਖਰੀ ਸੋਚ ਤੇ ਨਵਾਂ ਕੰਟੈਂਟ ਇੰਡਸਟਰੀ 'ਚ ਨਵੀਆਂ ਲਕੀਰਾਂ ਖਿੱਚ ਰਹੀਆਂ ਹਨ। ਭਵਿੱਖ 'ਚ ਉਹ ਪੰਜਾਬ ਦੇ ਵੱਡੇ ਵੱਡੇ ਕਲਾਕਾਰਾਂ ਨਾਲ ਕੋਲੈਬ ਕਰ ਰਿਹਾ ਹੈ ਅਤੇ ਉਸਦੇ ਨਵੇਂ ਪ੍ਰੋਜੈਕਟ ਆ ਰਹੇ ਹਨ।


author

Baljit Singh

Content Editor

Related News